Mar 7, 2026

ਵੈਨਕੂਵਰ- ਕੈਨੇਡਾ ਵਿਚ ਭਾਰਤੀ ਕਮਿਸ਼ਨਰ ਦਿਨੇਸ਼ ਪਟਨਾਇਕ ਬੀਤੇ ਦਿਨੀਂ ਖਾਲਸਾ ਦੀਵਾਨ ਸੁਸਾਇਟੀ ਵਿਖੇ ਨਤਮਸਤਕ ਹੋਣ ਉਪਰੰਤ ਸਪੋਰਟਸ ਮੈਗਜ਼ੀਨ ਖੇਡ ਸੰਸਾਰ -2025 ਦਾ ਨਵਾਂ ਅੰਕ ਰੀਲੀਜ਼ ਕਰਦੇ ਹੋਏ। ਇਸ ਮੌਕੇ ਉਹਨਾਂ ਨਾਲ ਖਾਲਸਾ ਦੀਵਾਨ ਸੁਸਾਇਟੀ ਦੇ ਸਕੱਤਰ ਜਗਦੀਪ ਸਿੰਘ ਸੰਘੇੜਾ, ਸ ਰਣਜੀਤ ਸਿੰਘ ਹੇਅਰ ਤੇ ਹੋਰ ਦਿਖਾਈ ਦੇ ਰਹੇ ਹਨ। ਜ਼ਿਕਰਯੋਗ ਹੈ ਕਿ ਖੇਡ ਸੰਸਾਰ ਮੈਗਜ਼ੀਨ ਉਘੇ ਸਪੋਰਟਸ ਪ੍ਰਤੀਨਿਧ ਅਤੇ ਫੋਟੋਗ੍ਰਾਫਰ ਸ ਸੰਤੋਖ ਸਿੰਘ ਮੰਡੇਰ ਦੀ ਸੰਪਾਦਨਾ ਹੇਠ ਪਿਛਲੇ ਲੰਬੇ ਸਮੇਂ ਤੋਂ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ।