Apr 23, 2026

— ਯਾਤਰਾ ਹੋਵੇਗੀ ਹੋਰ ਤੇਜ਼ ਅਤੇ ਸੁਰੱਖਿਅਤ-
ਮਹੇਸ਼ਇੰਦਰ ਸਿੰਘ ਮਾਂਗਟ
ਓਟਾਵਾ —: ਕੈਨੇਡਾ ਸਰਕਾਰ ਨੇ ਆਪਣੇ ਇਮੀਗ੍ਰੇਸ਼ਨ ਸਿਸਟਮ ਨੂੰ ਹੋਰ ਆਧੁਨਿਕ ਅਤੇ ਸੁਧਾਰਿਆ ਬਣਾਉਣ ਲਈ ਡਿਜੀਟਲ ਵੀਜ਼ਾ ਲਾਂਚ ਕਰਨ ਦਾ ਪਾਇਲਟ ਪ੍ਰੋਜੈਕਟ ਸ਼ੁਰੂ ਕਰ ਦਿੱਤਾ ਹੈ। ਇਸ ਪਾਇਲਟ ਦੇ ਤਹਿਤ, ਮੋਰੋਕ्कੋ ਦੇ ਕੁਝ ਚੁਣਿੰਦੇ ਨਾਗਰਿਕ — ਜਿਨ੍ਹਾਂ ਦੇ ਵਿਜ਼ਟਰ ਵੀਜ਼ੇ ਪਹਿਲਾਂ ਹੀ ਮਨਜ਼ੂਰ ਹੋ ਚੁੱਕੇ ਹਨ — ਨੂੰ ਆਪਣੇ ਪਾਸਪੋਰਟ ਵਿੱਚ ਲੱਗਣ ਵਾਲੇ ਰਿਵਾਇਤੀ ਕਾਊਂਟਰਫੋਇਲ ਦੇ ਨਾਲ ਡਿਜੀਟਲ ਵੀਜ਼ਾ ਵੀ ਪ੍ਰਦਾਨ ਕੀਤਾ ਜਾਵੇਗਾ।
ਜਿਵੇ ਕਿ ਯਾਤਰਾ ਨੂੰ ਹੋਰ ਤੇਜ਼, ਸੁਰੱਖਿਅਤ ਅਤੇ ਸੁਵਿਧਾਜਨਕ ਬਣਾਉਣਾ,ਪਾਸਪੋਰਟ ਨੂੰ ਮੇਲ ਕਰਨ ਜਾਂ ਦਫ਼ਤਰ ਵਿੱਚ ਜਮ੍ਹਾਂ ਕਰਵਾਉਣ ਦੀ ਲੋੜ ਘਟੇਗੀ,ਭਰੋਸੇਯੋਗ ਵੇਰੀਫਿਕੇਸ਼ਨ ਅਤੇ ਵਧੀਆ ਸੁਰੱਖਿਆ,
ਤੀਸਰੀਆਂ ਏਜੰਸੀਆਂ (ਜਿਵੇਂ ਏਅਰਲਾਈਨਾਂ) ਨਾਲ ਕੰਪੈਟਿਬਿਲਿਟੀ ਦੀ ਟੈਸਟਿੰਗ,ਅਣਲੋੜੀਂਦੀ ਜਾਣਕਾਰੀ ਸਾਂਝੀ ਕਰਨ ਦੀ ਲੋੜ ਘਟੇਗੀ,
ਪ੍ਰੋਗਰਾਮ ਚਲਾਉਣ ਵਿੱਚ ਕੁੱਲ ਖਰਚੇ ਅਤੇ ਸਮਾਂ ਬਚੇਗਾ,
IRCC ਹੋਰ ਫੈਡਰਲ ਵਿਭਾਗਾਂ ਨਾਲ ਮਿਲ ਕੇ ਡਿਜੀਟਲ ਯਾਤਰਾ ਦਸਤਾਵੇਜ਼ਾਂ ਨੂੰ ਕੈਨੇਡੀਅਨ ਅਤੇ ਅੰਤਰਰਾਸ਼ਟਰੀ ਗੋਪਨੀਯਤਾ ਅਤੇ ਸੁਰੱਖਿਆ ਮਾਪਦੰਡਾਂ ਦੇ ਅਨੁਸਾਰ ਬਣਾਉਣ ‘ਤੇ ਕੰਮ ਕਰ ਰਿਹਾ ਹੈ। ਇਹ ਪਾਇਲਟ ਸਾਰੇ ਸਰਕਾਰੀ ਸੁਰੱਖਿਆ ਨਿਯਮਾਂ ਦੇ ਅਨੁਸਾਰ ਹੈ, ਤਾਂ ਜੋ ਡਿਜੀਟਲ ਵੀਜ਼ਾ ਸੁਰੱਖਿਅਤ, ਆਸਾਨ ਅਤੇ ਅੰਤਰਰਾਸ਼ਟਰੀ ਤੌਰ ‘ਤੇ ਮਾਨਤਾ-ਯੋਗ ਹੋਣ।  ਇਸ ਪਾਇਲਟ ਤੋਂ ਮਿਲਣ ਵਾਲਾ ਤਜਰਬਾ ਅਗਲੇ ਸਮੇਂ ਡਿਜੀਟਲ ਇਮੀਗ੍ਰੇਸ਼ਨ ਦਸਤਾਵੇਜ਼ਾਂ ਦੀ ਡਿਲਿਵਰੀ ਨੂੰ ਬਿਹਤਰ ਬਣਾਉਣ ਵਿੱਚ ਮੱਦਦ ਕਰੇਗਾ।