Mar 7, 2026

ਵੈਨਕੂਵਰ, 5 ਦਸੰਬਰ (ਮਲਕੀਤ ਸਿੰਘ)- ਪੰਜਾਬ ਦੇ ਜੀਰਾ ਇਲਾਕੇ ਨਾਲ ਸੰਬੰਧਿਤ ਸਥਾਨਕ ਸਿੱਖ ਸੰਗਤਾਂ ਵੱਲੋਂ ਜੀਰਾ ਏਰੀਆ ਫੈਮਿਲੀ ਐਸੋਸੀਏਸ਼ਨ ਸਰੀ ਦੇ ਸਹਿਯੋਗ ਨਾਲ 152 ਸਟਰੀਟ ਤੇ ਸਥਿਤ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਸਰਬੱਤ ਦੇ ਭਲੇ ਲਈ ਸ੍ਰੀ ਅਖੰਡ ਪਾਠ ਸਾਹਿਬ 12 ਦਸੰਬਰ ਨੂੰ ਪ੍ਰਾਰੰਭ ਕਰਵਾਇਆ ਜਾਵੇਗਾ। ਜਿਸ ਦੇ ਕਿ 14 ਦਸੰਬਰ ਨੂੰ ਭੋਗ ਪਾਏ ਜਾਣਗੇ ਗੁਰਜੰਟ ਸਿੰਘ ਸੰਧੂ ਨੇ ਉਕਤ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਮੌਕੇ ਤੇ ਜੀਰਾ ਇਲਾਕੇ ਨਾਲ ਸੰਬੰਧਿਤ ਪਰਿਵਾਰਾਂ ਵੱਲੋਂ ਸਮੂਹਿਕ ਤੌਰ ਤੇ ਗੁਰੂ ਘਰ ਵਿੱਚ ਹਾਜਰੀ ਭਰ ਕਿ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਜਾਵੇਗੀ ।