Mar 7, 2026

ਬਰਫੀਲੇ ਇਲਾਕਿਆਂ ਚ ਰਹਿਣ ਵਾਲੇ ਉੱਲੂਆਂ ਦੀ ਆਮਦ ਹੋਣ ਦੀ ਸੰਭਾਵਨਾ ਵਧੀ
ਵੈਨਕੂਵਰ, 7 ਦਸੰਬਰ (ਮਲਕੀਤ ਸਿੰਘ)- ਕੈਨੇਡਾ ਚ ਸ਼ੁਰੂ ਹੋ ਚੁੱਕੇ ਸਰਦੀਆਂ ਦੇ ਮੌਸਮ ਦੌਰਾਨ ਅਗਲੇ ਦਿਨਾਂ ਚ ਚੱਲਣ ਵਾਲੀਆਂ ਠੰਡੀਆਂ ਸੀਤ ਹਵਾਵਾਂ ਅਤੇ ਬਰਫੀਲੇ ਤੂਫਾਨ ਦੀ ਸੰਭਾਵਨਾ ਦੇ ਮੱਦੇ ਨਜ਼ਰ ਬਰਫੀਲੇ ਪਹਾੜਾਂ ਚ ਰਹਿਣ ਵਾਲੇ ਉੱਲੂਆਂ ਦੀ ਘੱਟ ਠੰਡ ਵਾਲੇ ਇਲਾਕਿਆਂ ਵੱਲ ਆਰਜੀ ਤੌਰ ਤੇ ਆਮਦ ਹੋਣ ਦਾ ਕਿਆਸ ਕੀਤਾ ਜਾ ਰਿਹਾ ਹੈ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਅਤੇ ਮੌਸਮ ਵਿਭਾਗ ਦੇ ਮਾਹਿਰਾਂ ਵੱਲੋਂ ਸਾਂਝੀ ਕੀਤੀ ਗਈ ਇੱਕ ਜਾਣਕਾਰੀ ਮੁਤਾਬਕ ਕਨੇਡਾ ਦੇ ਦੱਖਣ ਦੇ ਕੁਝ ਇਲਾਕਿਆਂ ਚ ਅਜਿਹੇ ਉੱਲੂਆਂ ਨੂੰ ਵੇਖਣ ਦਾ ਦੁਰਲੱਭ ਮੌਕਾ ਮਿਲ ਸਕਦਾ ਹੈ। ਮਾਹਿਰਾਂ ਵੱਲੋਂ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਪੰਛੀਆਂ ਦੀ ਸੁਰੱਖਿਆ ਦੇ ਮੱਦੇ ਨਜ਼ਰ ਅਜਿਹੇ ਉੱਲੂਆਂ ਨੂੰ ਕਿਸੇ ਤਰ੍ਹਾਂ ਨਾਲ ਪਰੇਸ਼ਾਨ ਨਾ ਕੀਤਾ ਜਾਵੇ