Mar 7, 2026

ਵੈਨਕੂਵਰ, 10 ਦਸੰਬਰ (ਮਲਕੀਤ ਸਿੰਘ)- ਕਨੇਡਾ ਦੇ ਮਹਾਨਗਰ ਵੈਨਕੂਵਰ ਦੇ ਇਕ ਸਮੁੰਦਰੀ ਆਈਲੈਂਡ ਦੇ  ਡੂੰਘੇ ਅਤੇ ਬਰਫੀਲੇ ਪਾਣੀਆਂ ਚ ਲਗਭਗ ਦੋ ਘੰਟੇ ਤੱਕ ਘਿਰੇ ਰਹੇ ਦੋ ਵਿਅਕਤੀਆਂ ਨੂੰ ਸੁਰੱਖਿਅਤ ਤਰੀਕੇ ਨਾਲ ਬਾਹਰ ਕੱਢ ਲਏ ਜਾਣ ਦੀ ਦਿਲ ਦਹਿਲਾ ਦੇਣ ਵਾਲੀ ਹੈਰਾਨੀਜਨਕ ਘਟਨਾ ਕਿਸੇ ਚਮਤਕਾਰ ਤੋਂ ਘੱਟ ਨਹੀਂ  ਮੰਨੀ ਜਾ ਸਕਦੀ।
ਪ੍ਰਾਪਤ ਵੇਰਵਿਆਂ ਮੁਤਾਬਿਕ ਦੋ ਵਿਅਕਤੀ ਆਪਣੇ ਨਿੱਜੀ ਕਾਰਜ  ਸਬੰਧੀ ਸੰਬੰਧਿਤ ਆਈਲੈਂਡ ਦੇ ਕਿਨਾਰੇ ਨੇੜੇ ਪਹੁੰਚੇ ਸਨ ਕਿ ਅਚਾਨਕ ਪਾਣੀ ਦਾ ਪੱਧਰ ਵਧਣ ਅਤੇ ਤੇਜ਼ ਲਹਿਰਾਂ ਕਾਰਨ ਉਹ ਉੱਥੇ ਮੌਜੂਦ ਪੱਥਰਾਂ ਅਤੇ ਚਟਾਨਾਂ ਵਿੱਚ ਫਸ ਗਏ ਅਤੇ ਉਹਨਾਂ ਦਾ ਉਥੋਂ ਵਾਪਸ ਨਿਕਲਣਾ ਅਸੰਭਵ ਹੋ ਗਿਆ  ਜਿਸ ਮਗਰੋਂ ਆਪਣੀ ਜਾਨ ਬਚਾਉਣ ਲਈ ਉਨਾਂ ਵੱਲੋਂ ਮਦਦ ਦੀ ਪੁਕਾਰ ਕੀਤੀ ਗਈ ਕੁਦਰਤੀ ਨੇੜੇ ਮੌਜੂਦ ਬਚਾਅ ਕਾਰਜ ਵਾਲੀਆਂ ਰੈਸਕਿਊ ਟੀਮਾਂ ਵੱਲੋਂ ਤੁਰੰਤ ਹਰਕਤ ਚ ਆਉਂਦਿਆਂ ਬੜੀ ਫੁਰਤੀ ਵਰਤਦਿਆ ਸੁਰੱਖਿਤ ਤਰੀਕੇ ਨਾਲ ਪਾਣੀ ਚ ਫਸੇ ਉਕਤ ਦੋਨੋ ਵਿਅਕਤੀਆਂ ਨੂੰ ਬਾਹਰ ਕੱਢਿਆ ਗਿਆ ਅਤੇ ਮੁਢਲੀ ਡਾਕਟਰੀ ਸਹਾਇਤਾ ਲਈ ਨੇੜਲੇ  ਹਸਪਤਾਲ ਪਹੁੰਚਾਇਆ ਗਿਆ  ਜਿੱਥੇ ਕਿ ਉਹਨਾਂ ਦੀ ਹਾਲਤ ਖਤਰੇ ਤੋਂ ਬਾਹਰ ਦਸੀ ਜਾ ਰਹੀ ਹੈ।