ਪੰਜਾਬੀ ਸਾਹਿਤ ਸਭਾ ਮੁਢਲੀ (ਰਜਿ.) ਵੱਲੋਂ ‘ਪ੍ਰੋ. ਕਿਸ਼ਨ ਸਿੰਘ ਰਚਨਾਵਲੀ’ 4 ਭਾਗ (ਸੰਪਾਦਕ : ਪ੍ਰੋ ਗੁਰਮੀਤ ਸਿੰਘ ਟਿਵਾਣਾ)
ਖਾਲਸਾ ਦੀਵਾਨ ਸੁਸਾਇਟੀ ਵਿਰਾਸਤੀ ਗੁਰਦੁਆਰਾ ਸਾਹਿਬ, ਐਬਸਫੋਰਡ ਵਿਖੇ 13 ਦਸੰਬਰ, ਸ਼ਨੀਵਾਰ ਨੂੰ ਪੁਸਤਕ ਰਿਲੀਜ਼ ਸਮਾਰੋਹ
ਐਬਸਫੋਰਡ : ਪੰਜਾਬੀ ਸਾਹਿਤ ਸਭਾ ਮੁਢਲੀ (ਰਜਿ.) ਐਬਸਫੋਰਡ, ਬੀਸੀ, ਕੈਨੇਡਾ ਵੱਲੋਂ 13 ਦਸੰਬਰ ਦਿਨ, ਸ਼ਨੀਵਾਰ ਨੂੰ 4 ਪੁਸਤਕਾਂ ‘ਪ੍ਰੋ. ਕਿਸ਼ਨ ਸਿੰਘ ਰਚਨਾਵਲੀ’ 4 ਭਾਗ ( ਸੰਪਾਦਕ:ਪ੍ਰੋ. ਗੁਰਮੀਤ ਸਿੰਘ ਟਿਵਾਣਾ) ਰਿਲੀਜ਼ ਕੀਤੀਆਂ ਜਾਣਗੀਆਂ।ਪੁਸਤਕ ਰਿਲੀਜ਼ ਸਮਾਰੋਹ ਦੁਪਹਿਰ 12 ਵਜੇ ਖਾਲਸਾ ਦੀਵਾਨ ਸੁਸਾਇਟੀ (ਹੈਰੀਟੇਜ ਗੁਰਦੁਆਰਾ ਸਾਹਿਬ) ਸਾਊਥ ਫਰੇਜ਼ਰ ਵੇਅ, ਐਬਸਫੋਰਡ ਵਿਖੇ ਉਲੀਕਿਆ ਗਿਆ ਹੈ। ਇਸ ਮੌਕੇ ‘ਤੇ ਸਮੂਹ ਸਾਹਿਤਕ ਸੰਸਥਾਵਾਂ ਅਤੇ ਸਾਹਿਤ ਪ੍ਰੇਮੀਆਂ ਨੂੰ ਆਉਣ ਲਈ ਖੁੱਲਾ ਸੱਦਾ ਦਿੱਤਾ ਜਾਂਦਾ ਹੈ। ਸਮਾਗਮ ਵਿੱਚ 2025 ਦੌਰਾਨ ਅਕਾਲ ਚਲਾਣਾ ਕਰ ਗਈਆਂ, ਪੰਜਾਬੀ ਸਾਹਿਤ ਸਭਾ ਮੁਢਲੀ ਨਾਲ ਸਬੰਧਤ ਸਤਿਕਾਰਤ ਸ਼ਖਸੀਅਤਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਏਗੀ। ਵਧੇਰੇ ਜਾਣਕਾਰੀ ਲਈ ਡਾ. ਗੁਰਵਿੰਦਰ ਸਿੰਘ 604 825 1550, ਸੁਰਜੀਤ ਸਿੰਘ ਸਹੋਤਾ 604 897 2843, ਗੈਰੀ ਟਿਵਾਣਾ 604 807 6477, ਪਰਮਿੰਦਰ ਸਿੰਘ ਟਿਵਾਣਾ 236 458 7097 ਨੰਬਰਾਂ ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
