Mar 7, 2026

Screenshot

ਵੈਨਕੂਵਰ, 13 ਦਸੰਬਰ (ਮਲਕੀਤ ਸਿੰਘ)- ਅਲਬਰਟਾ ਦੀ ਰਾਜਧਾਨੀ ਐਡਮਿੰਟਨ ਚ ਕੁਝ ਅਣਪਛਾਤਿਆਂ ਵੱਲੋਂ ਕਾਰ ਤੇ ਜਾ ਰਹੇ ਪੰਜਾਬੀ ਨੌਜਵਾਨਾਂ ਤੇ ਗੋਲੀ ਚਲਾਈ ਜਾਣ ਮਗਰੋਂ ਇੱਕ ਨੌਜਵਾਨ ਦੀ ਮੌਕੇ ਤੇ ਮੌਤ ਹੋ ਗਈ ਜਦੋਂ ਕਿ ਕਾਰ ਵਿੱਚ  ਸਵਾਰ ਉਸ ਦਾ ਦੂਸਰਾ ਸਾਥੀ ਇਸ ਘਟਨਾ ਦਾ ਸਦਮਾ ਨਾਂ ਸਹਾਰਦਿਆਂ ਹੋਇਆ ਪਹਿਲਾਂ ਤਾਂ ਬੇਹੋਸ਼ ਹੋ ਗਿਆ ਬਾਅਦ ਚ ਹਸਪਤਾਲ ਜਾ ਕੇ ਦਮ ਤੋੜ ਗਿਆ। ਇਹ ਘਟਨਾ 32 ਸਟਰੀਟ ਤੇ 26 ਐਵਨਿਊ ਉਪਰ ਤੜਕੇ ਪੌਣੇ ਦੋ ਵਜੇ ਵਾਪਰੀ ਦੱਸੀ ਜਾਂਦੀ ਹੈ।  ਉਕਤ ਦੋਵੇਂ ਨੌਜਵਾਨਾਂ ਦੀ ਦੁਖਦਾਈ ਮੌਤ ਕਾਰਨ ਸਥਾਨਕ ਪੰਜਾਬੀ ਭਾਈਚਾਰੇ ਚ ਸੋਗ ਦੀ ਲਹਿਰ ਦੌੜ ਗਈ ਹੈ। ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਸਮੁੱਚੇ ਘਟਨਾਕ੍ਰਮ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਘਟਨਾ  ਚ ਮਾਰੇ ਗਏ ਦੋਵੇਂ ਨੌਜਵਾਨ ਪੰਜਾਬ ਦੇ ਮਾਲਵਾ ਖੇਤਰ ਦੇ ਬੁਢਲਾਡਾ ਅਤੇ ਬੋਹਾ ਇਲਾਕੇ ਨਾਲ ਸੰਬੰਧਿਤ ਦੱਸੇ ਜਾ ਰਹੇ ਹਨ।