Mar 7, 2026

-ਗੁਰਪ੍ਰੀਤ ਚਾਹਲ ਉਪ ਪ੍ਰਧਾਨ, ਡਾ ਗੁਰਵਿੰਦਰ ਸਿੰਘ ਕੋਆਰਡੀਨੇਟਰ-
ਵੈਨਕੂਵਰ :-(ਬਰਾੜ-ਭਗਤਾ ਭਾਈ ਕਾ) -ਪੰਜਾਬੀ ਸਾਹਿਤ ਸਭਾ ਮੁਢਲੀ ਰਜਿ. ਐਬਟਸਫੋਰਡ, ਬੀਸੀ ਦੀ ਨਵੀਂ ਐਗਜ਼ੈਕਟਿਵ ਕਮੇਟੀ ਦੀ ਚੋਣ ਸਰਬ ਸਮਤੀ ਨਾਲ ਕੀਤੀ ਗਈ। ਕਮੇਟੀ ਚੋਣ ਦੇ ਆਰੰਭ ਵਿੱਚ ਸਭਾ ਦੇ ਪ੍ਰਧਾਨ ਗੁਰਬਖਸ਼ ਸਿੰਘ ਢੱਟ ਨੇ ਸਮੂਹ ਮੈਂਬਰਾਂ ਦਾ ਬੀਤੇ ਸਮੇਂ ਦੌਰਾਨ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਉਹਨਾਂ ਚੋਣ ਪ੍ਰਕਿਰਿਆ ਲਈ ਸਭਾ ਦੇ ਕੋਆਰਡੀਨੇਟਰ ਡਾ ਗੁਰਵਿੰਦਰ ਸਿੰਘ ਧਾਲੀਵਾਲ ਨੂੰ ਸੱਦਾ ਦਿੱਤਾ। ਇਸ ਦੌਰਾਨ ਡਾ ਧਾਲੀਵਾਲ ਨੇ ਸਭਾ ਦੇ ਸੰਵਿਧਾਨ ਮੁਤਾਬਿਕ ਐਗਜ਼ੈਕਟਿਵ ਕਮੇਟੀ ਵਾਸਤੇ ਨਾਵਾਂ ਦੀ ਮੈਂਬਰਾਂ ਤੋਂ ਪ੍ਰਵਾਨਗੀ ਲਈ, ਜਿਸ ਨੂੰ ਸਾਰਿਆਂ ਨੇ ਸਰਬ ਸੰਮਤੀ ਨਾਲ ਸਵੀਕਾਰ ਕੀਤਾ। ਗੁਰਬਖਸ਼ ਸਿੰਘ ਢੱਟ ਸਭਾ ਦੇ ਸਰਪ੍ਰਸਤ ਅਤੇ ਡਾ ਗੁਰਵਿੰਦਰ ਸਿੰਘ ਧਾਲੀਵਾਲ ਕੋਆਰਡੀਨੇਟਰ ਚੁਣੇ ਗਏ।
ਪੰਜਾਬੀ ਸਾਹਿਤ ਸਭਾ ਮੁੱਢਲੀ ਰਜਿ. ਦੀ ਨਵੀਂ ਐਲਾਨੀ ਗਈ ਐਗਜ਼ੈਕਟਿਵ ਵਿੱਚ ਪ੍ਰਿੰਸੀਪਲ ਸੁਰਿੰਦਰਪਾਲ ਕੌਰ ਬਰਾੜ ਪ੍ਰਧਾਨ, ਉਪ ਪ੍ਰਧਾਨ ਗੁਰਪ੍ਰੀਤ ਸਿੰਘ ਚਾਹਲ, ਉਪ ਪ੍ਰਧਾਨ ਸੁਰਜੀਤ ਸਿੰਘ ਸਹੋਤਾ ਜਨਰਲ ਸਕੱਤਰ, ਮੁਲਖ ਰਾਜ ਬਜਾਜ ਖਜ਼ਾਨਚੀ ਚੁਣੇ ਗਏ ਹਨ ਜਦੋਂ ਕਿ ਐਗਜ਼ੈਕਟਿਵ ਕਮੇਟੀ ਮੈਂਬਰ ‘ਚ ਹਰੀ ਸਿੰਘ ਤਤਲਾ, ਬੀਬੀ ਸਤਵੰਤ ਕੌਰ ਪੰਧੇਰ ਅਤੇ ਨੌਜਵਾਨ ਪ੍ਰਤਿਨਿਧ ਹਰਲੀਨ ਕੌਰ ਢਿੱਲੋਂ ਸ਼ਾਮਿਲ ਕੀਤੇ ਗਏ ਹਨ। ਨਵੀਂ ਚੁਣੀ ਕਮੇਟੀ ਨੂੰ ਹਾਜ਼ਰ ਸਮੂਹ ਸ਼ਖਸੀਅਤਾਂ ਨੇ ਸ਼ੁਭ ਕਾਮਨਾਵਾਂ ਭੇਟ ਕੀਤੀਆਂ। ਸਮਾਗਮ ਵਿੱਚ ਵੱਖ-ਵੱਖ ਸੰਸਥਾਵਾਂ ਤੋਂ ਨਾਮਵਰ ਸ਼ਖਸੀਅਤਾਂ ਨੇ ਹਾਜ਼ਰੀ ਭਰੀ, ਜਿਨਾਂ ਵਿੱਚ ਲੇਖਕ ਗੁਰਦੇਵ ਸਿੰਘ ਬਰਾੜ ਆਲਮਵਾਲਾ, ਬੀਬੀ ਮੱਖਣਜੀਤ ਕੌਰ, ਲੋਕ ਸਾਡਾ ਵਿਰਸਾ ਸਾਡਾ ਗੌਰਵ ਦੇ ਜਸਵੀਰ ਸਿੰਘ ਪੰਨੂ, ਤਰਕਸ਼ੀਲ ਸੁਸਾਇਟੀ ਕੈਨੇਡਾ ਦੇ ਸੁਖਦੇਵ ਸਿੰਘ ਮਾਨ, ਪੰਜਾਬੀ ਗਾਇਕ ਕਲਾਕਾਰ ਸੰਗਤਾਰ 47, ਅਤੇ ਬਲਵਿੰਦਰ ਸਿੰਘ ਬਰਾੜ, ਗੁਰਚਰਨ ਸਿੰਘ ਗੈਰੀ ਟਿਵਾਣਾ, ਪਰਮਿੰਦਰ ਸਿੰਘ ਟਿਵਾਣਾ ਦਵਿੰਦਰ ਸਿੰਘ ਢਿੱਲੋ, ਸ਼ਰਨਜੀਤ ਕੌਰ ਮੱਲੀ, ਸੁਰਿੰਦਰ ਰੰਧਾਵਾ, ਪਿਆਰਾ ਸਿੰਘ ਚਾਹਲ, ਜਸਦੀਪ ਗਰੇਵਾਲ, ਰੁਪਿੰਦਰ ਸਿੱਧੂ, ਕੁਲਜੀਤ ਟਿਵਾਣਾ, ਮਨਪ੍ਰੀਤ ਗਰੇਵਾਲ ਜਸਬੀਰ, ਸੁਰਿੰਦਰ ਸਿੰਘ ਰੰਧਾਵਾ, ਸੁਖਵਿੰਦਰ ਸਿੰਘ ਲਛਮਣ ਸਿੰਘ ਗਿੱਲ, ਸਾਧੂ ਸਿੰਘ ਗਿੱਲ, ਸੁਖਵਿੰਦਰ ਕੌਰ ਰੰਧਾਵਾ, ਗੁਰਦਰਸ਼ਨ ਸਿੰਘ ਸੰਧੂ ਰਣਬੀਰ ਸਿੰਘ ਮਲੀ ਸਮੇਤ ਕਈ ਸ਼ਖਸੀਅਤਾਂ ਸ਼ਾਮਿਲ ਸਨ।
ਤਸਵੀਰਾਂ : ਸਭਾ ਦੀ ਨਵੀਂ ਐਗਜ਼ੈਕਟਿਵ ਕਮੇਟੀ ਦੇ ਅਹੁਦੇਦਾਰ ਅਤੇ ਹਾਜ਼ਰ ਸ਼ਖਸੀਅਤਾਂ ਦੀਆਂ ਤਸਵੀਰਾਂ।