Mar 7, 2026

ਵੈਨਕੂਵਰ,13 ਦਸੰਬਰ (ਮਲਕੀਤ ਸਿੰਘ)- ਛੋਟੇ ਸਾਹਿਬਜ਼ਾਦਿਆਂ ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਦੀਆਂ ਮਹਾਨ ਸ਼ਹਾਦਤਾਂ ਨੂੰ ਸਮਰਪਿਤ ਚੜ੍ਹਦੀਕਲਾ ਬ੍ਰਦਰਹੁਡਜ ਵੈਲਫੇਅਰ ਐਸੋਸੀਏਸ਼ਨ ਵੱਲੋਂ ਬੀਸੀ ਚਿਲਡਰਨ ਹੋਸਪਿਟਲ ਦੇ ਬਿਮਾਰ ਬੱਚਿਆ  ਦੇ ਚਿਹਰਿਆਂ ਤੇ ਮੁਸਕਾਨ ਲਿਆਉਣ ਦੇ ਮੰਤਵ  ਲਈ  ਖਿਡਾਉਣਾ ਦਾਨ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਮੁਹਿੰਮ ਦੌਰਾਨ 13 ਦਸੰਬਰ ਤੋਂ  30 ਦਸੰਬਰ  ਤੱਕ ਸਰੀ ਦੀ 8140 – 128  ਦੇ ਯੂਨਿਟ ਨੰਬਰ 343 ਵਿਖੇ ਨਵੇਂ ਖਿਡਾਉਣੇ ਦਾਨ ਕੀਤੇ ਜਾ ਸਕਦੇ ਹਨ ਉਕਤ ਐਸੋਸੀਏਸ਼ਨ ਦੇ ਪ੍ਰਧਾਨ ਜਸਵਿੰਦਰ ਸਿੰਘ ਦਿਲਾਂਵਰੀ ਨੇ ਇਹ ਜਾਣਕਾਰੀ ਸਾਂਝੀ ਕਰਦਿਆਂ  ਅਪੀਲ ਕੀਤੀ ਕਿ ਦਾਨ ਕੀਤੇ ਜਾਣੇ ਵਾਲੇ ਖਿਡਾਉਣੇ ਨਵੇਂ ਅਤੇ ਪੈਕ ਕੀਤੇ ਹੋਏ ਹੋਣ ਉਨਾਂ ਅੱਗੇ ਦੱਸਿਆ ਇਕ ਇਕੱਤਰ ਹੋਏ ਇਹ ਖਿਡੋਣੇ ਜਨਵਰੀ ਦੇ ਪਹਿਲੇ ਹਫਤੇ ਬੀਸੀ ਚਿਲਡਰਨ ਹੋਸਪਿਟਲ ਚ ਬੱਚਿਆਂ ਨੂੰ ਦਾਨ ਕੀਤੇ ਜਾਣਗੇ ਅਖੀਰ ਚ ਉਹਨਾਂ ਨੇ ਇਹ ਵੀ ਦੱਸਿਆ ਕਿ  ਉਕਤ ਐਸੋਸੀਏਸ਼ਨ ਵੱਲੋਂ ਇਸ ਤੋਂ ਪਹਿਲਾਂ ਵੀ ਤਕਰੀਬਨ 5000 ਡਾਲਰ ਦੀ ਕੀਮਤ ਦੇ ਖਿਡਾਉਣੇ  ਲੋੜਵੰਦ ਅਤੇ ਬਿਮਾਰ ਬੱਚਿਆਂ ਨੂੰ ਵੰਡੇ ਜਾ ਚੁੱਕੇ ਹਨ।