ਵੈਨਕੂਵਰ (ਮਲਕੀਤ ਸਿੰਘ)- ਪੰਜਾਬੀਆਂ ਦੀ ਸੰਘਣੀ ਵੱਸੋਂ ਵਾਲੇ ਸਰੀ ਸ਼ਹਿਰ ਵਿੱਚ ਐਤਵਾਰ ਸ਼ਾਮ ਪੁਲਿਸ ਦੇ ਵਾਹਨ ਦੀ ਟੱਕਰ ਨਾਲ ਇੱਕ ਔਰਤ ਦੀ ਮੌਤ ਹੋ ਗਈ। ਪੁਲਿਸ ਅਨੁਸਾਰ ਘਟਨਾ ਪੈਦਲ ਯਾਤਰੀ ਨਾਲ ਵਾਪਰੀ, ਜਿਸ ਤੋਂ ਬਾਅਦ ਬੀ.ਸੀ. ਦੀ ਪੁਲਿਸ ਨਿਗਰਾਨ ਏਜੰਸੀ ਨੂੰ ਜਾਂਚ ਲਈ ਬੁਲਾਇਆ ਗਿਆ ਹੈ।
ਸਰੀ ਪੁਲਿਸ ਸਰਵਿਸ ਵੱਲੋਂ ਜਾਰੀ ਬਿਆਨ ਮੁਤਾਬਕ ਇਹ ਹਾਦਸਾ ਕਰੀਬ 7:20 ਵਜੇ ਸ਼ਾਮ ਨੂੰ 152 ਸਟ੍ਰੀਟ ਅਤੇ 64 ਐਵੇਨਿਊ ਦੇ ਚੌਰਾਹੇ ’ਤੇ ਵਾਪਰਿਆ। ਟੱਕਰ ਦੇ ਤੁਰੰਤ ਬਾਅਦ ਐਮਰਜੈਂਸੀ ਮੈਡੀਕਲ ਟੀਮਾਂ ਵੱਲੋਂ ਔਰਤ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰੰਤੂ ਜਖਮਾਂ ਦੀ ਤਾਬ ਨਾ ਝੱਲਦਿਆਂ ਔਰਤ ਦੀ ਮੌਤ ਹੋ ਗਈ।
