Mar 7, 2026

ਵੈਨਕੂਵਰ  (ਮਲਕੀਤ ਸਿੰਘ) — ਕੈਨੇਡਾ ਦੀ ਉਭਰਦੀ ਟੈਨਿਸ ਖਿਡਾਰਣ ਵਿਕਟੋਰੀਆ ਮਬੋਕੋ ਨੂੰ ਵੂਮਨਜ਼ ਟੈਨਿਸ ਅਸੋਸੀਏਸ਼ਨ ਵੱਲੋਂ ਸਾਲ 2025 ਦੀ ‘ਟਾਪ ਨਿਊਕਮਰ’ ਐਲਾਨਣ ਦਾ ਅਹਿਮ ਫੈਸਲਾ ਲਿਆ ਗਿਆ ਹੈ। ਇਹ ਐਲਾਨ ਉਕਤ ਐਸੋਸੀਏਸ਼ਨ ਵੱਲੋਂ ਸਾਲ ਦੇ ਅਖੀਰ ’ਚ ਜਾਰੀ ਕੀਤੇ ਜਾਂਦੇ ਇਨਾਮਾਂ ਦੀ ਸੂਚੀ ਦੌਰਾਨ ਕੀਤਾ ਗਿਆ ਹੈ

19 ਸਾਲਾ ਵਿਕਟੋਰੀਆ ਮਬੋਕੋ ਲਈ ਇਹ ਸਾਲ ਬੇਹੱਦ ਵਧੀਆ ਮੰਨਿਆ ਜਾ ਰਿਹਾ ਹੈ ਕਿਉਂਕਿ ਇਸ ਤੋਂ ਪਹਿਲਾਂ ਮੌਂਟਰਿਅਲ ਚ ਹੋਏ ਨੈਸ਼ਨਲ ਬੈਂਕ ਓਪਨ ਟੂਰਨਾਮੈਂਟ ਦੌਰਾਨ ਉਸ ਨੇ ਸ਼ਾਨਦਾਰ ਜਿੱਤ ਹਾਸਿਲ ਕੀਤੀ ਸੀ , ਜਿਸ ਮਗਰੋਂ ਕੋਮਾਤਰੀ ਪੱਧਰ ਤੇ ਉਸ ਦੀ ਪਹਿਛਾਣ ਹੋਰ ਮਜਬੂਤ ਹੋਣ ਦੇ ਨਾਲ ਨਾਲ ਕਨੇਡਾ ਦੀ ਟੈਨਿਸ ਨੂੰ ਬੁਲੰਦੀਆਂ ਦੀ ਦਿਸ਼ਾ ਚ ਨਵਾਂ ਹੁਲਾਰਾ ਮਿਲਿਆ ਸੀ
ਇਸ ਸਨਮਾਨ ਨਾਲ ਕੈਨੇਡਾ ਦੇ ਖੇਡ ਜਗਤ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਅਤੇ ਅਤੇ ਇਸ ਮਗਰੋਂ ਖੇਡ ਜਗਤ ਦੇ ਮਾਹਰਾਂ ਵੱਲੋਂ ਮਬਾਕੋ ਨੂੰ ਕਨੇਡਾ ਦੀ ਟੈਨਸ ਦਾ ਭਵਿੱਖ ਮੰਨਦਿਆਂ ਉਸ ਤੋਂ ਵੱਡੀਆਂ ਪ੍ਰਾਪਤੀਆਂ ਦੀਆਂ ਉਮੀਦਾਂ ਲਗਾਈਆਂ ਜਾ ਰਹੀਆਂ ਹਨ