Apr 23, 2026

ਜਲੰਧਰ-ਜਗਤ ਗੁਰੂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿੱਚ ਉਹਨਾਂ ਦੀ ਮਹਿਮਾ ਅਤੇ ਮਹਾਨਤਾ ਨੂੰ ਗਾਉਂਦਿਆਂ ਗਾਇਕ ਕੁਲਦੀਪ ਚੁੰਬਰ ਵਲੋਂ ਸੰਗਤ ਦੇ ਸਨਮੁੱਖ 10 ਵੱਖ-ਵੱਖ ਧਾਰਮਿਕ ਗੀਤਾਂ ਦਾ ਗੁਲਦਸਤਾ ਹਾਜ਼ਰ ਕੀਤਾ ਜਾ ਰਿਹਾ ਹੈ। ਜਿਸ ਦੀ ਜਾਣਕਾਰੀ ਦਿੰਦਿਆਂ ਗਾਇਕ ਕੁਲਦੀਪ ਚੁੰਬਰ ਨੇ ਦੱਸਿਆ ਕਿ ਇਹਨਾਂ ਸਾਰੇ ਗੀਤਾਂ ਦੀ ਆਡੀਓ ਤੇ ਵੀਡੀਓ ਮੁਕੰਮਲ ਹੋ ਚੁੱਕੀ ਹੈ। ਸੰਗੀਤਕਾਰ ਰਾਜ ਕੁਮਾਰ  ਨੇ ਮਿਕਸ ਘਟ ਸਟੂਡੀਓ 1ਅਤੇ ਮਿਊਜਿਕ ਐਮ ਐਸ ਵਲੋਂ ਇਹਨਾਂ ਗੀਤਾਂ ਦਾ ਸੰਗੀਤ ਤਿਆਰ ਕੀਤਾ ਗਿਆ ਹੈ ।ਇਹਨਾਂ ਵੱਖ ਵੱਖ ਰਚਨਾਵਾਂ ਨੂੰ ਗੀਤਕਾਰ ਰੱਤੂ ਰੰਧਾਵਾ, ਲਿਆਸ ਲੇਸੜੀਵਾਲ ਅਤੇ ਖੁਦ ਗਾਇਕ ਕੁਲਦੀਪ ਚੁੰਬਰ ਨੇ ਕਲਮਬੱਧ ਕੀਤਾ ਹੈ । ਇਹਨਾਂ ਵੱਖ ਵੱਖ ਰਚਨਾਵਾਂ ਦਾ ਵੀਡੀਓ ਫਿਲਮਾਂਕਣ ਰਿੰਕਾ ਨਸਰਾਲਾ ਦੀ ਪੂਰੀ ਟੀਮ ਕੈਮਰਾਮੈਨ ਰਾਜਨ ਬਟਾਲਵੀ, ਸੋਨੂ ਨਸਰਾਲਾ, ਤੁਸ਼ਾਰ ਗੁਪਤਾ ਵਲੋਂ  ਹੁਸ਼ਿਆਰਪੁਰ ਦੇ ਵੱਖ-ਵੱਖ ਧਾਰਮਿਕ ਸਥਾਨ ਡੇਰਾ ਸਤਿ ਸਾਹਿਬ ਮੇਘੋਵਾਲ ਗੰਜਿਆਂ ਤੋਂ ਇਲਾਵਾ ਇਹਨਾਂ ਗੀਤਾਂ ਦਾ ਫਿਲਮਾਂਕਣ ਸੱਚਖੰਡ ਬੱਲਾਂ ਵਿਖੇ ਵੀ ਕੀਤਾ ਗਿਆ । ਇਨ੍ਹਾਂ ਵੱਖ ਵੱਖ ਧਾਰਮਿਕ ਅਸਥਾਨਾਂ ਦੇ ਮੁਖੀਆਂ ਸੰਤ ਨਿਰੰਜਨ ਦਾਸ ਜੀ ਡੇਰਾ ਬੱਲਾਂ ਸੰਚਾਲਕ ਅਤੇ ਸੰਤ ਇੰਦਰ ਦਾਸ ਜੀ, ਸੰਤ ਮਹਿੰਦਰ ਦਾਸ ਜੀ ਡੇਰਾ ਮੇਘੋਵਾਲ ਗੰਜਿਆਂ ਸੰਚਾਲਕ  ਵਲੋਂ ਗਾਇਕ ਕੁਲਦੀਪ ਚੁੰਬਰ  ਦੀ ਟੀਮ ਨੂੰ ਆਸ਼ੀਰਵਾਦ ਦੇ ਕੇ ਨਿਵਾਜਿਆ ਗਿਆ । ਆਉਣ ਵਾਲੇ ਕੁਝ ਦਿਨਾਂ ਵਿੱਚ ਹੀ ਇਹਨਾਂ ਵੱਖ-ਵੱਖ ਰਚਨਾਵਾਂ ਨੂੰ ਅਲੱਗ ਅਲੱਗ ਕੰਪਨੀਆਂ ਦੇ ਜ਼ਰੀਏ ਸੰਗਤ ਦੇ ਸਨਮੁੱਖ ਕੀਤਾ  ਜਾਵੇਗਾ।