Mar 7, 2026

ਸਰੀ-ਬੀਤੇ ਦਿਨੀਂ ਇਕ ਸਮਾਗਮ ਦੌਰਾਨ ਉਘੇ ਲੇਖਕ ਅਤੇ ਸਾਬਕਾ ਪ੍ਰਿੰਸੀਪਲ ਮਲੂਕ ਚੰਦ ਕਲੇਰ ਵਲੋਂ ਆਪਣੀ ਜੀਵਨੀ ਮੂਲਕ ਪੁਸਤਕ ”ਤਲਾਸ਼  ਜਾਰੀ ਹੈ” ਦੇਸ ਪ੍ਰਦੇਸ ਟਾਈਮਜ਼ ਦੇ ਸੰਪਾਦਕ ਸ ਸੁਖਵਿੰਦਰ ਸਿੰਘ ਚੋਹਲਾ ਨੂੰ ਭੇਟ ਕੀਤੀ ਗਈ। ਪ੍ਰਿੰਸੀਪਲ ਮਲੂਕ ਚੰਦ ਕਲੇਰ ਪੰਜਾਬ ਦੇ ਸਿੱਖਿਆ ਵਿਭਾਗ ਵਿਚ ਲੰਬਾ ਸਮਾਂ ਸੇਵਾਵਾਂ ਨਿਭਾਉਣ ਦੇ ਨਾਲ ਕਈ ਪੁਸਤਕਾਂ ਦੇ ਰਚੈਤਾ ਹਨ। ਉਹ ਸਮਾਜਿਕ ਨਿਆਂ, ਬਰਾਬਰੀ ਅਤੇ ਮਾਨਵੀ ਕਾਰਜਾਂ ਨੂੰ ਸਮਰਪਿਤ ਸਰਗਰਮੀਆਂ ਵਿਚ ਵਧ ਚੜਕੇ ਯੋਗਦਾਨ ਪਾਉਂਦੇ ਹਨ। ਅੱਜਕੱਲ  ਸਰੀ ਕੈਨੇਡਾ ਵਿਚ ਆਪਣੇ ਪਰਿਵਾਰ ਨਾਲ ਰਹਿ ਰਹੇ ਪ੍ਰਿੰਸੀਪਲ ਕਲੇਰ ਗੁਰਦਾਸ ਰਾਮ ਆਲਮ ਸਾਹਿਤ ਸਭਾ ਦੇ ਪ੍ਰਧਾਨ ਵੀ ਹਨ ਤੇ ਸਾਹਿਤਕ ਸਰਗਰਮੀਆਂ ਵਿਚ ਮਹੱਤਵਪੂਰਣ ਯੋਗਦਾਨ ਪਾਉਂਦੇ ਰਹਿੰਦੇ ਹਨ।