Mar 7, 2026

ਸਰੀ, 21 ਦਸੰਬਰ (ਹਰਦਮ ਮਾਨ)- ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਵੱਲੋਂ ਪਿਛਲੇ ਦਿਨੀਂ ਸੀਨੀਅਰ ਸਿਟੀਜ਼ਨ ਸੈਂਟਰਸਰੀ ਵਿਖੇ ਇੱਕ ਵਿਸ਼ੇਸ਼ ਸਾਹਿਤਕ ਸਮਾਗਮ ਕਰਵਾਇਆ ਗਿਆ। ਇਹ ਸਮਾਗਮ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਰਿਹਾ। ਇਸ ਵਿਚ ਜਿਸ ਵਿੱਚ ਸੁਖਪ੍ਰੀਤ ਬੱਡੋਂ ਦੀ ਨਵੀਂ ਪੁਸਤਕ ਯਾਰ ਰਬਾਬੀ’ ਲੋਕ ਅਰਪਣ ਕੀਤੀ ਗਈ। ਸਮਾਗਮ ਦੀ ਪ੍ਰਧਾਨਗੀ ਸਭਾ ਦੇ ਪ੍ਰਧਾਨ ਪ੍ਰਿਤਪਾਲ ਗਿੱਲਪਲਵਿੰਦਰ ਸਿੰਘ ਰੰਧਾਵਾਲੇਖਿਕਾ ਸੁਖਪ੍ਰੀਤ ਬੱਡੋਂਖੇਡ ਪੱਤਰਕਾਰ ਸੰਤੋਖ ਸਿੰਘ ਮੰਡੇਰ ਅਤੇ ਡਾ. ਰਾਜਿੰਦਰ ਪਾਲ ਸਿੰਘ ਬਰਾੜ ਨੇ ਕੀਤੀ।

ਸਮਾਗਮ ਦੀ ਸ਼ੁਰੂਆਤ ਸ਼ੋਕ ਮਤੇ ਨਾਲ ਹੋਈਜਿਸ ਦੌਰਾਨ ਪੰਜਾਬ ਦੇ ਜੰਮਪਲ ਅਤੇ ਉਰਦੂ ਸ਼ਾਇਰੀ ਨਾਲ ਡੂੰਘੀ ਸਾਂਝ ਰੱਖਣ ਵਾਲੇ ਪ੍ਰਸਿੱਧ ਬੌਲੀਵੁਡ ਅਭਿਨੇਤਾ ਧਰਮਿੰਦਰ ਸਿੰਘ ਦਿਓਲ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਉਪਰੰਤ ਸਭਾ ਦੇ ਮੀਤ ਪ੍ਰਧਾਨ ਸੁਰਜੀਤ ਸਿੰਘ ਮਾਧੋਪੁਰੀ ਨੇ ਧਾਰਮਿਕ ਗੀਤ ਗਾ ਕੇ ਸਮਾਗਮ ਨੂੰ ਰੂਹਾਨੀ ਮਾਹੌਲ ਪ੍ਰਦਾਨ ਕੀਤਾ।

ਇਸ ਮੌਕੇ ਲੇਖਿਕਾ ਸੁਖਪ੍ਰੀਤ ਬੱਡੋਂ ਦੀ ਨਵੀਂ ਪੁਸਤਕ ਯਾਰ ਰਬਾਬੀ’ ਨੂੰ ਵਿਦਵਾਨਾਂਲੇਖਕਾਂ ਅਤੇ ਸਰੋਤਿਆਂ ਦੀ ਭਰਪੂਰ ਹਾਜਰੀ ਵਿੱਚ ਲੋਕ ਅਰਪਣ ਕੀਤਾ ਗਿਆ। ਪੁਸਤਕ ਉੱਪਰ ਵਿਚਾਰ ਪੇਸ਼ ਕਰਦਿਆਂ ਪ੍ਰਿਤਪਾਲ ਗਿੱਲਪ੍ਰੋ. ਹਰਿੰਦਰ ਕੌਰ ਸੋਹੀਜਸਬੀਰ ਮਾਨਆਰਟਿਸਟ ਕਿਕੂਅਜਮੇਰ ਰੋਡੇਡਾ. ਪ੍ਰਿਥੀਪਾਲ ਸਿੰਘ ਸੋਹੀਬਲਦੇਵ ਸਿੰਘ ਬਾਠਡਾ. ਚਰਨਜੀਤ ਕੌਰ ਅਤੇ ਬਿੰਦੂ ਮਠਾਰੂ ਨੇ ਵਿਸਥਾਰਪੂਰਕ ਪਰਚੇ ਪੜ੍ਹੇ ਅਤੇ ਰਚਨਾ ਦੇ ਵਿਸ਼ੇਸੰਰਚਨਾ ਅਤੇ ਸਮਕਾਲੀ ਮਹੱਤਤਾ ਉੱਤੇ ਚਾਨਣਾ ਪਾਇਆ। ਕਵਿੰਦਰ ਚਾਂਦਡਾ. ਰਾਜਿੰਦਰ ਪਾਲ ਸਿੰਘ ਬਰਾੜ ਅਤੇ ਚਰਨਜੀਤ ਕੌਰ ਬਰਾੜ ਵੱਲੋਂ ਵੀ ਵਿਚਾਰ ਪ੍ਰਗਟ ਕੀਤੇ ਗਏ। ਪੁਸਤਕ ਲੋਕ ਅਰਪਣ ਉਪਰੰਤ ਲੇਖਿਕਾ ਸੁਖਪ੍ਰੀਤ ਬੱਡੋਂ ਨੇ ਆਪਣੀ ਪੁਸਤਕ ਦੀ ਰਚਨਾਤਮਕ ਯਾਤਰਾ ਅਤੇ ਮਕਸਦ ਬਾਰੇ ਮੁੱਢਲੀ ਜਾਣਕਾਰੀ ਦਿੱਤੀ। ਇਸ ਦੌਰਾਨ ਪ੍ਰੋ. ਕਸ਼ਮੀਰਾ ਸਿੰਘ ਨੇ “ਮਹਾਨ ਸਿਕੰਦਰ ਅਤੇ ਪੰਜਾਬ” ਵਿਸ਼ੇ ’ਤੇ ਇਤਿਹਾਸਕ ਪਰਿਪੇਖ ਵਿੱਚ ਵਿਚਾਰ ਸਾਂਝੇ ਕੀਤੇ।

ਸਮਾਗਮ ਦੇ ਅਗਲੇ ਪੜਾਅ ਵਿੱਚ ਕਰਵਾਏ ਕਵੀ ਦਰਬਾਰ ਵਿਚ ਸਭਾ ਦੇ ਮੈਂਬਰਾਂਸਥਾਨਕ ਅਤੇ ਮਹਿਮਾਨ ਕਵੀਆਂ–ਕਵਿਤਰੀਆਂ ਵੱਲੋਂ ਗੀਤਗ਼ਜ਼ਲਾਂ ਅਤੇ ਕਵਿਤਾਵਾਂ ਦੀ ਪ੍ਰਭਾਵਸ਼ਾਲੀ ਪੇਸ਼ਕਾਰੀ ਕੀਤੀ ਗਈ। ਕਵੀ ਦਰਬਾਰ ਵਿੱਚ
ਪਲਵਿੰਦਰ ਸਿੰਘ ਰੰਧਾਵਾਸੁਰਜੀਤ ਸਿੰਘ ਗਿੱਲਗੁਰਦਰਸ਼ਨ ਸਿੰਘ ਮਠਾਰੂਅਮਰੀਕ ਪਲਾਹੀਹਰਚੰਦ ਸਿੰਘ ਗਿੱਲਮਨਜੀਤ ਮੱਲ੍ਹਾਇੰਦਰਜੀਤ ਸਿੰਘ ਧਾਮੀਬਿੱਕਰ ਸਿੰਘ ਖੋਸਾਰਾਜਵੰਤ ਰਾਜਬਲਬੀਰ ਕੌਰ ਢਿੱਲੋਂਪ੍ਰੋ. ਹਰਿੰਦਰ ਕੌਰ ਸੋਹੀਦਰਸ਼ਨ ਸੰਘਾਕਵਿੰਦਰ ਚਾਂਦਬਲਦੇਵ ਬਾਠਪ੍ਰੀਤ ਪਾਲ ਪੂੰਨੀਬਿੰਦੂ ਮਠਾਰੂਅਜਮੇਰ ਰੋਡੇਹਰਸ਼ਰਨ ਸਿੰਘ ਸਿੱਧੂਚਰਨਜੀਤ ਕੌਰਡਾ. ਰਾਜਿੰਦਰ ਪਾਲ ਸਿੰਘ ਬਰਾੜਸੁਰਿੰਦਰ ਸਿੰਘ ਭਲਵਾਨਆਰਟਿਸਟ ਕਿਕੂ ਅਤੇ ਨਰਿੰਦਰ ਬਾਹੀਆ ਨੇ ਰਚਨਾਵਾਂ ਪੇਸ਼ ਕੀਤੀਆਂ।

ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸਾਹਿਤ ਪ੍ਰੇਮੀ ਵੀ ਮੌਜੂਦ ਸਨ। ਅੰਤ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਲੇਖਿਕਾ ਸੁਖਪ੍ਰੀਤ ਬੱਡੋਂਖੇਡ ਪੱਤਰਕਾਰ ਸੰਤੋਖ ਸਿੰਘ ਮੰਡੇਰ ਅਤੇ ਜਸਬੀਰ ਸਿੰਘ ਭਲੂਰੀਆ ਨੂੰ ਸਨਮਾਨਿਤ ਕੀਤਾ ਗਿਆ। ਲੇਖਿਕਾ ਅਤੇ ਉਸ ਦੇ ਪਰਿਵਾਰ ਵੱਲੋਂ ਸੀਨੀਅਰ ਸਿਟੀਜ਼ਨ ਸੈਂਟਰ ਦੇ ਅਹੁਦੇਦਾਰਾਂ ਨੂੰ ਪੁਸਤਕਾਂ ਭੇਂਟ ਕੀਤੀਆਂ ਗਈਆਂ। ਅਖੀਰ ਵਿੱਚ ਪ੍ਰਧਾਨ ਪ੍ਰਿਤਪਾਲ ਗਿੱਲ ਨੇ ਸਾਰੇ ਲੇਖਕਾਂਕਵੀਆਂਵਿਦਵਾਨਾਂਸਰੋਤਿਆਂ ਅਤੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ। ਸਮਾਗਮ ਦਾ ਸੰਚਾਲਨ ਪਲਵਿੰਦਰ ਸਿੰਘ ਰੰਧਾਵਾ ਨੇ ਬਾਖੂਬੀ ਕੀਤਾ।