Mar 7, 2026

ਕੈਲਗਰੀ:( ਦਲਵੀਰ ਜੱਲੋਵਾਲੀਆ ) ਸਾਕਾ ਸਰਹਿੰਦ ਅਤੇ ਗੜ੍ਹੀ ਚਮਕੌਰ ਦੇ ਅਮਰ ਸ਼ਹੀਦਾਂ ਦੀ ਲਾਸਾਨੀ ਕੁਰਬਾਨੀ ਨੂੰ ਯਾਦ ਕਰਦਿਆਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰੂਘਰ ਦਸ਼ਮੇਸ਼ ਕਲਚਰ ਸੈਂਟਰ ਕੈਲਗਰੀ ਵਿਖੇ ਧਾਰਮਿਕ ਸਮਾਗਮ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਮੌਕੇ ਆਖੰਡ ਪਾਠ ਸਾਹਿਬ 25 ਦਸੰਬਰ 2025 ਨੂੰ ਸਵੇਰੇ 4:30 ਵਜੇ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ 27 ਦਸੰਬਰ 2025 ਨੂੰ ਸਵੇਰੇ 9:00 ਵਜੇ ਪਾਏ ਜਾਣਗੇ।

ਇਹ ਵਿਸ਼ੇਸ਼ ਸਮਾਗਮ ਨਿੱਕੀਆਂ ਜਿਦਾਂ ਅਤੇ ਵੱਡੇ ਸਾਕਿਆਂ ਦੀ ਯਾਦ ਨੂੰ ਸਮਰਪਿਤ ਹੈ, ਜਿਸ ਦੌਰਾਨ ਤਿੰਨ ਦਿਨ ਲਗਾਤਾਰ ਬਾਣੀ ਪ੍ਰਵਾਹ ਅਤੇ ਸਿਮਰਨ ਕੀਤਾ ਜਾਵੇਗਾ। ਪ੍ਰਬੰਧਕਾਂ ਵੱਲੋਂ ਸਮੂਹ ਸੰਗਤ ਨੂੰ ਖਾਸ ਅਪੀਲ ਕੀਤੀ ਗਈ ਹੈ ਕਿ ਸਮਾਗਮ ਦੌਰਾਨ ਕੋਈ ਵੀ ਮਿੱਠਾ ਪ੍ਰਸ਼ਾਦ ਨਾ ਲਿਆਇਆ ਜਾਵੇ ਅਤੇ ਸਿਰਫ਼ ਸਾਦਾ ਲੰਗਰ ਹੀ ਵਰਤਾਇਆ ਜਾਵੇਗਾ।

ਆਖੰਡ ਪਾਠ ਸਾਹਿਬ ਦੀ ਸੇਵਾ ਕੈਲਗਰੀ ਸਮੂਹ ਸੰਗਤ ਵੱਲੋਂ ਨਿਭਾਈ ਜਾਵੇਗੀ, ਜਦਕਿ ਲੰਗਰ ਅਤੇ ਦੇਗ ਦੀ ਸੇਵਾ ਰੋਪੜ ਅਤੇ ਫਤਹਿਗੜ ਸਾਹਿਬ ਦੀਆਂ ਸੰਗਤਾਂ ਵੱਲੋਂ ਕੀਤੀ ਜਾਵੇਗੀ। ਸਮਾਗਮ ਦੇ ਮੁੱਖ ਸੇਵਾਦਾਰ ਜਤਿੰਦਰ ਸਿੰਘ ਸਹੇੜੀ ਹਨ।

ਪ੍ਰਬੰਧਕਾਂ ਨੇ ਕੈਲਗਰੀ ਅਤੇ ਆਸ-ਪਾਸ ਦੀ ਸਮੂਹ ਸਿੱਖ ਸੰਗਤ ਨੂੰ ਇਸ ਧਾਰਮਿਕ ਸਮਾਗਮ ਵਿੱਚ ਹਾਜ਼ਰੀ ਭਰ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਦੀ ਅਪੀਲ ਕੀਤੀ ਹੈ।

ਸੰਪਰਕ:
ਜਤਿੰਦਰ ਸਿੰਘ ਸਹੇੜੀ
403-945-2000