ਅੰਤਿਮ ਸੰਸਕਾਰ 31 ਦਸੰਬਰ ਨੂੰ-
ਸਰੀ ( ਦੇ ਪ੍ਰ ਬਿ)- ਸਰੀ ਦੇ ਪੰਜਾਬੀ ਭਾਈਚਾਰੇ ਲਈ ਦੁਖਦਾਈ ਖਬਰ ਹੈ ਕਿ ਉਘੇ ਬਿਜਨਸਮੈਨ ਤੇ ਗਿੱਲ ਇਲੈਕਟ੍ਰਿਕ ਕੰਪਨੀ ਦੇ ਮਾਲਕ ਸ ਅਜਾਇਬ ਸਿੰਘ ਗਿੱਲ ਬੀਤੇ ਦਿਨ ਦਿਲ ਦਾ ਦੌਰਾ ਪੈਣ ਕਾਰਣ ਸਦੀਵੀ ਵਿਛੋੜਾ ਦੇ ਗਏ ਹਨ। ਉਹ ਲਗਪਗ 72 ਸਾਲ ਦੇ ਸਨ। ਬਹੁਤ ਹੀ ਮਿਲਾਪੜੇ ਤੇ ਹਸਮੁੱਖ ਸੁਭਾਅ ਦੇ ਮਾਲਕ ਅਤੇ ਕਮਿਊਨਿਟੀ ਦੇ ਸਾਂਝੇ ਕੰਮਾਂ ਵਿਚ ਹਮੇਸ਼ਾਂ ਵਧ ਚੜਕੇ ਸਹਿਯੋਗ ਦੇਣ ਵਾਲੇ ਅਜਾਇਬ ਸਿੰਘ ਗਿੱਲ ਜਿਲਾ ਨਵਾਂਸ਼ਹਿਰ ਦੇ ਪਿੰਡ ਮੁਕੰਦਪੁਰ ਨਾਲ ਸਬੰਧਿਤ ਸਨ ਤੇ ਪਿਛਲੇ 50 ਸਾਲ ਤੋਂ ਸਰੀ ਵਿਚ ਰਹਿ ਰਹੇ ਸਨ।ਉਹ ਆਪਣੇ ਪਿੱਛੇ ਪਤਨੀ ਦਵਿੰਦਰ ਕੌਰ, ਬੇਟਾ ਸੰਜੀਵ ਬੌਬੀ ਗਿੱਲ. ਤਿੰਨ ਬੇਟੀਆਂ ਅਮਨਦੀਪ ਕੌਰ, ਸੰਦੀਪ ਕੌਰ, ਸ਼ੀਨਮ ਕੌਰ ਤੇ ਹੋਰ ਭਰਿਆ ਬਾਗ ਪਰਿਵਾਰ ਛੱਡ ਗਏ ਹਨ।
ਪ੍ਰਾਪਤ ਜਾਣਕਾਰੀ ਮੁਤਾਬਿਕ ਉਹਨਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ 31 ਦਸੰਬਰ ਦਿਨ ਬੁੱਧਵਾਰ ਨੂੰ ਸਵੇਰੇ 11.30 ਵਜੇ ਫਾਈਵ ਰਿਵਰ ਫਿਊਨਰਲ ਹੋਮ ਡੈਲਟਾ ਵਿਖੇ ਕੀਤਾ ਜਾਵੇਗਾ। ਉਪਰੰਤ ਭੋਗ ਤੇ ਅੰਤਿਮ ਅਰਦਾਸ ਖਾਲਸਾ ਦੀਵਾਨ ਸੁਸਾਇਟੀ ਯੌਰਕ ਸੈਂਟਰ ਸਰੀ ਵਿਖੇ ਬਾਦ ਦੁਪਹਿਰ ਹੋਵੇਗੀ। ਪਰਿਵਾਰ ਨਾਲ ਹਮਦਰਦੀ ਲਈ ਉਹਨਾਂ ਦੇ ਬੇਟੇ ਸੰਜੀਵ ਬੌਬੀ ਗਿੱਲ ਨਾਲ ਫੋਨ ਨੰਬਰ 604-825-4027 ਤੇ ਸੰਪਰਕ ਕੀਤਾ ਜਾ ਸਕਦਾ ਹੈ
