ਮੁੱਲਾਂਪੁਰ ਦਾਖਾ, 25 ਦਸੰਬਰ – ਅੱਜ ਬਾਬਾ ਮੋਤੀ ਰਾਮ ਮਹਿਰਾ ਜੀ (ਜਿਨਾਂ ਦਾ ਪਰਿਵਾਰ ਕੋਹਲੂ ਵਿੱਚ ਪੀੜਿਆ ਗਿਆ ਸੀ) ਜਿਨਾਂ ਨੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਨੂੰ ਠੰਡੇ ਬੁਰਜ ਵਿੱਚ ਦੁੱਧ ਛਕਾਇਆ ਸੀ ਅਤੇ ਮਹਾਨ ਸ਼ਹਾਦਤਾਂ ਨੂੰ ਸਮਰਪਿਤ ਦੁੱਧ ਦੇ ਲੰਗਰ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਸਰਪ੍ਰਸਤ ਮਲਕੀਤ ਸਿੰਘ ਦਾਖਾ, ਡਿਕਸੀ ਢਾਬਾ ਦੇ ਮਾਲਕ ਵਿੱਕੀ ਰਕਬਾ, ਕਰਨੈਲ ਸਿੰਘ ਗਿੱਲ ਪ੍ਰਧਾਨ ਫਾਊਂਡੇਸ਼ਨ ਪੰਜਾਬ, ਸਰਪ੍ਰਸਤ ਇਕਬਾਲ ਸਿੰਘ ਗਿੱਲ ਰਿਟਾ. ਆਈ.ਪੀ.ਐੱਸ, ਵਾਈਸ ਪ੍ਰਧਾਨ ਜਸਵੰਤ ਸਿੰਘ ਛਾਪਾ, ਰਣਜੀਤ ਸਿੰਘ ਸਰਪੰਚ ਅਤੇ ਦਲਜੀਤ ਸਿੰਘ ਯੂ.ਐੱਸ.ਏ ਟਰਸਟੀ, ਸਾਬਕਾ ਵਿਧਾਇਕ ਜੱਗਾ ਹਿੱਸੋਵਾਲ ਵੱਲੋਂ ਪੂਰੇ ਸ਼ਰਧਾ ਸਤਿਕਾਰ ਨਾਲ ਲਗਾਏ ਗਏ।
ਇਸ ਸਮੇਂ ਬੋਲਦੇ ਬਾਵਾ ਅਤੇ ਦਾਖਾ ਨੇ ਕਿਹਾ ਕਿ ਪੋਹ ਦੇ ਮਹੀਨੇ ਦੀਆਂ ਮਹਾਨ ਸ਼ਹਾਦਤਾਂ ਸਾਨੂੰ ਹੱਕ ਸੱਚ ਲਈ ਲੜਨ ਦੀ ਪ੍ਰੇਰਨਾ ਦਿੰਦੀਆਂ ਹਨ। ਉਹਨਾਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਜਿਨਾਂ ਨੂੰ ਉਬਲਦੀਆਂ ਦੇਗਾਂ ਵਿੱਚ ਉਬਾਲਿਆ ਗਿਆ, ਭਾਈ ਮਤੀ ਦਾਸ ਦਾ ਸਰੀਰ ਚੀਰਿਆ ਗਿਆ ਅਤੇ ਅੱਜ ਅਸੀਂ ਦੀਵਾਨ ਟੋਡਰ ਮੱਲ ਵੱਲੋਂ ਦਿੱਤੀ ਸ਼ਹਾਦਤ ਅਤੇ ਦੁਨੀਆ ਦੀ ਮਹਿੰਗੀ ਜਮੀਨ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਸੰਸਕਾਰ ਲਈ ਖਰੀਦਣ ਲਈ ਵੀ ਪ੍ਰਣਾਮ ਕਰਦੇ ਹਾਂ।
ਇਸ ਸਮੇਂ ਮਾਸਟਰ ਗੁਰਚਰਨ ਸਿੰਘ, ਹਰਵਿੰਦਰ ਸਿੰਘ, ਭੁਪਿੰਦਰ ਸਿੰਘ ਲਾਂਬਾ, ਰਜਿੰਦਰ ਸਿੰਘ, ਸੁਖਦੇਵ ਸਿੰਘ ਫੌਜੀ ਹਿਸੋਵਾਲ, ਸੁਰਿੰਦਰ ਸਿੰਘ, ਪੱਪੀ ਪੰਡੋਰੀ, ਹਰਦੀਪ ਸਿੰਘ, ਜਗਵਿੰਦਰ ਸਿੰਘ ਜੱਗੀ, ਦਵਿੰਦਰ ਸਿੰਘ ਹਿੱਸੋਵਾਲ, ਗੁਰਵਿੰਦਰ ਸਿੰਘ ਰਕਬਾ, ਜਗਦੇਵ ਸਿੰਘ, ਹਰਿੰਦਰ ਸਿੰਘ ਢੈਪਈ, ਸੁਖਦੇਵ ਸਿੰਘ, ਮਨਪ੍ਰੀਤ ਸਿੰਘ ਗਿੱਲ, ਜੋਤ ਸਿੰਘ ਜੋਧਾਂ, ਮਨਦੀਪ ਬਿੱਲਾ, ਰਾਮ ਸਿੰਘ ਸਾਬਕਾ ਸਰਪੰਚ ਹਿਸੋਵਾਲ, ਸੁੱਚਾ ਸਿੰਘ ਤੁਗਲ, ਤਰਨਜੀਤ ਸਿੰਘ ਦਾਖਾ, ਰਣਦੀਪ ਸਿੰਘ, ਰਵਿੰਦਰ ਸਿੰਘ ਆਦਿ ਹਾਜ਼ਰ ਸਨ। ਇਸ ਸਮੇਂ ਅਮਨ ਡਿਕਸੀ ਢਾਬਾ ਵਾਲਿਆਂ ਵੱਲੋਂ ਚਾਰ ਸਾਹਿਬਜਾਦੇ ਅਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਲਾਸਾਨੀ ਕੁਰਬਾਨੀ ਨੂੰ ਦਰਸਾਉਂਦੀ ਫਿਲਮ ਵੀ ਦਿਖਾਈ ਗਈ।
