Mar 7, 2026

ਲੋੜੀਂਦੇ ਦਸਤਖਤ ਇਕੱਤਰ ਲਈ ਚਾਰ ਮਹੀਨੇ ਦਾ ਸਮਾਂ-ਪ੍ਰੀਮੀਅਰ ਦੇ ਹਲਕੇ ਦੇ ਯੂਸੀਪੀ ਪ੍ਰਧਾਨ ਨੇ ਪਾਈ ਹੈ ਪਟੀਸ਼ਨ-

ਐਡਮਿੰਟਨ-ਅਲਬਰਟਾ ਦੀ ਚੋਣ ਏਜੰਸੀ ਨੇ ਐਲਾਨ ਕੀਤਾ ਕਿ ਉਸ ਨੇ ਕੈਨੇਡਾ ਤੋਂ ਸੂਬੇ ਦੇ ਵੱਖ ਹੋਣ ਦੇ ਪ੍ਰਸਤਾਵਤ ਰਾਏਸ਼ਮਾਰੀ ਸਵਾਲ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਸਵਾਲ ਹਾਂ ਜਾਂ ਨਾਂਹ ਵਿਚ ਇਹ ਜਵਾਬ ਮੰਗਦਾ ਹੈ ਕਿ ਕੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਕਿ ਕੀ ਅਲਬਰਟਾ ਸੂਬੇ ਨੂੰ ਇਕ ਸੁਤੰਤਰ ਦੇਸ਼ ਬਣਨ ਲਈ ਕੈਨੇਡਾ ਦਾ ਹਿੱਸਾ ਰਹਿਣਾ ਚਾਹੀਦਾ ਹੈ? ਇਲੈਕਸ਼ਨ ਅਲਬਰਟਾ ਨੇ ਕਿਹਾ ਕਿ ਇਸ ਦੇ ਸਮਰਥਕਾਂ ਨੂੰ ਅਲਬਰਟਾ ਪ੍ਰਾਸਪਰਟੀ ਪ੍ਰਾਜੈਕਟ ਅਤੇ ਇਸ ਦੇ ਚੀਫ਼ ਐਗਜ਼ੀਕਿਊਟਿਵ ਅਫਸਰ ਮਿਚ ਸਿਲਵੈਸਟਰ ਕੋਲ ਜਨਵਰੀ ਮਹੀਨੇ ਦੇ ਸ਼ੁਰੂ ਤੱਕ ਆਪਣੇ ਪਟੀਸ਼ਨ ਕੰਪੇਨ ਚਲਾਉਣ ਲਈ ਇਕ ਵਿੱਤੀ ਅਫਸਰ ਨਿਯੁਕਤ ਕਰਨ ਦਾ ਸਮਾਂ ਹੈ ਜਿਸ ਵਿਚ ਦਸਤਖ਼ਤ ਇਕੱਤਰ ਕਰਨੇ ਸ਼ੁਰੂ ਕੀਤੇ ਜਾ ਸਕਦੇ ਹਨ। ਮਿਸਟਰ ਸਿਲਵੈਸਟਰ ਜੋ ਪ੍ਰੀਮੀਅਰ ਡੇਨੀਅਲ ਸਮਿਥ ਦੀ ਯੂਨਾਈਟਡ ਕੰਸਰਵੇਟਿਵ ਪਾਰਟੀ ਦੀ ਹਲਕਾ ਐਸੋਸੀਏਸ਼ਨ ਦਾ ਪ੍ਰਧਾਨ ਵੀ ਹੈ ਅਤੇ ਉਸ ਕੋਲ 1 ਲੱਖ 78000 ਤੋਂ ਵੀ ਘੱਟ ਦਸਤਖ਼ਤ ਇਕੱਤਰ ਕਰਨ ਲਈ ਚਾਰ ਮਹੀਨੇ ਦਾ ਸਮਾਂ ਹੈ। ਜੇਕਰ ਉਹ ਅਜਿਹਾ ਕਰ ਲੈਂਦਾ ਹੈ ਤਾਂ ਰਾਏਸ਼ਮਾਰੀ ਲਈ ਸਵਾਲ ਅਲਬਰਟਾ ਵਾਸੀਆਂ ਸਾਹਮਣੇ ਰੱਖਿਆ ਜਾਵੇਗਾ। ਅਲਬਰਟਾ ਪ੍ਰੌਸਪਰਟੀ ਪ੍ਰਾਜੈਕਟ ਨੇ ਸੋਸ਼ਲ ਮੀਡੀਆ ’ਤੇ ਕਿਹਾ ਕਿ ਮਨਜ਼ੂਰੀ ਸੂਬੇ ਲਈ ਇਕੱ ਵੱਡੀ ਜਿੱਤ ਹੈ। ਇਸ ਦਾ ਕਹਿਣਾ ਕਿ ਜਿਸ ਲਈ ਅਸੀਂ ਲੜਾਈ ਲੜ ਰਹੇ ਹਾਂ ਉਸ ਲਈ ਇਹ ਇਕ ਵੱਡੀ ਪ੍ਰਾਪਤੀ ਹੈ। ਇਕ ਮੁਲਾਕਾਤ ਵਿਚ ਸਿਲਵੈਸਟਰ ਨੇ ਕਿਹਾ ਕਿ ਮੇਰਾ ਖਿਆਲ ਹੈ ਕਿ ਅਲਬਰਟਾ ਨੂੰ ਇਕੱਲੇ ਹੋਣ ਦੀ ਲੋੜ ਹੈ ਕਿਉਂਕਿ ਓਟਵਾ ਦੀਆਂ ਤੇਲ ਉਤਪਾਦਨ ’ਤੇ ਪਾਬੰਦੀਆਂ ਅਤੇ ਫੈਡਰਲ ਨੀਤੀਆਂ ਵਿਚ ਤਬਦੀਲੀਆਂ ਦੀਆਂ ਸੰਭਾਵਨਾਵਾਂ ਮੱਧਮ ਹਨ।