Apr 23, 2026

ਵੈਨਕੂਵਰ, 27 ਦਸੰਬਰ (ਮਲਕੀਤ ਸਿੰਘ) — ਮਰਦਾਂ ਦੀ ਵਰਲਡ ਜੂਨੀਅਰ ਹਾਕੀ ਚੈਂਪੀਅਨਸ਼ਿਪ ਵਿੱਚ ਕੈਨੇਡਾ ਦੀ ਟੀਮ ਨੇ ਲਾਟਵੀਆ ਦੀ ਟੀਮ ਨੂੰ ਹਰਾ ਕੇ  ਸ਼ਾਨਦਾਰ ਜਿੱਤ ਦਰਜ ਕਰਦਿਆਂ ਮੈਚ 2–1 ਨਾਲ ਆਪਣੇ ਨਾਮ ਕੀਤਾ ਹੈ
ਨਿਯਮਤ ਸਮੇਂ ਦੌਰਾਨ ਦੋਹਾਂ ਟੀਮਾਂ ਦਰਮਿਆਨ ਹੋਏ ਸਖਤ ਮੁਕਾਬਲੇ ਦੌਰਾਨ  ਲਾਟਵੀਆ ਦੀ ਟੀਮ ਨੇ ਆਖ਼ਰੀ ਪਲਾਂ ਤੱਕ ਮਜ਼ਬੂਤ ਮੁਕਾਬਲਾ ਕੀਤਾ, ਪਰ ਓਵਰਟਾਈਮ ਵਿੱਚ ਪੈਨਲਟੀ ਦੇ ਮੌਕੇ ਦਾ ਫ਼ਾਇਦਾ ਉਠਾਉਂਦਿਆਂ ਕੈਨੇਡਾ ਦੀ ਟੀਮ ਨੇ ਮੈਚ ਖ਼ਤਮ ਕਰ ਦਿੱਤਾ।

ਕੈਨੇਡਾ ਦੇ ਗੋਲਕੀਪਰ ਜੈਕ ਇਵਾਨਕੋਵਿਚ ਨੇ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਦਿਆ ਟੀਮ ਨੂੰ ਮੈਚ ਵਿੱਚ ਬਣਾਏ ਰੱਖਣ ਚ ਅਹਿਮ ਭੂਮਿਕਾ ਨਿਭਾਈ ਦੂਜੇ ਪਾਸੇ
ਲਾਟਵੀਆ ਦੀ ਟੀਮ ਦੇ ਖਿਡਾਰੀਆਂ ਵੱਲੋਂ ਵੀ ਖੇਡ ਵਿੱਚ ਅਨੁਸ਼ਾਸਨ ਅਤੇ ਜਜ਼ਬੇ ਦੀ ਝਲਕ ਦਿਖਾਈ ਦਿੱਤੀ, ਪਰ ਓਵਰਟਾਈਮ ਵਿੱਚ ਹੋਈ ਗਲਤੀ ਉਨਾਂ ਲਈ ਮਹਿੰਗੀ ਸਾਬਤ ਹੋਈ। ਇਸ ਜਿੱਤ ਨਾਲ ਕੈਨੇਡਾ ਨੇ ਟੂਰਨਾਮੈਂਟ ਵਿੱਚ ਆਪਣੀ ਮੌਜੂਦਾ ਸਥਿਤੀ ਨੂੰ ਹੋਰ ਮਜਬੂਤ ਕਰ ਲਿਆ ਕੈਨੇਡਾ ਦੇ ਹਾਕੀ ਪ੍ਰੇਮੀਆਂ ਚ ਇਸ ਜਿੱਤ ਨੂੰ ਲੈ ਕੇ ਖੁਸ਼ੀ ਦਾ ਆਲਮ ਵੇਖਿਆ ਜਾ ਰਿਹਾ ਹੈ
ਜੇਤੂ ਟੀਮ ਦੇ ਖਿਡਾਰੀਆਂ ਦੀ ਇੱਕ ਤਸਵੀਰ