ਵੈਨਕੂਵਰ, 27 ਦਸੰਬਰ (ਮਲਕੀਤ ਸਿੰਘ)- ਚਾਰ ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ਪੰਜਾਬੀਆਂ ਦੀ ਸੰਘਣੀ ਵਸੋ ਵਾਲੇ ਸਰੀ ਸ਼ਹਿਰ ਦੀ 128 ਤੇ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ। ਸੀ ਫੇਸ ਸੋਸਾਇਟੀ ਅਤੇ ਸਰੀ ਯੂਥ ਸੇਵਾ ਫਾਊਂਡੇਸ਼ਨ ਵੱਲੋਂ ਸਥਾਨਕ ਸੰਗਤਾਂ ਦੇ ਸਹਿਯੋਗ ਨਾਲ ਆਯੋਜਿਤ ਕੀਤੇ ਇਸ ਨਿਰੋਲ ਧਾਰਮਿਕ ਸਮਾਗਮ ਦੌਰਾਨ ਸੰਗਤਾਂ ਤੋਂ ਇਲਾਵਾ ਵੱਖ ਵੱਖ ਸਿਆਸੀ ਆਗੂਆਂ ਸਮੇਤ ਵੱਖ ਵੱਖ ਖੇਤਰਾਂ ਦੀਆਂ ਨਾਮਵਾਰ ਸ਼ਖਸ਼ੀਅਤਾਂ ਨੇ ਹਾਜਰੀ ਭਰੀ। ਇਸ ਮੌਕੇ ਤੇ ਰਸ਼ਪਾਲ ਸਿੰਘ ਪੁਮਾਲ ਦੇ ਉੱਘੇ ਢਾਡੀ ਜੱਥੇ ਵੱਲੋਂ ਗੁਰੂ ਇਤਿਹਾਸ ਸੁਣਾ ਕੇ ਹਾਜ਼ਰ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਉਪਰੰਤ ਪ੍ਰਸਿੱਧ ਪੰਜਾਬੀ ਗਾਇਕ ਅਨਮੋਲ , ਕੁਲਵਿੰਦਰ ਧਨੋਆ , ਕੌਰ ਮਨਦੀਪ , ਵਿਜੇ ਯਮਲਾ, ਸਰਦਾਰ ਜੀ ਆਦਿ ਵੱਲੋਂ ਆਪਣੇ ਚੋਣਵੇਂ ਧਾਰਮਿਕ ਗੀਤਾਂ ਦੀ ਪੇਸ਼ਕਾਰੀ ਕੀਤੀ ਗਈ। ਇਸ ਮੌਕੇ ਤੇ ਪੁੱਜੀਆਂ ਸਿਆਸੀ ਸ਼ਖਸ਼ੀਅਤਾਂ ਚ ਐਮ ਪੀ ਸੁੱਖ ਧਾਲੀਵਾਲ, ਮੇਅਰ ਬਰਿੰਡਾ ਲੌਕ , ਐਮ ਐਲ ਏ ਸਟੀਵ ਕੂਨਰ ,ਸੁਨੀਤਾ ਧੀਰ , ਹਰਮਨ ਭੰਗੂ ,ਬਰਾਇਨ ਟੈਪਰ ਤੋਂ ਇਲਾਵਾ ਸ਼ਹਿਰ ਦੀਆਂ ਮੁੱਖ ਸ਼ਖਸੀਅਤਾਂ ਤ੍ਰਿਪਤ ਅਟਵਾਲ, ਆਈਕ ਸੇਖੋ, ਸੁਨੀਲ ਮੁੰਜਾਲ, ਮਨਜੀਤ ਸਿੰਘ, ਬਲਰਾਮ ਬੱਲੀ , ਮਹੇਸ਼ਇੰਦਰ ਸਿੰਘ ਮਾਂਗਟ ,ਨਿਰੰਜਨ ਸਿੰਘ ਲਹਿਲ, ਵਿਕਾਸ ਗੌਤਮ, ਰਮਨ ਸਰਮਾ, ਕੈਲ ਦੋਸਾਂਝ, ਸੀਨੀਅਰ ਹੋਸਟ ਸੀ ਜੇ ਸਿੱਧੂ, ਹਾਜ਼ਰ ਸਨ। ਗੁਰੂ ਕਾ ਅਟੁੱਟ ਲੰਗਰ ਵੀ ਇਸ ਮੌਕੇ ਤੇ ਵਰਤਾਇਆ ਗਿਆ। ਅਖੀਰ ਚ ਜਰਨੈਲ ਸਿੰਘ ਖੰਡੋਲੀ ਨੇ ਪ੍ਰਬੰਧਕਾਂ ਵੱਲੋਂ ਆਈਆਂ ਸ਼ਖਸੀਅਤਾਂ ਅਤੇ ਸੰਗਤ ਦਾ ਧੰਨਵਾਦ ਕੀਤਾ।
ਕੈਪਸ਼ਨ ਸਰੀ ਚ ਅਯੋਜਿਤ ਧਾਰਮਿਕ ਸਮਾਗਮ ਦੀਆਂ ਵੱਖ ਵੱਖ ਝਲਕੀਆਂ।






