ਸਰੀ (ਹਰਚੰਦ ਸਿੰਘ ਅੱਚਰਵਾਲ)-ਇੰਡੋ ਕਨੇਡੀਅਨ ਸੀਨੀਅਰ ਸੈਂਟਰ ਸਰੀ-ਡੈਲਟਾ ਦਾ ਮਹੀਨਾਵਾਰ ਕਵੀ ਦਰਬਾਰ 28 ਦਸੰਬਰ, 2025 ਦਿਨ ਐਤਵਾਰ ਨੂੰ ੳਪਰਲੇ ਹਾਲ ਵਿੱਚ ਠੀਕ 1.00 ਵਜੇ ਪ੍ਰਧਾਨ ਸ: ਅਵਤਾਰ ਸਿੰਘ ਢਿੱਲੋ ਦੀ ਪ੍ਰਧਾਨਗੀ ਹੇਠ ਪੂਰੀ ਧੂਮ-ਧਾਮ ਨਾਲ ਸ਼ੁਰੂ ਹੋਇਆ ਜੋ ਕਿ ਛੋਟੇ ਸਾਹਿਬਜਾਦਿਆਂ ਅਤੇ ਮਾਤਾ ਗੁਜਰੀ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਸੀ। ਇਸ ਕਰਕੇ ਜਿਆਦਾਤਰ ਰਚਨਾਵਾਂ ਇਸੇ ਹੀ ਵਿਸ਼ੇ ਤੇ ਪੜੀਆਂ ਗਈਆਂ। ਜਿਹਨਾਂ ਕਵੀ ਸੱਜਨਾਂ ਅਤੇ ਬੁਲਾਰਿਆਂ ਨੇ ਭਾਗ ਲਿਆ, ੳਹਨਾ ਵਿੱਚ ਅਵਤਾਰ ਸਿੰਘ ਬਰਾੜ, ਗੁਰਚਰਨ ਸਿੰਘ ਬਰਾੜ, ਪ੍ਰਿੰ; ਮਲੂਕ ਚੰਦ ਕਲੇਰ, ਇੰਦਰਜੀਤ ਸਿੰਘ ਧਾਮੀ, ਸੁਰਜੀਤ ਸਿੰਘ ਗਿੱਲ, ਨਿਰੰਜਨ ਸਿੰਘ ਲੇਹਲ, ਸੁਖਪ੍ਰੀਤ ਸਿੰਘ, ਦਰਸ਼ਨ ਸਿੰਘ ਅਟਵਾਲ, ਦਵਿੰਦਰ ਕੌਰ ਜੌਹਲ, ਬੀਬੀ ਭਗਵੰਤ ਕੌਰ ਚਾਹਲ, ਮਨਜੀਤ ਸਿੰਘ ਮੱਲਾ, ਹਰਚੰਦ ਸਿੰਘ ਗਿੱਲ, ਜਸਵੀਰ ਭਲੂਰੀਆ, ਜਗਜੀਤ ਸਿੰਘ ਸੇਖੋ, ਗੁਰਦਿਆਲ ਸਿੰਘ ਜੌਹਲ, ਬੀਬੀ ਇੰਦਰਜੀਤ ਕੋਰ ਸੰਧੂ, ਪਵਿਤਰ ਕੋਰ ਬਰਾੜ, ਕੁਲਵੰਤ ਸਿੰਘ ਸਿਹੋਤਾ, ਪ੍ਰਿਤਪਾਲ ਸਿੰਘ ਗਿੱਲ, ਸੁਰਜੀਤ ਸਿੰਘ ਮਾਧੋਪੁਰੀ ਆਦਿ ਕਵੀਆਂ ਨੇ ਖੂਬ ਰੰਗ ਬ੍ਹੰਨੇ। ਸਟੇਜ ਸਕੱਤਰ ਦੀ ਜਿੰਮੇਵਾਰੀ ਹਰਚੰਦ ਸਿੰਘ ਗਿੱਲ ਨੇ ਨਿਭਾਈ। ਇਸ ਮੌਕੇ ਤੇ ਸਾਰੀਆਂ ਹੀ ਰਚਨਾਵਾਂ ਬਹੁਤ ਹੀ ਭਾਵਪੂਰਕ ਅਤੇ ਵੈਰਾਗ ਵਿੱਚ ਭਿੱਜੀਆਂ ਹੋਇਆਂ ਸਨ। ਪੂਰੇ ਪ੍ਰੋਗਰਾਮ ਦੋਰਾਨ ਸਾਰੇ ਸਰੋਤੇ ਇਕ ਤਰਾ ਨਾਲ ਮੰਤਰ-ਮੁਘਧ ਹੋੲ ਰਹੇ। ਅੰਤ ਵਿਚੱ ਪ੍ਰਧਾਨ ਸ: ਅਵਤਾਰ ਸਿੰਘ ਢਿੱਲੋ ਨੇ ਸਾਰਿਆਂ ਦਾ ਧੰਨਵਾਦ ਕੀਤਾ। ਚਾਹ ਪਾਣੀ ਦੀ ਸੇਵਾ ਸ: ਬਲਬੀਰ ਸਿੰਘ ਸੰਘਾ ਵੱਲੋ ਕੀਤੀ ਗਈ।
ਸ:ਅਵਤਾਰ ਸਿੰਘ ਢਿੱਲੋ ਦੀ ਪ੍ਰਧਾਨਗੀ ਹੇਠ ਅਗਲੇ ਤਿੰਨ ਸਾਲ ਲਈ ਸਰਬਸੰਮਤੀ ਨਾਲ ਬਣਾਈ ਗਈ ਕਮੇਟੀ ਸਾਰੇ ਮੈਬਰਾਂ ਦਾ ਧੰਨਵਾਦ ਕਰਦੀ ਹੈ।


