Mar 7, 2026

ਐਬਸਫੋਰਡ ( ਮਨਜੀਤ ਸਿੰਘ ਗਰੇਵਾਲ)- ਪਿਛਲੇ ਸਾਲਾਂ ਦੀ ਤਰਾਂ ਹੀ ਐਬਟਸਫੋਰਡ ਦੀ ਸਮੁੱਚੀ ਸੰਗਤ ਧੰਨ ਧੰਨ  ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮੂਲ ਨਾਨਕ ਸ਼ਾਹੀ ਕਲੰਡਰ ਅਨੁਸਾਰ 5 ਜਨਵਰੀ   2026 ਨੂੰ ( 23 ਪੋਹ ) ਬਹੁਤ ਹੀ ਸਰਧਾ ਅਤੇ ਪਿਆਰ  ਨਾਲ ਮਨਾ ਰਹੀ ਹੈ। ਗੁਰਦੁਆਰਾ ਕਲਗੀਧਰ ਦਰਬਾਰ ਦੀ  ਮੌਜੂਦਾ ਪ੍ਰਬੰਧਕੀ ਕਮੇਟੀ ਦੇ ਪ੍ਰਬੰਧਾਂ ਹੇਠ  ਮਿਤੀ 5 ਜਨਵਰੀ 2026 ਨੂੰ ਸਵੇਰੇ 10 ਵਜੇ ਸ੍ਰੀ ਆਖੰਡ ਪਾਠ ਸਾਹਿਬ ਭੋਗ ਪਾਏ  ਜਾਣਗੇ । ਇਹ ਪ੍ਰਕਾਸ਼ ਦਿਹਾੜਾ ਕਲਗੀਧਰ ਦਰਬਾਰ ਸਾਹਿਬ ਸੁਸਾਇਟੀ 30640 ਬਲਿਊ ਰਿਜ ਡਰਾਈਵ ਐਬਟਸਫੋਰਡ  ਬੀ ਸੀ ਵਿਖੇ ਸੰਗਤਾਂ ਦੇ ਭਰਮੇ ਹੁੰਗਾਰੇ ਅਤੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ ਭਾਵੇਂ ਕਿ ਕੁਝ ਸੰਪ੍ਰਦਾਇ ਲੋਕਾਂ  ਵਲੋਂ ਕਿਹਾ ਜਾ ਰਿਹਾ ਹੈ ਕਿ ਅਸੀਂ ਤਾਂ ਪਹਿਲਾਂ ਹੀ 27 ਦਸੰਵਰ 2025 ਨੂੰ ਪ੍ਰਕਾਸ਼ ਦਿਹਾੜਾ ਮਨਾ ਚੁਕੇ ਹਾਂ ਪਰ ਯਾਦ ਰਹੇ ਐਬਟਸਫੋਰਡ ਦੇ ਦੂਜੇ ਦੋ ਗੁਰਦੁਆਰਿਆ ਵਲੋਂ ਵੀ  ਪ੍ਰਕਾਸ਼ ਦਿਵਸ 5 ਜਨਵਰੀ  2026 ਨੂੰ ਮਨਾਇਆ ਜਾ ਰਿਹਾ।  ਜਿਸ ਵਿਚ ਬਾਬਾ ਬੰਦਾ ਸਿੰਘ ਬਹਾਦਰ ਸਿਖ ਸੁਸਾਇਟੀ ਐਬਟਸਫੋਰਡ ਅਤੇ ਖਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ ਸਾਮਲ ਹਨ ਜਿਨਾ ਨੇ ਅਪਣਾ ਕਲੰਡਰ ਵੀ ਮੂਲ ਨਾਨਕਸ਼ਾਹੀ ਕਲੰਡਰ ਅਨੁਸਾਰ ਹੀ ਛਪਾਇਆ ਹੋਇਆ ਹੈ।  ਸੰਗਤਾਂ ਨੂੰ ਬੇਨਤੀ ਹੈ ਕਿ ਹੁਮਾ ਹਮਾ ਕੇ ਉਕਤ ਗੁਰੂਘਰ  ਵਿਖੇ ਆਪਣੀਆਂ ਹਾਜਰੀਆਂ ਭਰਨ।