ਬਠਿੰਡਾ-ਕਹਾਣੀ ਸੰਗ੍ਰਹਿ ‘ਛਲਾਵਿਆਂ ਦੀ ਰੁੱਤ’ਨਾਲ ਰਾਤੋ ਰਾਤ ਚਰਚਾ ਵਿੱਚ ਆਏ ਕਥਾਕਾਰ ‘ਅਲਫ਼ਾਜ਼’ ਦਾ ਨਵਾਂ ਸੰਪਾਦਿਤ ਕਹਾਣੀ ਸੰਗ੍ਰਹਿ ‘ਖਾਮੋਸ਼ ਖੇਤਾਂ ਦੀ ਹੂਕ’ ਪੀਪਲਜ਼ ਫ਼ੋਰਮ ਵੱਲੋਂ ਬਠਿੰਡਾਂ ਵਿੱਚ ਕਰਵਾਏ ਗਏ ਲਿਟਰੇਰੀ ਫੈਸਟੀਵਲ ਦੌਰਾਨ ਨਾਮੀ ਸਾਹਿਤਕਾਰਾਂ,ਆਲੋਚਕਾਂ ਤੇ ਸੰਜੀਦਾ ਦਰਸ਼ਕਾਂ ਦੀ ਹਾਜ਼ਰੀ ਵਿੱਚ ਲੋਕ ਅਰਪਣ ਕੀਤਾ ਗਿਆ ।
ਇਸ ਬਾਰੇ ਜਾਣਕਾਰੀ ਦਿੰਦਿਆਂ ਪੀਪਲਜ਼ ਫ਼ੋਰਮ ਦੇ ਪ੍ਰਧਾਨ ‘ਖੁਸ਼ਵੰਤ ਬਰਗਾੜੀ’ ਨੇ ਦੱਸਿਆ ਕਿ ‘ਅਲਫ਼ਾਜ਼’ ਪੰਜਾਬੀ ਕਹਾਣੀ ਦਾ ਨਵੇਂ ਜਾਵੀਏ ਦਾ ਉਤਸ਼ਾਹੀ ਨੌਜਵਾਨ ਕਹਾਣੀਕਾਰ ਹੈ ,ਜਿਸ ਨੇ ਪਹਿਲਾਂ ‘ਛਲਾਵਿਆਂ ਦੀ ਰੁੱਤ’ ਨਾਲ ਅਦਬੀ ਸਖਸ਼ੀਅਤਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ ,ਹੁਣ ਪੀਪਲਜ਼ ਫ਼ੋਰਮ ਵੱਲੋਂ ਕਿਸਾਨੀ ਅੰਦੋਲਨ 2020 ਨੂੰ ਸਮਰਪਿਤ ਉਸਦਾ ਕਹਾਣੀ ਸੰਗ੍ਰਹਿ ‘ਖ਼ਾਮੋਸ਼ ਖੇਤਾਂ ਦੀ ਹੂਕ’ ਦਾ ਲੋਕ ਅਰਪਣ ਕੀਤਾ ਗਿਆ ਹੈ ।ਜਿਸ ਵਿੱਚ ਨਾਮੀਂ ਕਹਾਣੀਕਾਰਾਂ ਦੀਆਂ ਗਿਆਰ੍ਹਾਂ ਕਹਾਣੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ ਤੇ ਇਹ ਸਾਹਿਤ ਖੇਤਰ ਵਿੱਚ ਕਿਸਾਨੀ ਅੰਦੋਲਨ ਨੂੰ ਸਮਰਪਿਤ ਪਹਿਲੀ ਕਿਤਾਬ ਹੈ । ਉਨ੍ਹਾਂ ਅੱਗੇ ਦੱਸਿਆ ਕਿ ਅਲਫ਼ਾਜ਼ ਦਾ ਇਹ ਕਾਰਜ ਸਲਾਹੁਣਯੋਗ ਹੈ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਮਾਰਗਦਰਸ਼ਕ ਦਾ ਕੰਮ ਕਰੇਗਾ ।
ਟੀਚਰਜ਼ ਹੋਮ ਦੇ ਖਚਾ ਖਚ ਭਰੇ ਹਾਲ਼ ਵਿੱਚ ਇਸ ਸਾਲ ਦੇ ਢਾਹਾਂ ਪੁਰਸਕਾਰ ਜੇਤੂ ਨਾਵਲਿਸਟ/ਕਹਾਣੀਕਾਰ ਬਲਵੀਰ ਪ੍ਰਵਾਨਾ ,ਆਲੋਚਕ ਪ੍ਰੋ. ਜੇ.ਬੀ ਸੇਖੋਂ ,ਆਲੋਚਕ ਸੁਰਜੀਤ ਬਰਾੜ ,ਕਹਾਣੀਕਾਰ,ਨਾਵਲਿਸਟ ਤੇ ਸਾਹਿਤ ਅਕਾਦਮੀ ਨਵੀਂ ਦਿੱਲੀ ਦੇ ਮੈਂਬਰ ਜਸਪਾਲ ਮਾਨਖੇੜਾ ਵੱਲੋਂ ਪ੍ਰੋਗਰਾਮ ਪ੍ਰਬੰਧਕ ਤੇ ਪੀਪਲਜ਼ ਫ਼ੋਰਮ ਦੇ ਪ੍ਰਕਾਸ਼ਕ ਖੁਸ਼ਵੰਤ ਬਰਗਾੜੀ ਦੀ ਹਾਜ਼ਰੀ ਵਿੱਚ ਰਿਲੀਜ਼ ਕੀਤਾ ਗਿਆ ਤੇ ਹਾਜ਼ਰੀਨ ਵੱਲੋਂ ‘ਅਲਫ਼ਾਜ਼’ ਨੂੰ ਇਸ ਕਾਰਜ ਦੀ ਮੁਬਾਰਕਬਾਦ ਦਿੱਤੀ ਤੇ ਨਾਲ ਹੀ ਅਲਫ਼ਾਜ਼ ਦੀਆਂ ਕਿਤਾਬਾਂ ਦਾ 2026 ਦਾ ਕੈਲੰਡਰ ਵੀ ਰਿਲੀਜ਼ ਕੀਤਾ ਗਿਆ ।ਦਰਸ਼ਕਾਂ ਵੱਲੋਂ ਵੀ ਪੁਸਤਕ ਜਾਰੀ ਹੁੰਦਿਆਂ ਹੀ ਖ਼ਰੀਦਣ ‘ਚ ਦਿਲਚਸਪੀ ਵੇਖਣ ਨੂੰ ਮਿਲੀ ।
ਫੋਟੋ ਕੈਪਸ਼ਨ :-

