Mar 7, 2026
ਜੰਮੂ ( ਬਲਵਿੰਦਰ ਬਾਲਮ)-
ਸ਼੍ਰੀਮਤੀ ਹਰਬੰਸ ਕੌਰ, ਧਰਮ ਪਤਨੀ ਸ੍ਵਰਗੀ ਸ੍. ਉਜਾਗਰ ਸਿੰਘ (ਰਿਟਾਇਰਡ ਡਿਪਟੀ ਕਮਿਸ਼ਨਰ), ਨਿਵਾਸੀ ਪਿੰਡ ਗਾਮੇਰਾਜ, ਤਰਾਲ, ਦੇ ਅਕਾਲ ਚਲਾਣੇ ਦੀ ਦੁਖਦਾਈ ਖ਼ਬਰ ਨਾਲ ਸਮੂਹ ਪਰਿਵਾਰ, ਸਾਕ-ਸਬੰਧੀਆਂ ਅਤੇ ਮਿੱਤਰ ਵਰਗ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਇਸ ਸਦੀਵੀ ਵਿਛੋੜੇ ਨਾਲ ਪਰਿਵਾਰ ਨੂੰ ਅਪਾਰ ਦੁੱਖ ਪਹੁੰਚਿਆ ਹੈ।
ਮਾਤਾ ਹਰਬੰਸ ਕੌਰ ਜੀ ਮਿੱਠੇ ਸੁਭਾਅ, ਖੁਸ਼ਮਿਜ਼ਾਜ਼ ਅਤੇ ਜ਼ਿੰਦਾ ਦਿਲ ਵਿਅਕਤਿਤਵ ਦੀ ਮਾਲਕ ਸਨ। ਉਨ੍ਹਾਂ ਨੂੰ ਗੁਰੂ ਘਰ ਨਾਲ ਅਟੁੱਟ ਸ਼ਰਧਾ ਸੀ ਅਤੇ ਗਰੀਬਾਂ ਤੇ ਲੋੜਵੰਦਾਂ ਦੀ ਸਹਾਇਤਾ ਲਈ ਉਹ ਸਦਾ ਤਤਪਰ ਰਹਿੰਦੀਆਂ ਸਨ। ਸੁਚਾਰੂ ਸੋਚ ਅਤੇ ਮਨੁੱਖੀ ਮੁੱਲਾਂ ਨਾਲ ਭਰਪੂਰ ਜੀਵਨ ਜੀਉਣਾ ਉਨ੍ਹਾਂ ਦੀ ਵਿਸ਼ੇਸ਼ ਪਹਿਚਾਣ ਸੀ।
ਇਸ ਦੁੱਖ ਦੀ ਘੜੀ ਵਿੱਚ ਸ਼੍ਰੀ ਜੇ. ਪੀ. ਸਿੰਘ (ਰਿਟਾ. ਆਈ.ਪੀ.ਐਸ) ਅਤੇ ਪਰਿਵਾਰ ਨਾਲ ਸਹਾਨੁਭੂਤੀ ਪ੍ਰਗਟ ਕਰਦੇ ਹੋਏ ਸਾਹਿਤਕ ਜਗਤ ਨਾਲ ਸੰਬੰਧਿਤ ਕਈ ਪ੍ਰਸਿੱਧ ਲੇਖਕਾਂ ਅਤੇ ਕਲਮਕਾਰਾਂ ਨੇ ਡੂੰਘਾ ਦੁੱਖ ਜ਼ਾਹਰ ਕੀਤਾ ਹੈ। ਇਨ੍ਹਾਂ ਵਿੱਚ ਅਜੀਤ ਸਿੰਘ ਮਸਤਾਨਾ, ਬਲਜੀਤ ਸਿੰਘ ਰੈਨਾ, ਸੁਰਿੰਦਰ ਕੌਰ ਨੀਰ, ਜੋਗਿੰਦਰ ਸਿੰਘ ਪਾਂਧੀ, ਜੋਗਿੰਦਰ ਸਿੰਘ ਸ਼ਾਨ, ਇਛਪਾਲ ਸਿੰਘ, ਆਰ. ਐਸ. ਰਾਜਨ, ਬਲਵਿੰਦਰ ਬਾਲਮ (ਗੁਰਦਾਸਪੁਰ), ਸੁਰਜੀਤ ਸਿੰਘ (ਕੈਨੇਡਾ), ਹਰਸ਼ਿੰਦਰ ਸਿੰਘ (ਅਮਰੀਕਾ), ਡਾ. ਕਿਰਨ ਕੌਰ , ਡਾ. ਹਰਵਿੰਦਰ ਕੌਰ ਬਠਿੰਡਾ, ਸੂਰਜ ਸਿੰਘ, ਹਰਜੀਤ ਸਿੰਘ, ਡਾ. ਹਰਭਜਨ ਸਿੰਘ, ਡਾ. ਜਸਵਿੰਦਰ ਸਿੰਘ ਸਮੇਤ ਹੋਰ ਨਾਮਵਰ ਸਹਿਬਾਨ ਸ਼ਾਮਲ ਹਨ।
ਇਸ ਮੌਕੇ ‘ਤੇ ਪੋਪਿੰਦਰ ਸਿੰਘ ਪਾਰਸ, ਚੀਫ਼ ਐਡੀਟਰ ‘ਸੀਰਾਜ਼ਾ ਪੰਜਾਬੀ’ (ਜੰਮੂ–ਕਸ਼ਮੀਰ ਸਰਕਾਰ) ਵੱਲੋਂ ਵੀ ਸ਼੍ਰੀ ਜੇ. ਪੀ. ਸਿੰਘ ਅਤੇ ਪਰਿਵਾਰ ਨਾਲ ਡੂੰਘੀ ਹਮਦਰਦੀ ਪ੍ਰਗਟ ਕੀਤੀ ਗਈ।
ਅੰਤ ਵਿੱਚ ਸਭ ਵੱਲੋਂ ਅਰਦਾਸ ਕੀਤੀ ਗਈ ਕਿ ਵਾਹਿਗੁਰੂ ਮਾਤਾ ਹਰਬੰਸ ਕੌਰ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ੇ ਅਤੇ ਪਿੱਛੇ ਰਹਿ ਗਏ ਪਰਿਵਾਰ ਨੂੰ ਇਹ ਅਪਾਰ ਦੁੱਖ ਸਹਿਣ ਅਤੇ ਭਾਣਾ ਮੰਨਣ ਦੀ ਸ਼ਕਤੀ ਪ੍ਰਦਾਨ ਕਰੇ।