Mar 7, 2026

ਐਬਸਫੋਰਡ ( ਦੇ ਪ੍ਰ ਬਿ)- ਸ਼ਹੀਦ ਭਾਈ ਭੁਪਿੰਦਰ ਸਿੰਘ ਸਪੋਰਟਸ ਕਲੱਬ ਅਤੇ ਮੀਰੀ ਪੀਰੀ ਰੈਸਲਿੰਗ ਕਲੱਬ ਵਲੋਂ 19ਵੀਂ ਮੀਰੀ ਮੀਰੀ ਰੈਸਲਿੰਗ ਚੈਂਪੀਅਨਸ਼ਿਪ 11 ਜਨਵਰੀ ਦਿਨ ਐਤਵਾਰ ਨੂੰ ਏਜੀ ਰੈਕ ਬਿਲਡਿੰਗ 32470 ਹਾਈਡਾ ਡਰਾਈਵ ਐਬਸਫੋਰਡ ਵਿਖੇ ਕਰਵਾਈ ਜਾ ਰਹੀ ਹੈ। ਇਸ ਸਬੰਧੀ ਸ ਰਾਜਿੰਦਰ ਸਿੰਘ ਢਿੱਲੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ  ਇਸ ਚੈਂਪੀਅਨਸ਼ਿਪ ਦੌਰਾਨ ਬੱਚਿਆਂ ਤੇ ਨੌਜਵਾਨਾਂ ਦੇ ਵੱਖ- ਵੱਖ ਵਰਗਾਂ ਦੇ ਮੁਕਾਬਲੇ ਕਰਵਾਏ ਜਾਣਗੇ ਤੇ ਜੇਤੂਆਂ ਨੂੰ ਆਕਰਸ਼ਕ ਇਨਾਮ ਦਿੱਤੇ ਜਾਣਗੇ। ਵਧੇਰੇ ਜਾਣਕੀਰੀ ਲਈ ਟੂਰਨਾਮੈਂਟ ਡਾਇਰੈਕਟਰ ਚਨਮੀਤ ਫੂਲਕਾ ਮੀਰੀ ਪੀਰੀ ਰੈਸਲਿੰਗ ਕਲੱਬ ਨਾਲ ਫੋਨ ਨੰਬਰ 778-242-1857 ਜਾਂ ਕੁਲਵਿੰਦਰ ਕੂਨਰ ਫੋਨ ਨੰਬਰ 604-614-8795, ਜਸਵਿੰਦਰ ਗਿੱਲ ਨਾਲ ਫੋਨ ਨੰਬਰ 604-832-1768 ਤੇ ਸੰਪਰਕ ਕੀਤਾ ਜਾ ਸਕਦਾ ਹੈ।