??????????
ਭਾਰਤ ਦੌਰੇ ਦੇ ਪਹਿਲੇ ਦਿਨ ਬਿਸ਼ਨੋਈ ਗੈਂਗ ਦੀਆਂ ਖ਼ਬਰਾਂ ਨੇ ਬੀ.ਸੀ. ਪ੍ਰੀਮੀਅਰ ਨੂੰ ਹੈਰਾਨ ਕੀਤਾ-
ਉਹਨਾਂ ਕਿਹਾ ਕਿ ਤਾਜ਼ਾ ਖਬਰ ਅਕਤੂਬਰ 2024 ਦੀਆਂ ਉਪਲਬਧ ਖਬਰਾਂ ਦਾ ਸਾਰ ਸੀ-
ਮੁੰਬਈ (ਖਬਰ ਏਜੰਸੀਆਂ)-ਬ੍ਰਿਟਿਸ਼ ਕੋਲੰਬੀਆ ਤੇ ਭਾਰਤ ਵਿਚਾਲੇ ਵਪਾਰਕ ਸਬੰਧ ਬਣਾਉਣ ਲਈ ਆਪਣੇ ਇਕ ਵਫਦ ਨਾਲ 12 ਤੋਂ 17 ਜਨਵਰੀ ਤੱਕ ਭਾਰਤ ਦਾ ਦੌਰਾ ਕਰ ਰਹੇ ਪ੍ਰੀਮੀਅਰ ਡੇਵਿਡ ਈਬੀ ਨੂੰ ਦੌਰੇ ਦੇ ਪਹਿਲੇ ਦਿਨ ਗਲੋਬਲ ਨਿਊਜ ਵਲੋਂ ਕੈਨੇਡਾ ਵਿਚ ਸਰਗਰਮ ਬਿਸ਼ਨੋਈ ਗਰੁੱਪ ਪਿਛੇ ਭਾਰਤੀ ਤੰਤਰ ਦੀ ਸ਼ਮੂਲੀਅਤ ਬਾਰੇ ਪ੍ਰਕਾਸ਼ਿਤ ਖਬਰ ਨੇ ਹੈਰਾਨ ਪ੍ਰੇਸ਼ਾਨ ਕਰ ਦਿੱਤਾ। ਪ੍ਰੀਮੀਅਰ ਡੇਵਿਡ ਈਬੀ ਨੇ ਕਿਹਾ ਕਿ ਉਹ ਆਰ.ਸੀ.ਐਮ.ਪੀ. ਦੇ ਅੰਦਰੂਨੀ ਦਸਤਾਵੇਜ਼ ਵਿਚ ਉਕਤ ਖੁਲਾਸੇ ਬਾਰੇ ਖ਼ਬਰਾਂ ਦੇਖ ਕੇ ਬਹੁਤ ਹੈਰਾਨ ਤੇ ਚਿੰਤਤ ਹੋਏ । ਉਹਨਾਂ ਵੀਰਵਾਰ ਨੂੰ ਪੱਤਰਕਾਰਾਂ ਨਾਲ ਇੱਕ ਜ਼ੂਮ ਮੀਟਿੰਗ ‘ਤੇ ਕਿਹਾ ਕਿ ਇਹ ਖਬਰ ਆਉਣ ਤੋਂ ਬਾਦ ਅਸੀ ਪੂਰੇ ਦਸਤਾਵੇਜ ਤੇ ਜਾਣਕਾਰੀ ਲੈਣ ਤੱਕ ਵਪਾਰਕ ਵਫਦਾਂ ਨਾਲ ਮੀਟਿੰਗਾਂ ਰੱਦ ਕਰ ਦਿੱਤੀਆਂ। ਗਲੋਬਲ ਨਿਊਜ਼ ਦੁਆਰਾ ਪ੍ਰਕਾਸ਼ਿਤ ਖਬਰ ਬਾਰੇ ਪੂਰੀ ਜਾਣਕਾਰੀ ਲੈਣ ਉਪਰੰਤ ਉਹਨਾਂ ਕਿਹਾ ਕਿ ਅਸਲ ਵਿਚ ਇਹ ਖ਼ਬਰ ਅਕਤੂਬਰ 2024 ਦੌਰਾਨ ਜਨਤਕ ਤੌਰ ‘ਤੇ ਉਪਲਬਧ ਖ਼ਬਰਾਂ ਤੇ ਲੇਖਾਂ ਦਾ ਸਾਰ ਸੀ, ਜਿਨ੍ਹਾਂ ਦੋਸ਼ਾਂ ਬਾਰੇ ਅਸੀਂ ਪਹਿਲਾਂ ਜਾਣਦੇ ਸੀ। ਉਸ ਸਮੇਂ ਇਸਨੂੰ ਅਲ ਜ਼ਜੀਰਾ ਦੇ ਹਵਾਲੇ ਨਾਲ ਪੂਰੀ ਤਰ੍ਹਾਂ ਪ੍ਰਚਾਰਿਆ ਗਿਆ ਸੀ। ਜਦੋਂਕਿ ਇਹ ਆਰ.ਸੀ.ਐਮ.ਪੀ. ਦੀ ਖੁਫੀਆ ਰਿਪੋਰਟ ਨਹੀਂ ਸੀ ਬਲੈਕ ਪ੍ਰੈਸ ਮੀਡੀਆ ਨੇ ਇਹਨਾਂ ਘਟਨਾਵਾਂ ਦੇ ਸਬੰਧ ਵਿਚ ਹੋਰ ਜਾਣਕਾਰੀ ਲਈ ਆਰਸੀਐਮਪੀ ਨਾਲ ਸੰਪਰਕ ਕੀਤਾ ਸੀ । ਪ੍ਰੀਮੀਅਰ ਈਬੀ ਨੇ ਕਿਹਾ ਕਿ ਉਹ ਗੈਂਗਸਟਰ ਗਰੁੱਪ ਅਤੇ ਭਾਰਤ ਸਰਕਾਰ ਵਿਚਾਲੇ ਸੰਭਾਵੀ ਸਬੰਧ ਬਾਰੇ ਸੁਣ ਕੇ ਚਿੰਤਤ ਹੋਏ। ਉਹਨਾਂ ਲਈ ਇਹ ਯਕੀਨੀ ਬਣਾਉਣਾ ਤੇ ਸਾਵਾਧਾਨ ਰਹਿਣਾ ਬਹੁਤ ਜਰੂਰੀ ਸੀ ਕਿ ਉਹ ਭਾਰਤ ਦੌਰੇ ਦੌਰਾਨ ਭਾਰਤ ਅਤੇ ਕੈਨੇਡਾ ਵਿਚਾਲੇ ਮੌਜੂਦਾ ਸਬੰਧਾਂ ਨੂੰ ਪੂਰੀ ਤਰ੍ਹਾਂ ਸਮਝਦੇ ਹਨ । ਇਸ ਵਿੱਚ ਰੱਖਿਆ ਅਤੇ ਖੁਫੀਆ ਅਧਿਕਾਰੀਆਂ ਤੋਂ ਬ੍ਰੀਫਿੰਗ ਪ੍ਰਾਪਤ ਕਰਨਾ ਸ਼ਾਮਲ ਸੀ। ਉਹਨਾਂ ਦੀ ਭਾਰਤ ਯਾਤਰਾ ਦੋਵਾਂ ਦੇਸ਼ਾਂ ਵਿਚਕਾਰ ਲਗਾਤਾਰ ਤਣਾਅ ਦੇ ਵਿਚਕਾਰ ਆਈ ਹੈ।
ਜ਼ਿਕਰਯੋਗ ਹੈ ਕਿ ਪ੍ਰੀਮੀਅਰ ਈਬੀ ਵਲੋਂ ਭਾਰਤ ਜਾਣ ਦੇ ਫੈਸਲੇ ਨੇ ਬੀ.ਸੀ. ਦੇ ਸਿੱਖ ਭਾਈਚਾਰੇ ਖਾਸ ਕਰਕੇ ਖਾਲਿਸਤਾਨ ਪੱਖੀ ਸਿੱਖਾਂ ਵਿਚ ਨਾਰਾਜ਼ਗੀ ਪੈਦਾ ਕੀਤੀ ਹੈ।ਸਿੱਖ ਭਾਈਚਾਰਾ ਖਾਲਿਸਤਾਨੀ ਆਗੂ ਹਰਦੀਪ ਨਿੱਝਰ ਦੇ ਕਾਤਲਾਂ ਅਤੇ ਉਸਦੀ ਹੱਤਿਆ ਦਾ ਆਦੇਸ਼ ਦੇਣ ਵਾਲੇ ਲੋਕਾਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਉਣ ਤੱਕ ਵਪਾਰਕ ਸਬੰਧਾਂ ਨੂੰ ਆਮ ਨਹੀਂ ਵੇਖਣਾ ਚਾਹੁੰਦਾ। ਨਿੱਝਰ ਨੂੰ ਜੂਨ 2023 ਵਿਚ ਕਤਲ ਕੀਤੇ ਜਾਣ ਦੇ ਸਬੰਧ ਵਿਚ ਚਾਰ ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਹਨਾਂ ਖਿਲਾਫ ਕਤਲ ਦੇ ਦੋਸ਼ ਲਗਾਏ ਗਏ ਹਨ। ਈਬੀ ਦੇ ਅਨੁਸਾਰ, ਬਿਸ਼ਨੋਈ ਗੈਂਗ ਨਾਲ ਸਬੰਧਿਤ ਕਾਰਵਾਈਆਂ ਅਤੇ ਨਿੱਝਰ ਦੀ ਹੱਤਿਆ ਦਾ ਕੇਸ “ਰਲਗੱਡ” ਹੋ ਰਹੇ ਹਨ , ਪਰ ਉਹਨਾਂ ਨਾਲ ਇੱਕ ਸਬੰਧ ਦੀ ਸੰਭਾਵਨਾ ਤੋਂ ਇਨਕਾਰ ਵੀ ਨਹੀਂ ਕੀਤਾ।ਬਿਸ਼ਨੋਈ ਗੈਂਗ ਨੇ ਬੀ.ਸੀ. ਵਿੱਚ ਹਾਲ ਹੀ ਵਿੱਚ ਹੋਈ ਜ਼ਬਰੀ ਵਸੂਲੀ ਨਾਲ ਸਬੰਧਤ ਹਿੰਸਾ ਲਈ ਔਨਲਾਈਨ ਜ਼ਿੰਮੇਵਾਰੀ ਲਈ ਹੈ। ਪ੍ਰੀਮੀਅਰ ਈਬੀ ਨੇ ਕਿਹਾ ਕਿ ਇਹ ਗੈਂਗ ਸਿਰਫ਼ ਚਰਚਾ ਹਾਸਲ ਕਰਨ ਲਈ ਸਿਹਰਾ ਲੈਣ ਦੀ ਕੋਸ਼ਿਸ਼ ਕਰ ਸਕਦਾ ਹੈ, ਪਰ ਇਹ ਘੱਟੋ-ਘੱਟ ਦੋਸ਼ੀਆਂ ਜਵਾਬਦੇਹ ਬਣਾਇਆ ਜਾਣਾ ਚਾਹੀਦਾ ਹੈ। ਉਹਨਾਂ ਸੰਘੀ ਸਰਕਾਰ ‘ਤੇ ਜ਼ੋਰ ਦਿੱਤਾ ਕਿ ਉਹ ਇਸ ਸਮੂਹ ਨੂੰ ਇੱਕ ਅੱਤਵਾਦੀ ਸੰਗਠਨ ਵਜੋਂ ਨਾਮਜ਼ਦ ਕਰੇ, ਜੋ ਕਿ ਇਸਨੇ ਪਿਛਲੇ ਸਤੰਬਰ ਵਿੱਚ ਕੀਤਾ ਸੀ। ਇਸੇ ਦੌਰਾਨ, ਜ਼ਬਰਦਸਤੀ ਨਾਲ ਸਬੰਧਤ ਗੋਲੀਬਾਰੀ ਵਧ ਰਹੀ ਹੈ, ਖਾਸ ਕਰਕੇ ਸਰੀ ਵਿੱਚ। 2025 ਵਿੱਚ, ਜ਼ਬਰੀ ਵਸੂਲੀ ਨਾਲ ਸਬੰਧਤ 132 ਅਪਰਾਧ ਜਿਹਨਾਂ ਵਿਚ 49 ਗੋਲੀਬਾਰੀ ਅਤੇ 88 ਵੱਖ-ਵੱਖ ਪੀੜਤਾਂ ਵਲੋਂ ਰਿਪੋਰਟ ਕੀਤੀ ਗਈ। 12 ਜਨਵਰੀ ਤੱਕ, 2026 ਤੱਕ 16 ਜ਼ਬਰੀ ਵਸੂਲੀ, ਤਿੰਨ ਗੋਲੀਬਾਰੀ ਅਤੇ 12 ਵੱਖ-ਵੱਖ ਘਟਨਾਵਾਂ ਦੀ ਪੀੜਤਾਂ ਵਲੋਂ ਰਿਪੋਰਟ ਕੀਤੀ ਗਈ ਹੈ। ਵੀਰਵਾਰ (15 ਜਨਵਰੀ) ਸਵੇਰੇ ਇੱਕ ਹੋਰ ਜਬਰੀ ਵਸੂਲੀ ਨਾਲ ਸਬੰਧਤ ਗੋਲੀਬਾਰੀ ਦੀ ਰਿਪੋਰਟ ਮਿਲੀ ਹੈ ਅਤੇ ਹਫ਼ਤੇ ਦੇ ਸ਼ੁਰੂ ਵਿੱਚ ਦੋ ਲੋਕਾਂ ਦੀ ਹੱਤਿਆ ਕੀਤੀ ਗਈ ਹੈ।
