Mar 7, 2026

ਵੈਨਕੂਵਰ, 21 ਜਨਵਰੀ (ਮਲਕੀਤ ਸਿੰਘ) – ਸਾਲ 1984 ਵਿੱਚ ਵਿੰਨੀਪੇਗ ਦੇ ਇੱਕ ਕਤਲ ਮਾਮਲੇ ਵਿੱਚ ਪਹਿਲਾਂ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਬਰੀ ਹੋ ਚੁੱਕੇ ਮਾਰਕ ਐਡਵਰਡ ਗ੍ਰਾਂਟ ਨੂੰ ਵੈਨਕੂਵਰ ਵਿੱਚ ਇੱਕ ਮਹਿਲਾ ਨਾਲ ਯੌਨ ਸ਼ੋਸ਼ਣ ਕਰਨ ਦੇ ਗੰਭੀਰ ਦੋਸ਼ਾਂ ਤਹਿਤ ਮੁੜ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਮੁਤਾਬਕ ਦੋਸ਼ੀ ਦੀ ਉਮਰ 62 ਸਾਲ ਹੈ ਅਤੇ ਉਸ ‘ਤੇ ਕਈ ਫੌਜਦਾਰੀ ਦੋਸ਼ ਲਗਾਏ ਗਏ ਹਨ।

ਪੁਲਿਸ ਵੱਲੋਂ ਜਾਰੀ ਕੀਤੀ ਜਾਣਕਾਰੀ ਅਨੁਸਾਰ ਦੋਸ਼ ਹੈ ਕਿ ਗ੍ਰਾਂਟ ਨੇ ਆਪਣੇ ਘਰ ਵਿੱਚ 60 ਸਾਲ ਤੋਂ ਵੱਧ ਉਮਰ ਦੀ ਮਹਿਲਾ ਨੂੰ ਗੈਰਕਾਨੂੰਨੀ ਤੌਰ ‘ਤੇ ਕੈਦ ਕਰਕੇ ਉਸ ਨਾਲ ਯੌਨ ਸ਼ੋਸ਼ਣ ਕੀਤਾ। ਮਹਿਲਾ ਵੱਲੋਂ ਦਿੱਤੀ ਗਈ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਅਤੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਯਾਦ ਰਹੇ ਕਿ ਮਾਰਕ ਐਡਵਰਡ ਗ੍ਰਾਂਟ ਦਾ ਨਾਮ ਪਹਿਲਾਂ ਵੀ ਚਰਚਾ ਵਿੱਚ ਆ ਚੁੱਕਾ ਹੈ। 1984 ਵਿੱਚ ਵਿੰਨੀਪੇਗ ਵਿੱਚ ਇੱਕ ਕਿਸ਼ੋਰ ਦੀ ਹੱਤਿਆ ਦੇ ਮਾਮਲੇ ਵਿੱਚ ਉਹ ਪਹਿਲਾਂ ਦੋਸ਼ੀ ਠਹਿਰਾਇਆ ਗਿਆ ਸੀ, ਪਰ ਬਾਅਦ ਵਿੱਚ ਅਪੀਲ ਦੌਰਾਨ ਉਸਨੂੰ ਬਰੀ ਕਰ ਦਿੱਤਾ ਗਿਆ ਸੀ।

ਫੋਟੋ ਕੈਪਸ਼ਨ:

ਵੈਨਕੂਵਰ ਵਿੱਚ ਯੌਨ ਸ਼ੋਸ਼ਣ ਦੇ ਦੋਸ਼ਾਂ ‘ਚ ਗ੍ਰਿਫ਼ਤਾਰ ਮਾਰਕ ਐਡਵਰਡ ਗ੍ਰਾਂਟ ਦੀ ਪੁਲਿਸ ਵੱਲੋਂ ਜਾਰੀ ਕੀਤੀ ਤਸਵੀਰ