ਸਰੀ, (ਮਹੇਸ਼ਇੰਦਰ ਸਿੰਘ ਮਾਂਗਟ )— ਸਰੀ ਪੁਲਿਸ ਸਰਵਿਸ (SPS) ਨਿਊਟਨ ਇਲਾਕੇ ਵਿੱਚ ਇੱਕ ਵਪਾਰਕ ਸਥਾਨ ’ਤੇ ਤੜਕੇ ਗੋਲੀਆਂ ਚੱਲਣ ਦੀ ਘਟਨਾ ਦੀ ਜਾਂਚ ਕਰ ਰਹੀ ਹੈ।
ਪੁਲਿਸ ਮੁਤਾਬਕ 28 ਜਨਵਰੀ 2026 ਨੂੰ ਤੜਕੇ ਲਗਭਗ 3:50 ਵਜੇ 120 ਸਟ੍ਰੀਟ ਦੇ 8100 ਬਲਾਕ ਵਿੱਚ ਗੋਲੀਆਂ ਚੱਲਣ ਦੀ ਸੂਚਨਾ ਮਿਲਣ ’ਤੇ ਅਧਿਕਾਰੀ ਮੌਕੇ ’ਤੇ ਪਹੁੰਚੇ। ਉੱਥੇ ਇੱਕ ਕਾਰੋਬਾਰੀ ਸਥਾਨ ਨੂੰ ਗੋਲੀਆਂ ਲੱਗੀਆਂ ਹੋਈਆਂ ਮਿਲੀਆਂ। ਘਟਨਾ ਵੇਲੇ ਵਪਾਰਕ ਸਥਾਨ ਖਾਲੀ ਸੀ ਅਤੇ ਕਿਸੇ ਵੀ ਕਿਸਮ ਦੀ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ।
ਇਸ ਮਾਮਲੇ ਦੀ ਜਾਂਚ ਹੁਣ SPS ਦੀ ਮੇਜਰ ਕਰਾਈਮ ਸੈਕਸ਼ਨ ਨੇ ਸੰਭਾਲ ਲਈ ਹੈ। ਜਾਂਚ ਅਜੇ ਸ਼ੁਰੂਆਤੀ ਪੜਾਅ ਵਿੱਚ ਹੈ ਅਤੇ ਜਾਂਚਕਰਤਾ ਮੌਕੇ ਤੋਂ ਸਬੂਤ ਇਕੱਠੇ ਕਰ ਰਹੇ ਹਨ।
ਹਾਲਾਂਕਿ ਹਮਲੇ ਦੇ ਮਕਸਦ ਦੀ ਪੁਸ਼ਟੀ ਹਜੇ ਨਹੀਂ ਹੋਈ, ਪੁਲਿਸ ਦਾ ਕਹਿਣਾ ਹੈ ਕਿ ਇਹ ਗੋਲੀਬਾਰੀ ਸਰੀ ਵਿੱਚ ਚੱਲ ਰਹੀਆਂ ਜ਼ਬਰਦਸਤੀ ਵਸੂਲੀ (ਐਕਸਟੋਰਸ਼ਨ) ਨਾਲ ਜੁੜੀਆਂ ਘਟਨਾਵਾਂ ਦੀ ਲੜੀ ਨਾਲ ਸੰਬੰਧਿਤ ਲੱਗਦੀ ਹੈ।
ਪੁਲਿਸ ਜਨਤਾ ਤੋਂ ਅਪੀਲ ਕਰ ਰਹੀ ਹੈ ਕਿ ਜਿਸ ਕਿਸੇ ਕੋਲ ਵੀ ਇਸ ਘਟਨਾ ਬਾਰੇ ਜਾਣਕਾਰੀ ਹੋਵੇ—ਜਿਵੇਂ ਕਿ ਸੀਸੀਟੀਵੀ ਜਾਂ ਡੈਸ਼ਕੈਮ ਫੁਟੇਜ—ਜਾਂ ਜੋ ਸ਼ਾਮਲ ਵਿਅਕਤੀਆਂ ਦੀ ਪਛਾਣ ਬਾਰੇ ਕੁਝ ਜਾਣਦਾ ਹੋਵੇ, ਉਹ ਸਰੀ ਪੁਲਿਸ ਸਰਵਿਸ ਨੂੰ 604-599-0502 ’ਤੇ ਜਾਂ ਕ੍ਰਾਈਮ ਸਟਾਪਰਜ਼ ਨੂੰ 1-800-222-8477 ’ਤੇ ਸੰਪਰਕ ਕਰੇ। ਕਿਰਪਾ ਕਰਕੇ ਫਾਈਲ ਨੰਬਰ 26-9191 (SP) ਦਾ ਹਵਾਲਾ ਦਿਓ।
