ਲੁਧਿਆਣਾ ( ਦੇ ਪ੍ਰ ਬਿ)- ਬੀਤੇ ਦਿਨ ਕੈਨੇਡਾ ਦੇ ਬਰੈਂਪਟਨ ਵੈਸਟ ਤੋਂ ਐਮ ਪੀ ਅਮਰਜੀਤ ਸਿੰਘ ਗਿੱਲ ਦੇ ਇਥੇ ਪੁੱਜਣ ਤੇ ਉਹਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਉਘੇ ਭਾਜਪਾ ਆਗੂ ਸ ਅਜਮੇਰ ਸਿੰਘ ਢਿੱਲੋਂ ਭਾਗਪੁਰ ਸਾਬਕਾ ਚੇਅਰਮੈਨ ਅਤੇ ਸਾਥੀਆਂ ਨੇ ਉਹਨਾਂ ਦਾ ਸਵਾਗਤ ਕੀਤਾ। ਸ ਢਿੱਲੋ ਨੇ ਕਿਹਾ ਕਿ ਪੰਜਾਬੀਆਂ ਨੂੰ ਇਸ ਗੱਲ ਦਾ ਮਾਣ ਹੈ ਕਿ ਕੈਨੇਡਾ ਵਿਚ 17 ਪੰਜਾਬੀ ਮੂਲ ਦੇ ਆਗੂ ਕੈਨੇਡੀਅਨ ਸੰਸਦ ਵਿਚ ਜਿਥੇ ਆਪਣੇ ਹਲਕਿਆਂ ਦੀ ਪ੍ਰਤੀਨਿਧਾ ਕਰਦੇ ਹਨ ਉਥੇ ਉਹ ਪੰਜਾਬੀਅਤ ਦਾ ਵੀ ਮਾਣ ਸਨਮਾਨ ਵਧਾ ਰਹੇ ਹਨ।
ਜ਼ਿਕਰਯੋਗ ਹੈ ਕਿ ਸ ਅਮਰਜੀਤ ਸਿੰਘ ਗਿੱਲ ਬੀਤੇ ਦਿਨ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਆਪਣੇ ਪਰਿਵਾਰ ਸਮੇਤ ਮੱਥਾ ਟੇਕਣ ਉਪਰੰਤ ਇਥੇ ਪੁੱਜੇ ਸਨ।



