Mar 7, 2026

ਕੁਹਾੜਾ (ਮਾਂਗਟ) ਪੰਜਾਬੀ ਸਾਹਿਤ ਸਭਾ ਸ੍ਰੀ ਭੈਣੀ ਸਾਹਿਬ ਦੀ ਮਹੀਨਾਵਾਰ ਮੀਟਿੰਗ ਪਿਛਲੇ ਦਿਨੀਂ ਐਤਵਾਰ ਨੂੰ ਸ਼ਹੀਦ ਮਿੱਤ ਸਿੰਘ ਸਕਰੌਦੀ ਹਾਲ ਵਿਖੇ ਹੋਈ । ਪਹਿਲੇ ਸੈਸ਼ਨ ਵਿੱਚ ਗੁਰਸੇਵਕ ਸਿੰਘ ਢਿੱਲੋ ਨੇ ਸਮਾਗਮ ਦੀ ਰੂਪ ਰੇਖਾ ਆਏ ਹੋਏ ਲੇਖਕਾਂ ਦੇ ਨਾਲ ਸਾਂਝੀ ਕੀਤੀ । ਉੱਘੇ ਲੇਖਕ ਤੇ ਪੱਤਰਕਾਰ ਮਾਸਟਰ ਤੇਲੂ ਰਾਮ ਕੁਹਾੜਾ ਦੀ ਕਿਤਾਬ , ਭੁਲੱਕੜਨਾਮਾ “ ਲੋਕ ਅਰਪਣ ਕੀਤੀ ਗਈ । ਸਮਾਗਮ ਦੀ ਪ੍ਰਧਾਨਗੀ ਕਹਾਣੀਕਾਰ ਬਲਵਿੰਦਰ ਸਿੰਘ ਗਰੇਵਾਲ ਨੇ ਕੀਤੀ ਅਤੇ ਡਾਕਟਰ ਗੁਲਜ਼ਾਰ ਸਿੰਘ ਪੰਧੇਰ ਜਰਨਲ ਸਕੱਤਰ ਪੰਜਾਬੀ ਸਾਹਿਤਕ ਅਕਾਡਮੀ ਲੁਧਿਆਣਾ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ । ਪੁਸਤਕ ਬਾਰੇ ਪਰਚਾ ਰਘਬੀਰ ਸਿੰਘ ਭਰਤ ਨੇ ਪੜਿਆ । ਕਹਾਣੀਕਾਰ ਬਲਵਿੰਦਰ ਸਿੰਘ ਗਰੇਵਾਲ , ਡਾਕਟਰ ਗੁਲਜ਼ਾਰ ਸਿੰਘ ਪੰਧੇਰ , ਰਾਮ ਸਰੂਪ ਰਿਖੀ , ਸਰਦਾਰ ਨਿਰਪਾਲ ਸਿੰਘ ਗਰਚਾ , ਸੁਰਿੰਦਰ ਰਾਮਪੁਰੀ , ਸੂਬਾ ਬਲਵਿੰਦਰ ਸਿੰਘ ਝੱਲ ਪ੍ਰਧਾਨ ਨਾਮਧਾਰੀ ਦਰਬਾਰ ਆਦਿਕ ਬੁਲਾਰਿਆ ਨੇ ਕਿਤਾਬ ਬਾਰੇ ਡੂੰਘੀ ਵਿਚਾਰ ਚਰਚਾ ਕੀਤੀ ਅਤੇ ਇਹਨਾਂ ਸਾਰੀਆਂ ਸ਼ਖਸ਼ੀਅਤਾਂ ਨੂੰ ਸਭਾ ਵੱਲੋਂ ਸਨਮਾਨਿਤ ਕੀਤਾ ਗਿਆ। ਪੁਸਤਕ ਦਾ ਸਰਵਰਕ ਤਿਆਰ ਕਰਨ ਵਾਲੇ ਡਿਜ਼ਾਈਨਰ ਸੁਖਵੰਤ ਸਿੰਘ ਕੁਹਾੜਾ ਨੂੰ ਸਭਾ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ । ਦੂਸਰੇ ਸੈਸ਼ਨ ਵਿੱਚ ਸ਼ਾਨਦਾਰ ਕਵੀ ਦਰਬਾਰ ਹੋਇਆ ਜਿਸ ਦੀ ਪ੍ਰਧਾਨਗੀ ਰਜਿੰਦਰ ਕੌਰ ਪੰਨੂ , ਗੀਤਕਾਰ ਕਰਨੈਲ ਸਿੰਘ ਸਿਵੀਆ , ਮਨਦੀਪ ਕੌਰ ਭਮਰਾ , ਸੁਰਿੰਦਰਦੀਪ ਕੌਰ , ਅਮਰਜੀਤ ਸ਼ੇਰਪੁਰੀ , ਆਦਿਕ ਨੇ ਕੀਤੀ । ਹਾਜ਼ਰ ਸ਼ਾਇਰਾਂ ਵਿੱਚ ਜੱਗਾ ਜਮਾਲਪੁਰੀ , ਹਰਬੰਸ ਸਿੰਘ ਰਾਏ‌‌ , ਸ਼ੇਰ ਰਾਣਵਾ , ਕਰਮਜੀਤ ਸਿੰਘ ਢਿੱਲੋ , ਪੰਮੀ ਹਬੀਬ , ਬਲਦੇਵ ਸਿੰਘ ਰੋਹਣੋ , ਦਲਬੀਰ ਸਿੰਘ ਕਲੇਰ , ਮਨਦੀਪ ਸਿੰਘ ਮਾਣਕੀ , ਜਗਜੀਤ ਸਿੰਘ ਗੁਰਮ , ਨੇਤਰ ਸਿੰਘ ਮੁੱਤੋਂ , ਬਲਬੀਰ ਸਿੰਘ ਕੁਹਾੜਾ , ਬਲਵੰਤ ਸਿੰਘ ਵਿਰਕ , ਦਰਸ਼ਨ ਸਿੰਘ ਭਾਗਪੁਰ , ਮਨਜੀਤ ਸਿੰਘ ਰਾਗੀ , ਬਲਬੀਰ ਸਿੰਘ ਬੱਬੀ , ਕੁਲਵਿੰਦਰ ਸਿੰਘ ਮਾਨੂਪੁਰੀ , ਡਾਕਟਰ ਟਹਿਲ ਸਿੰਘ ਜੱਸਲ , ਗੀਤ ਗੁਰਜੀਤ ‌, ਹਰਬੰਸ ਸਿੰਘ ਸ਼ਾਨ ਬਗਲੀ , ਅਵਤਾਰ ਸਿੰਘ ਉਟਾਲਾਂ , ਕਿਰਨਦੀਪ ਸਿੰਘ ਕੁਲਾਰ , ਆਦਿਕ ਨੇ ਰਚਨਾਵਾਂ ਦਾ ਪਾਠ ਕੀਤਾ । ਸਰਦਾਰ ਜਸਪਾਲ ਸਿੰਘ ਗਰੇਵਾਲ , ਜਸਵੀਰ ਕੌਰ ਜੱਸੀ , ਬਲਵੰਤ ਮਾਂਗਟ , ਡਾਕਟਰ ਸੋਨਪ੍ਰੀਤ ਸਿੰਘ ਅਤੇ ਉੱਘੇ ਉਦਯੋਗਪਤੀ ਸੁਭਾਸ਼ ਬਜਾਜ , ਬਲਦੇਵ ਸਿੰਘ ਨੇ ਵੀ ਪ੍ਰੋਗਰਾਮ ਵਿੱਚ ਸ਼ਮੂਲੀਅਤ ਕੀਤੀ । ਪੱਤਰਕਾਰ ਭਾਈਚਾਰੇ ਵਿੱਚੋਂ ਬਲਬੀਰ ਸਿੰਘ ਬੱਬੀ , ਲਖਬੀਰ ਸਿੰਘ ਲੱਭਾ, ਕਿਰਨਵੀਰ ਸਿੰਘ ਮਾਂਗਟ , ਸੰਦੀਪ ਸਿੰਘ ਕੁਹਾੜਾ , ਕਰਮਜੀਤ ਸਿੰਘ ਆਜ਼ਾਦ ਆਦਿਕ ਨੇ ਸਮਾਗਮ ਦੀ ਕਵਰੇਜ਼ ਕੀਤੀ । ਸਟੇਜ ਸੰਚਾਲਕ ਦੀ ਭੂਮਿਕਾ ਕਹਾਣੀਕਾਰ ਤਰਨ ਸਿੰਘ ਬੱਲ ਗੀਤਕਾਰ ਜਗਵੀਰ ਸਿੰਘ ਵਿੱਕੀ ਨੇ ਬਹੁਤ ਖੂਬਸੂਰਤ ਅੰਦਾਜ਼ ਵਿੱਚ ਨਿਭਾਈ । ਬਲਰਾਜ ਸਿੰਘ ਬਾਜਵਾ ਨੇ ਆਏ ਹੋਏ ਸ਼ਾਇਰਾਂ ਦਾ ਧੰਨਵਾਦ ਕੀਤਾ ।

Leave a Reply

Your email address will not be published. Required fields are marked *