Mar 7, 2026

ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਲਾਸਾਨੀ ਕੁਰਬਾਨੀ ਹੱਕ ਸੱਚ ਲਈ ਲੜਨ ਦੀ ਪ੍ਰੇਰਨਾ ਦਿੰਦੀ ਹੈ– ਗਿੱਲ

ਮੁੱਲਾਂਪੁਰ ਦਾਖਾ, 25 ਫਰਵਰੀ-

           ਅੱਜ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਕੈਨੇਡਾ (ਬਰੈਮਪਟਨ) ਦੇ ਮੈਂਬਰ ਪਾਰਲੀਮੈਂਟ ਅਮਰਜੀਤ ਸਿੰਘ ਗਿੱਲ ਵਿਸ਼ੇਸ਼ ਤੌਰ ‘ਤੇ ਪਹੁੰਚੇ। ਇਸ ਸਮੇਂ ਉਹਨਾਂ ਦਾ ਸਵਾਗਤ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਫਾਊਂਡੇਸ਼ਨ ਦੇ ਸੂਬਾ ਪ੍ਰਧਾਨ ਕਰਨੈਲ ਸਿੰਘ ਗਿੱਲ ਅਤੇ ਗੁਰਪਾਲ ਸਿੰਘ ਜਨਰਲ ਸਕੱਤਰ ਫਾਊਂਡੇਸ਼ਨ ਪੰਜਾਬ ਨੇ ਕੀਤਾ ਜਦਕਿ ਉਹਨਾਂ ਨਾਲ ਰਿਟਾਇਰਡ ਤਹਿਸੀਲਦਾਰ ਮੁਕੇਸ਼ ਕੁਮਾਰ, ਡਾ. ਚਰਨਜੀਤ ਸਿੰਘ ਚੱਕ ਕਲਾਂ ਜਨਰਲ ਸਕੱਤਰ ਫਾਊਂਡੇਸ਼ਨ ਕੈਨੇਡਾ, ਸਾਧੂ ਸਿੰਘ ਸਾਬਕਾ ਸਰਪੰਚ, ਬੀਬੀ ਗੁਰਮੇਲ ਕੌਰ, ਸ. ਗਿੱਲ ਦੀ ਧਰਮਪਤਨੀ ਅਮਨ ਗਿੱਲ ਵੀ ਵਿਸ਼ੇਸ਼ ਤੌਰ ‘ਤੇ ਪਹੁੰਚੇ।

           ਇਸ ਸਮੇਂ ਅਮਰਜੀਤ ਸਿੰਘ ਗਿੱਲ ਨੇ “ਸ਼ਬਦ ਪ੍ਰਕਾਸ਼ ਅਜਾਇਬ ਘਰ” ਦੇ ਦਰਸ਼ਨ ਕਰਕੇ ਕਿਹਾ ਕਿ ਸਿੱਖ ਧਰਮ ਦੇ ਗੌਰਵਮਈ ਇਤਿਹਾਸ ਦੇ ਦਰਸ਼ਨ ਕਰਕੇ ਖੁਸ਼ੀ ਅਤੇ ਸਕੂਨ ਮਿਲਿਆ ਹੈ। ਉਹਨਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਮੁੱਚੀ ਮਾਨਵਤਾ ਨੂੰ ਜਿੰਦਗੀ ਜਿਉਣ ਦਾ ਰਸਤਾ ਦਿਖਾਉਂਦੀ ਹੈ ਅਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਸਾਨੂੰ ਹੱਕ ਸੱਚ ਲਈ ਲੜਨ ਦੀ ਪ੍ਰੇਰਨਾ ਦਿੰਦੀ ਹੈ।

           ਇਸ ਸਮੇਂ ਬਾਵਾ, ਗਿੱਲ ਅਤੇ ਗੁਰਪਾਲ ਨੇ ਉਹਨਾਂ ਦਾ ਵਿਸ਼ੇਸ਼ ਤੌਰ ‘ਤੇ ਪਹੁੰਚਣ ਲਈ ਧੰਨਵਾਦ ਕੀਤਾ ਅਤੇ ਸਨਮਾਨ ਵਜੋਂ “ਇਲਾਹੀ ਗਿਆਨ ਦਾ ਸਾਗਰ ਆਦਿ ਗੁਰੂ ਗ੍ਰੰਥ ਸਾਹਿਬ” ਪੁਸਤਕ ਸਤਿਕਾਰ ਸਹਿਤ ਭੇਂਟ ਕੀਤੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਹਾਲ ਦੇ ਦਰਸ਼ਨ ਕਰਵਾਏ ਜਿੱਥੇ ਦੀਵਾਰਾਂ ‘ਤੇ ਸੁਖਮਨੀ ਸਾਹਿਬ ਦੇ ਸ਼ਬਦ ਉਕਰੇ ਹਨ। ਇਸ ਸਮੇਂ ਬਾਵਾ ਨੇ ਸ. ਗਿੱਲ ਨੂੰ ਐੱਸ.ਪੀ ਸਿੰਘ ਉਬਰਾਏ ਵੱਲੋਂ ਭਵਨ ਵਿਖੇ ਲੋਕ ਸੇਵਾ ਲਈ ਬਣਾਈ ਲੈਬੋਰਟਰੀ ਵੀ ਦਿਖਾਈ।

Leave a Reply

Your email address will not be published. Required fields are marked *