Apr 23, 2026

ਅੰਮ੍ਰਿਤਸਰ-ਬੀਤੇ ਦਿਨੀਂ ਮਹਾਰਾਜਾ ਰਣਜੀਤ ਸਿੰਘ ਹਾਕੀ ਅਕੈਡਮੀ ਅੰਮ੍ਰਿਤਸਰ ਅਤੇ ਮੈਲਬੌਰਨ ਸਿੱਖਸ ਯੁਨਾਈਟਡ ਹਾਕੀ ਕਲੱਬ ਮੈਲਬੌਰਨ ਆਸਟਰੇਲੀਆ ਵਲੋਂ ਦੂਸਰਾ ਹਰਚਰਨ ਸਿੰਘ ਸੰਧੂ ਟੋਨੀ ਸਰਪੰਚ ਮੈਮੋਰੀਅਲ ਗੋਲਡ ਕੱਪ ਹਾਕੀ ਟੂਰਨਾਮੈਂਟ ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਅੰਮ੍ਰਿਤਸਰ ਵਿਖੇ ਕਰਵਾਇਆ ਗਿਆ। ਇਸ ਮੌਕੇ ਤੇਜਾ ਫੂਡਜ਼ ਸਰੀ ਦੇ ਪ੍ਰੈਜੀਡੈਂਟ  ਸ ਤਰਸੇਮ ਸਿੰਘ ਬੈਂਸ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮੌਕੇ ਟੂਰਨਾਮੈਂਟ ਕਮੇਟੀ ਦੇ ਚੇਅਰਮੈਨ ਉਲੰਪੀਅਨ ਬਲਵਿੰਦਰ ਸ਼ੰਮੀ,  ਪੰਜਾਬ ਹਾਕੀ ਦੇ ਸੈਕਟਰੀ ਅਮਰੀਕ ਸਿੰਘ ਪਵਾਰ ਤੇ ਰਾਊਂਡ ਗਲਾਸ ਹਾਕੀ ਦੇ ਬਾਨੀ ਉਲੰਪੀਅਨ ਸਰਪਾਲ ਸਿੰਘ  ਤੇ ਹੋਰ ਪ੍ਰਬੰਧਕਾਂ ਵਲੋਂ ਸ ਬੈਂਸ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।