ਲੇਖਕ- ਮਲਕੀਤ ਮਾਹੀ, ਖਰੜ (ਮੋਹਾਲੀ )
ਮੋਬ. 9417082829–
ਪਿਛਲੇ ਕੁਝ ਵਰਿਆਂ ਤੋਂ ਪੰਜਾਬੀ ਗਾਇਕੀ ਖੇਤਰ ਵਿੱਚ ਨਵੇਂ ਗਾਇਕਾਂ ਦੀ ਭਰ ਮਾਰ ਵਿੱਚ ਜਿਆਦਾ ਕਰਕੇ ਕੱਚ ਘਰੜ ਗਾਇਕਾਂ ਦੀ ਬਹੁ ਗਿਣਤੀ ਦਾ ਮਕਸਦ ਸਿਰਫ ਵਿੰਗੇ ਟੇਢੇ ਰਸਤਿਆਂ ਰਾਹੀਂ ਪੈਸੇ ਦੇ ਜੋਰ ਤੇ ਰਾਤੋ ਰਾਤ ਸਟਾਰਡਮ ਹਾਸਿਲ ਕਰਨ ਦਾ ਸੁਪਨਾ ਰਿਹਾ ਹੈ
ਇਹਨਾਂ ਚੋਂ ਗਿਣਵੇ ਚੁਣਵੇ ਟਾਵਿਆਂ ਦੇ ਪੱਲੇ ਹੀ ਸੱਚ ਮੁੱਚ ਸੁਰ ਤੇ ਕਲਾ ਨਾਲ ਪੀਡੀ ਸਾਂਝ ਹੋਏਗੀ। ਉਹਨਾਂ ਵਿਰਲਿਆਂ ਚੋਂ ਇਕ ਦਮਦਾਰ ਬੁਲੰਦ ਆਵਾਜ਼ ਦੇ ਲੋਕ ਗਾਇਕ ਵਜੋਂ ਰੁਤਬਾ ਹਾਸਲ ਕਰ ਚੁੱਕੇ
ਗਾਇਕ ਦਲਵਿੰਦਰ ਦਿਆਲਪੁਰੀ ਦਾ ਨਾਂ ਬੁੱਲੀਆਂ ਤੇ ਆਉਂਦਿਆਂ ਹੀ ਲੋਕ ਗੀਤਾਂ ਵਰਗੀ ਸਵਾਦਲੀ ਜਿਹੀ ਮਿਠਾਸ ਕੇਰਾ ਰੂਹ ਤੱਕ ਭਰ ਜਾਂਦੀ ਹੈ
ਹੋਰ ਤਾਂ ਹੋਰ ਉਸ ਨੂੰ ਸੱਭਿਆਚਾਰਕ ਮੇਲਿਆਂ ਦੀ ਗਾਇਕੀ ਦਾ ਬਾਦਸ਼ਾਹ ਵਜੋਂ ਅਕਸਰ ਹੀ ਆਖੇ ਜਾਣ ਦਾ ਮਾਣ ਹਾਸਲ ਹੈ
ਦੁਆਬੇ ਇਲਾਕੇ ਦੇ ਜਿਲ੍ਹਾ ਜਲੰਧਰ ਸ਼ਹਿਰ ਦੀ ਜੂਹ ਨਾਲ ਲੱਗਦੇ ਹਾਈਵੇਂ ਰੋਡ ਤੇ ਕਰਤਾਰਪੁਰ ਸ਼ਹਿਰ ਦੇ ਨਜਦੀਕੀ ਪਿੰਡ ਦਿਆਲਪੁਰ ਦੇ ਵਸਨੀਕੀ ਪਿਤਾ ਰਿਟਾਇਰਡ ਸੂਬੇਦਾਰ ਸ਼ ਕਰਨੈਲ ਸਿੰਘ ਤੇ ਮਾਤਾ ਬੀਬੀ ਸੁਰਿੰਦਰ ਕੌਰ ਦੇ ਪਰਿਵਾਰ ਵਿੱਚ ਪੈਦਾ ਹੋਏ
ਦਲਵਿੰਦਰ ਨੇ ਆਪਣੇ ਗਾਇਕੀ ਦੇ ਸ਼ੁਰੂਆਤੀ ਸਫਰ ਬਾਰੇ ਜ਼ਿਕਰ ਕਰਦੇ ਦੱਸਿਆ ਕਿ 11ਵੀਂ ਚ ਪੜ੍ਹਦਿਆਂ ਹੀ ਉਸ ਨੂੰ ਭਗਤ ਨਾਮ ਦੇਵ ਦੇ ਅਸਥਾਨ ਜਿਲਾ ਗੁਰਦਾਸਪੁਰ ਦੇ ਪਿੰਡ ਘੁਮਾਣ ਵਿਖੇ ਇੱਕ ਗਾਇਕੀ ਪ੍ਰੋਗਰਾਮ ਦੌਰਾਨ ਗਾਉਣ ਦਾ ਮੌਕਾ ਮਿਲਿਆ ਜਿੱਥੇ ਉਸ ਨੂੰ ਵਧੀਆ ਪਰਫੋਰਮੈਸ ਕਰਕੇ ਹੌਸਲੇ ਅਫਜਾਈ ਵਜੋਂ ਚੰਗਾ ਇਨਾਮ ਤੇ ਖੂਬ ਵਾਹ ਵਾਹ ਮਿਲੀ ਫਿਰ ਕੀ ਉਸਨੇ ਗਾਇਕੀ ਵਿੱਚ ਦੱਬ ਕੇ ਮਿਹਨਤਾਂ ਕਰਨੀਆ ਸ਼ੁਰੂ ਕਰ ਦਿੱਤੀਆਂ। ਜਿਸ ਦਾ ਕਹਿਣਾ ਕਿ ਉਹਨਾਂ ਵੇਲਿਆਂ ਚ ਹੀ ਖਾਸ ਕਰਕੇ ਕਲੀਆਂ ਦੇ ਬਾਦਸ਼ਾਹ ਵਜੋਂ ਜਾਣੇ ਜਾਂਦੇ ਉਘੇ ਗਾਇਕ ਕੁਲਦੀਪ ਮਾਣਕ ਦੀ ਗਾਇਕੀ ਉਸ ਦੇ ਜਿਹਨ ਵਿੱਚ ਪੂਰੀ ਤਰਾਂ ਘਰ ਕਰ ਚੁੱਕੀ ਸੀ ਮਾਣਕ ਦੀ ਗਾਇਕੀ ਦਾ ਜਿਆਦਾ ਪ੍ਰਭਾਵ ਹੋਣ ਕਰਕੇ ਉਸ ਨੂੰ ਹੀ ਉਸਨੇ ਰਵਾਇਤੀ ਤੌਰ ਤੇ ਬਕਾਇਦਾ ਉਸਤਾਦ ਧਾਰ ਲਿਆ
ਸੋਨੇ ਤੇ ਸੁਹਾਗੇ ਜਹੀ ਗੱਲ ਹੋਈ ਕਿ ਉਸ ਨੂੰ ਪ੍ਰਸਿੱਧ ਗੀਤਕਾਰ ਹਰਵਿੰਦਰ ਓਹੜ ਪੁਰੀ ਦੀ ਉਸ ਵੇਲੇ ਦੀ ਸੁਚੱਜੀ ਸੰਗਤ ਨੇ ਐਸੇ ਰੰਗ ਦਿਖਾਏ ਕਿ ਓਹੜ ਪੁਰੀ ਦਾ ਹੀ ਲਿਖਿਆ ਗੀਤ.ਤੇਰੇ ਸ਼ਹਿਰ ਚੋ ਸੁਨੱਖਿਆ ਜਾ ਯਾਰਾਂ ਲਿਫਾਫੇ ਮੁੱਕ ਗਏ..ਸਰੋਤਿਆਂ ਨੂੰ ਪਹਿਲੀ ਨਜ਼ਰੇ ਹੀ ਪਸੰਦ ਆ ਗਿਆ
ਫਿਰ ਐਸੀ ਚੱਲ ਸੋ ਚਲ ਹੋਈ ਕਿ ਹਰਮਨ ਪਿਆਰੀ ਗਾਇਕਾ ਮਿਸ ਪੂਜਾ ਨਾਲ ਡਿਊਟ ਗੀਤਾਂ ਚੋਂ.ਮਿਰਜੇ ਦੇ ਵਾਂਗੂੰ ਨੀ ਸੌਣਾ ਮੈਂ. ਜੰਡ ਥੱਲੇ ਜੱਗੇ ਜੱਟ ਵਾਂਗੂੰ ਕਰਾਉਣੀ ਬੱਲੇ ਬੱਲੇ.. ਤੇ ਗੀਤ ਨੇਰੀਆਂ ਲਿਆ ਦਾਉ ਬਿੱਲੋਂ ਨੇਰੀਆਂ ਤੇ ਧੰਮੀ ਹੇਰਾ ਵਾਲੇ ਦਾ ਲਿਖਿਆ ਗੀਤ.ਆਖਣ ਯਾਰ ਵੜੇ ਪਰ ਖੜਦਾ ਇਥੇ ਕੋਈ.ਤੋ ਇਲਾਵਾ ਖੜਾ ਖਲੋਤਾ ਮਿਲ ਜਾ ਪਾਲੋ ਚੇਤੇ ਕਰਦੀ ਆ.ਅਤੇ ਮੌਸਮ ਬਦਲਦੇ ਦਾ ਪਤਾ ਨਹੀਂ ਲੱਗਦਾ
ਆਦਿ ਦੇਸ਼ ਵਿਦੇਸ਼ ਦੇ ਪ੍ਰੋਗਰਾਮ ਦੌਰਾਨ ਰੱਜ ਕੇ ਸਰੋਤਿਆਂ ਵੱਲੋਂ ਪਸੰਦ ਕੀਤੇ ਗਏ
ਤੇ ਗੀਤਕਾਰਾਂ ਚੋਂ ਜਿਆਦਾ ਕਰਕੇ ਉਸ ਨੂੰ ਹਰਵਿੰਦਰ ਓਹੜ ਪੁਰੀ. ਪਾਲ ਫਿਆਲੀ ਵਾਲਾ.ਜੱਗਾ ਚੌਂਕੀ ਮਾਨ ਬਲ ਬੁਤਾਲੇ ਵਾਲਾ ਤਜਿੰਦਰ ਝਇਤ ਕਲਾ ਦਲਜੀਤ ਚੌਹਾਨ.ਮਲਕੀਤ ਮਾਹੀ ਸਰਬਜੀਤ ਜੰਬਾ ਦੇ ਲਿਖੇ ਗੀਤ ਗੀਤ ਗਾਉਣ ਦਾ ਮੌਕਾ ਮਿਲਿਆ
ਜਿਸ ਨੇ ਹਾਲ ਹੀ ਵਿੱਚ ਆਏ ਉਸ ਦੇ ਨਵੇਂ ਗੀਤਾ ਬਾਰੇ ਜ਼ਿਕਰ ਕਰਦੇ ਦੱਸਿਆ ਕਿ ਗੀਤ. ਜਾਨ ਵਾਰੀਏ.. ਤੂਫ਼ਾਨ ਆ ਗਿਆ.ਅਤੇ
ਬੁੱਲਟ.ਗੀਤਾਂ ਦੇ ਵੀਡੀਓ ਤੇ ਗਾਇਕੀ ਸਰੋਤਿਆਂ ਦੀ ਚੰਗੀ ਵਾਹ ਖੱਟ ਰਹੇ ਹਨ
ਜਿਸ ਦਾ ਕਹਿਣਾ ਕਿ ਸ਼ਬਰ ਸੰਤੋਖ ਨਾਲ ਕੀਤੀਆਂ ਮਿਹਨਤਾਂ ਰੰਗ ਜਰੂਰ ਦਿਖਾਉਂਦੀਆਂ ਹਨ ਦੇ ਫਲ ਸਰੂਪ ਭਾਰਤ ਸਰਕਾਰ ਦੇ ਡਾਕ ਵਿਭਾਗ ਵੱਲੋਂ ਉਸ ਦੇ ਨਾਂ ਤੇ ਟਿਕਟ ਜਾਰੀ ਕੀਤਾ ਗਿਆ
ਤੇ ਪੰਜਾਬ ਸਰਕਾਰ ਵੱਲੋਂ ਉਸ ਦੀ ਵਧੀਆ ਗਾਇਕੀ ਤੇ ਸੋਸ਼ਲ ਸੇਵਾਵਾਂ ਚੋਂ ਕੋਵਿਡ ਕਾਲ ਦੌਰਾਨ ਅਤੇ ਪਿਛਲੇ ਸਾਲ ਆਏ ਹੜਾਂ ਦੌਰਾਨ ਅਣਥਕ ਸੇਵਾਵਾਂ ਨੂੰ ਦੇਖਦਿਆਂ ਪੰਜਾਬ ਸਰਕਾਰ ਵੱਲੋਂ 15 ਅਗਸਤ ਅਤੇ 26 ਜਨਵਰੀ ਦੇ ਮੌਕਿਆਂ ਤੇ ਸਟੇਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ
ਪਰਿਵਾਰਿਕ ਫੁਲਵਾੜੀ ਚੋਂ ਮਾਤਾ ਸੁਰਿੰਦਰ ਕੌਰ ਪਤਨੀ ਜਸਵਿੰਦਰ ਕੌਰ ਦੋ ਬੇਟੇ ਹਰਸਿਮਰਨਜੀਤ ਸਿੰਘ ਤੇ ਹਰਮਨਜੋਤ ਸਿੰਘ ਅਤੇ ਬੇਟੀ ਅਕਾਸ਼ਦੀਪ ਕੌਰ
ਹੋਰਾਂ ਦੇ ਮੋਹ ਪਿਆਰ ਦਾ ਨਿੱਘ ਮਾਣ ਰਹੇ
ਦਿਆਲਪੁਰੀ ਨੇ ਹੋਰ ਆਖਿਆ ਕਿ ਉਹ ਜਿਨ੍ਹਾਂ ਵੀ ਗਾਏ ਗਾ ਵਕਤੀ ਤੇ ਸਸਤੀ ਸੋਹਰਤ ਤੋਂ ਬਿਨਾਂ ਲੋਕ ਰੰਗਾਂ ਵਿਚ ਰੰਗਿਆ ਹੋਇਆ ਮਨੋਰੰਜਨ ਭਰਭੂਰ ਗਾਏਗਾ ਬਲਕਿ ਆਉਣ ਵਾਲੇ ਦਿਨਾਂ ਵਿੱਚ ਉਹ ਆਪਣੀ ਗਾਇਕੀ ਦੀਆਂ ਹੋਰ ਵੀ ਖੂਬਸੂਰਤ ਵੰਨਗੀਆਂ ਪੇਸ਼ ਕਰਨ ਜਾ ਰਿਹਾ ਹੈ।
