Mar 10, 2026

Screenshot

ਵੈਨਕੂਵਰ (ਜੁਗਿੰਦਰ ਸਿੰਘ ਸੁੰਨੜ)-ਖ਼ਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਸਾਬਕਾ ਪ੍ਰਧਾਨ ਕੁਲਦੀਪ ਸਿੰਘ ਥਾਂਦੀ ਜੋ 25 ਫਰਵਰੀ ਨੂੰ ਸਦੀਵੀ ਵਿਛੋੜਾ ਦੇ ਗਏ ਸਨ, ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਇਸ ਐਤਵਾਰ ਨੂੰ ਫਾਈਵ ਰਿਵਰ ਦੇ ਸ਼ਮਸ਼ਾਨ ਘਾਟ ਵਿਖੇ ਕੀਤਾ ਗਿਆ ਜਿਸ ਵਿਚ ਸੈਂਕੜੇ ਲੋਕਾਂ ਨੇ ਉਨ੍ਹਾਂ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ। ਉਹ ਪਿਛਲੇ ਲਗਪਗ 14 ਮਹੀਨਿਆਂ ਤੋਂ ਕੈਂਸਰ ਦੀ ਨਾਮੁਰਾਦ ਬਿਮਾਰੀ ਨਾਲ ਜੂਝ ਰਹੇ ਸਨ। ਬੀ.ਸੀ ਦੇ ਗੁਰੂ ਘਰਾਂ ਦੀਆਂ ਕਮੇਟੀਆਂ ਵੱਲੋਂ ਸ਼ਾਲਾਂ ਨਾਲ ਸਨਮਾਨ ਦੇ ਕੇ ਆਖ਼ਰੀ ਵਿਦਾਇਗੀ ਦਿੱਤੀ ਗਈ। ਜਿਨ੍ਹਾਂ ਵਿਚੋਂ ਖ਼ਾਲਸਾ ਦੀਵਾਨ ਸੁਸਾਇਟੀ ਦੀ ਪ੍ਰਬੰਧਕ ਕਮੇਟੀ ਦੇ ਮੌਜੂਦਾ ਤੇ ਸਾਬਕਾ ਮੈਂਬਰ, ਖ਼ਾਲਸਾ ਦੀਵਾਨ ਸੁਸਾਇਟੀ ਵਿਕਟੋਰੀਆ ਤੋਂ ਹਰਦੀਪ ਸਿੰਘ ਸਹੋਤਾ, ਪਰਮਜੀਤ ਸਿੰਘ ਭੱਲਾ ਤੇ ਹੋਰ ਕਮੇਟੀ ਮੈਂਬਰ, ਐਬਸਫੋਰਡ ਦੀ ਖ਼ਾਲਸਾ ਦੀਵਾਨ ਸੁਸਾਇਟੀ ਦੇ ਪ੍ਰਧਾਨ ਰਜਿੰਦਰ ਸਿੰਘ ਰਾਜੂ ਤੇ ਕਮੇਟੀ ਮੈਂਬਰ, ਖ਼ਾਲਸਾ ਦੀਵਾਨ ਸੁਸਾਇਟੀ ਸਰੀ ਯੌਰਕ ਸੈਂਟਰ ਤੋਂ ਕੁਲਵੰਤ ਸਿੰਘ ਢੇਸੀ, ਬਲਵੰਤ ਸਿੰਘ ਗਿੱਲ ਤੇ ਹੋਰ ਕਮੇਟੀ ਮੈਂਬਰ, ਮਿਸ਼ਨ ਗੁਰੂ ਸਿੱਖ ਗੁਰੂਘਰ ਵੱਲੋਂ ਜਰਨੈਲ ਸਿੰਘ ਧਾਲੀਵਾਲ, ਬਲਵੀਰ ਸਿੰਘ ਗਰੇਵਾਲ ਤੇ ਕਮੇਟੀ ਮੈਂਬਰ, ਪ੍ਰਿੰਸ ਜੌਰਜ ਗੁਰੂ ਘਰ ਵੱਲੋਂ ਪ੍ਰੀਤ ਸੰਧੂ, ਚਾਹਲ ਤੇ ਹੋਰ ਕਮੇਟੀ ਮੈਂਬਰ, ਗੁਰੂ ਰਵਿਦਾਸ ਸਭਾ ਵੱਲੋਂ ਹਰਜੀਤ ਸੋਹਪਾਲ ਆਦਿ ਸ਼ਾਮਲ ਹੋਏ।
ਅਕਾਲੀ ਸਿੰਘ ਸਭਾ ਗੁਰੂਘਰ ਵੱਲੋਂ ਪ੍ਰਬੰਧਕ ਕਮੇਟੀ ਦੇ ਨੁਮਾਇੰਦੇ,  ਨਾਨਕ ਨਿਵਾਸ ਰਿਚਮੰਡ ਗੁਰੂਘਰ ਵੱਲੋਂ ਨੁਮਾਇੰਦੇ ਵੀ ਦੁੱਖ ਦੀ ਘੜੀ ਵਿਚ ਸ਼ਾਮਿਲ ਹੋਏ। ਸੁਕਾਮਿਸ ਗੁਰੂਘਰ ਖ਼ਾਲਸਾ ਦੀਵਾਨ ਸੁਸਾਇਟੀ ਨਿਊਵੈਸਟ ਦੇ ਪ੍ਰਧਾਨ ਹਰਭਜਨ ਸਿੰਘ ਅਟਵਾਲ ਤੇ ਲਖਵੀਰ ਸਿੰਘ , ਲੋਕ ਵਿਰਸਾ ਕਲਚਰਲ ਐਸੋਸੀਏਸ਼ਨ ਐਬਸਫੋਰਡ ਦੇ ਨੁਮਾਇੰਦੇ ਸ਼ਾਂਤੀ ਸਰੂਪ ਤੇ ਗੁਰਮੇਲ ਸਿੰਘ ਧਾਮੀ  ਵੀ ਦੁੱਖ ਦੀ ਘੜੀ ਵਿਚ ਹਾਜ਼ਰ ਹੋਏ।
ਬੀਅਰ ਕਰੀਕ ਗੁਰੂ ਘਰ ਦੇ ਨੁਮਾਇੰਦੇ ਮੇਜਰ ਸਿੰਘ ਚਾਹਲ ਨੇ ਵੀ ਦੁੱਖ ਦਾ ਇਜ਼ਹਾਰ ਕੀਤਾ। ਪੰਜਾਬ ਗਏ ਹੋਏ ਸੋਹਣ ਸਿੰਘ ਦਿਓ, ਕਸ਼ਮੀਰ ਸਿੰਘ ਧਾਲੀਵਾਲ, ਰਣਜੀਤ ਸਿੰਘ ਹੇਅਰ (ਪ੍ਰਧਾਨ), ਜਰਨੈਲ ਸਿੰਘ ਭੰਡਾਲ, ਕਰਨੈਲ ਸਿੰਘ ਭੰਡਾਲ, ਹਰਜੀਤ ਸਿੰਘ, ਮੇਜਰ ਸਿੰਘ ਸਿੱਧੂ, ਕੈਪਟਨ  ਸੁਰਿੰਦਰ ਸਿੰਘ ਸਿੱਧੂ ਤੇ ਹੋਰ ਅਨੇਕਾਂ ਹੀ ਚਹੇਤਿਆਂ ਨੇ ਆਪਣੇ ਨੇਤਾ ਤੇ ਹਰਮਨ ਪਿਆਰੇ ਦੋਸਤ ਨੂੰ ਯਾਦ ਕਰਦੇ ਹੋਏ ਦੁੱਖ ਜ਼ਾਹਿਰ ਕੀਤਾ। ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਗੁਰੂ ਘਰ ਵਿਖੇ ਸਹਿਜ ਪਾਠ ਦੇ ਭੋਗ ਪਾਏ ਗਏ ਤੇ ਕੀਰਤਨੀ ਜਥੇ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ। ਇਸ ਮੌਕੇ ਵੱਖ ਵੱਖ ਸ਼ਖਸੀਅਤਾਂ ਨੇ ਵਿਛੜੇ ਆਗੂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਜਿਹਨਾਂ ਵਿਚ ਵੈਨਕੂਵਰ ਲੰਗਾਰਾ ਤੋਂ ਐਮ ਐਲ ਏ ਤੇ ਪਾਰਲੀਮਾਨੀ ਸੈਕਟਰੀ ਸੁਨੀਤਾ ਧੀਰ,ਵੈਨਕੂਵਰ ਫੇਰਜਰਵਿਊ ਤੋਂ ਐਮ ਐਲ ਏ ਜੌਰਜ ਚੋਅ, ਵੈਨਕੂਵਰ ਕਿੰਗਸਟਨ ਤੋਂ ਐਮ ਐਲ ਏ ਮੈਬਲ ਐਲਮੋਰ, ਲਿਬਰਲ ਐਮ ਪੀ ਰਣਦੀਪ ਸਿੰਘ ਸਰਾਏ ਤੋਂ ਇਲਾਵਾ ਸ ਗੁਰਬਖ਼ਸ਼ ਸਿੰਘ ਬਾਗੀ ਸੰਘੇੜਾ, ਕੁਲਵੰਤ ਸਿੰਘ ਢੇਸੀ ਨੇ ਉਨ੍ਹਾਂ ਦੀ ਮੋਡਰੇਟ ਗਰੁੱਪ ਪ੍ਰਤੀ ਸੇਵਾਵਾਂ ਦਾ ਜ਼ਿਕਰ ਕੀਤਾ। ਮੰਚ ਸੰਚਾਲਕ ਦੀ ਜਿੰਮੇਵਾਰੀ ਜੁਗਿੰਦਰ ਸਿੰਘ ਸੁੰਨੜ ਨੇ ਨਿਭਾਈ। ਪਰਿਵਾਰ ਵਲੋਂ ਰਣਬੀਰ ਸਿੰਘ ਥਾਂਦੀ ਨੇ ਆਈਆਂ ਸ਼ਖਸੀਅਤਾਂ ਤੇ ਸੰਗਤਾਂ ਦਾ ਧੰਨਵਾਦ ਕੀਤਾ।

ਭੋਗ ਤੇ ਸ਼ਰਧਾਂਜਲੀ ਸਮਾਗਮ ਉਪਰੰਤ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ।

ਤਸਵੀਰਾਂ- ਸੰਤੋਖ ਸਿੰਘ ਮੰਡੇਰ।

Leave a Reply

Your email address will not be published. Required fields are marked *