— ਜਗਦੀਪ ਸਿੰਘ ( Mob. No. 98148-51500)-
ਭਾਸ਼ਾ ਵਿਭਾਗ ਪੰਜਾਬ ਦੇ ਸਾਬਕਾ ਡਾਇਰੈਕਟਰ ਸ ਰਛਪਾਲ ਸਿੰਘ ਗਿੱਲ ਇਕ ਅਜਿਹੇ ਅਧਿਕਾਰੀ ਸਨ, ਜਿਨ੍ਹਾਂ ਨੇ ਵਿਭਾਗ ਨੂੰ ਉੱਚ ਬੁਲੰਦੀਆਂ ਤੇ ਪਹੁੰਚਾਇਆ, ਤੇ ਉਹਨਾਂ ਦੇ ਕੰਮਾਂ ਦੀ ਚਰਚਾ ਅੱਜ ਵੀ ਬੜੇ ਮਾਣ ਨਾਲ ਕੀਤੀ ਜਾਂਦੀ ਹੈ। ਉਹਨਾਂ ਦਾ ਜਨਮ 8 ਮਈ, 1946 ਨੂੰ ਲਾਇਲਪੁਰ (ਪਾਕਿਸਤਾਨ) ਵਿੱਚ ਪੰਜਾਬ ਕੋਸ਼ ਅਤੇ ਪੰਜਾਬੀ ਵਿਸ਼ਵ ਕੋਸ਼ ਦੇ ਮੋਢੀ ਮੁੱਖ ਸੰਪਾਦਕ ਸ. ਦਲੀਪ ਸਿੰਘ ਦੇ ਘਰ ਹੋਇਆ। ਦੇਸ਼ ਵੰਡ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਮਾਂਗਟ ਵਿਖੇ ਆ ਕੇ ਵਸ ਗਿਆ। ਮੁੱਢਲੀ ਵਿੱਦਿਆ ਉਪਰੰਤ ਇਸ ਨੇ ਗੌਰਮਿੰਟ ਕਾਲਜ, ਮਾਲੇਰਕੋਟਲਾ ਤੋਂ ਬੀ.ਏ. ਕੀਤੀ ਅਤੇ ਫਿਰ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਭੁਗੋਲ ਵਿਸ਼ੇ ਵਿੱਚ ਐਮ.ਏ. ਵਿੱਚ ਡਿਗਰੀ ਪ੍ਰਾਪਤ ਕੀਤੀ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਅੰਗਰੇਜੀ ਦੀ ਐਮ.ਏ. ਕੀਤੀ।
ਕੁਝ ਦੇਰ ਰੋਪੜ ਅਤੇ ਉੜਮੁੜ ਟਾਂਡਾ ਕਾਲਜਾਂ ਵਿੱਚ ਪੜ੍ਹਾਉਣ ਉਪਰੰਤ 1975 ਈ. ਵਿੱਚ ਭਾਸ਼ਾ ਵਿਭਾਗ ਪੰਜਾਬ ਵਿੱਚ ਪੰਜਾਬੀ ਵਿਸ਼ਵ ਕੇਸ ਲਈ ਭੁਗੋਲ ਦੇ ਵਿਸ਼ਾ ਮਾਹਰ ਵਜੋਂ ਨਿਯੁਕਤੀ ਹੋਈ ਅਤੇ ਸੰਨ 1977 ਵਿੱਚ ਉਹ ਪੰਜਾਬੀ ਵਿਸ਼ਵ ਕੋਸ਼ ਦੇ ਸਮਜ ਵਿਗਿਆਨ ਭਾਗ ਦੇ ਸੰਪਾਦਕ ਬਣ ਗਏ। ਸੰਨ 1995 ਵਿੱਚ ਉਨ੍ਹਾਂ ਨੇ ਵਿਸ਼ਵ ਕੋਸ਼ ਦੇ ਮੁੱਖ ਸੰਪਾਦਕ ਦਾ ਅਹੁਦਾ ਸੰਭਾfੀਲਆ ਅਤੇ ਨਾਲ ਹੀ ਪੰਜਾਬ ਕੋਸ਼ ਦੇ ਮੁੱਖ ਸੰਪਾਦਕ ਵੀ ਬਣੇ। ਤਕਨੀਕੀ ਅਤੇ ਪ੍ਰਸ਼ਾਸਕੀ ਸੂਝ ਦਾ ਸੁੰਦਰ ਸੁਮੇਲ ਉਨ੍ਹਾਂ ਵਿੱਚ ਦ੍ਰਿਸ਼ਟੀਗੋਚਰ ਹੁੰਦਾ ਸੀ, ਜਿਸ ਕਾਰਜ ਦੇ ਉਹ ਪ੍ਰਸ਼ਾਸਕੀ ਪਾਸੇ ਦੀ ਤਰੱਕੀ ਦੀਆਂ ਪੌੜੀਆਂ ਚੜ੍ਹਦੇ ਜਾਇੰਟ ਡਾਇਰੈਕਟਰ, ਐਡੀਸ਼ਨਲ ਡਾਇਰੈਕਟਰ ਅਤੇ ਫਿਰ 1 ਅਪ੍ਰੈਲ 2004 ਨੂੰ ਭਾਸ਼ਾ ਵਿਭਾਗ, ਪੰਜਾਬ ਦੇ ਡਾਇਰੈਕਟਰ ਬਣੇ।
ਇਹ ਭਾਵੇ਼ ਕਿਸੇ ਵੀ ਅਹੁਦੇ ਤੇ ਰਹੇ ਪਰ ਵਿਸ਼ਵ ਕੋਸ਼ ਅਤੇ ਪੰਜਾਬ ਕੋਸ਼ ਦੀ ਬਿਹਤਰੀ ਲਈ ਸਦਾ ਯਤਨਸ਼ੀਲ ਰਹੇ। ਮੁੱਖ ਸੰਪਾਦਕ ਵਜੋਂ ਉਨ੍ਹਾਂ ਨੇ ਆਪਣੇ ਅਧੀਨ ਸੰਪਾਦਕਾਂ ਅਤੇ ਸਹਿ ਸੰਪਾਦਕਾਂ ਨੂੰ ਸਦਾ ਸਹੀ ਸੇਧ ਦਿੱਤੀ ਹੈ। ਵੱਖ ਵੱਖ ਵਿਸ਼ਿਆਂ ਲਈ ਹਵਾਲਾ ਪੁਸਤਕਾਂ ਦੀ ਚੋਣ ਅਤੇ ਖਰੀਦ ਦਾ ਕੰਮ, ਤਸਵੀਰਾਂ ਮੁਹੱਈਆਂ ਕਰਵਾਉਣ ਦਾ ਕੰਮ, ਸੋਧ ਕਮੇਟੀਆਂ ਦਾ ਗਠਨ, ਐਂਟਰੀ ਲੇਖਕਾਂ ਦੀ ਚੋਣ ਅਤੇ ਉਨ੍ਹਾਂ ਨਾਲ ਰਾਬਤਾ ਕਾਇਮ ਰੱਖਣ, ਐਂਟਰੀਆਂ ਨੂੰ ਮਿਤੀ ਅੰਤ ਤੀਕ ਮੁਕੰਮਲ ਕਰਨ ਲਈ ਸਟੇਟਿਸਟਿਕਲ ਵਿਭਾਗ ਨਾਲ ਲਗਾਤਾਰ ਸੰਪਰਕ ਰੱਖਣ, ਪ੍ਰੈਸ ਨੂੰ ਵਧੀਆ ਛਪਾਈ ਸਬੰਧੀ ਵਿਸ਼ੇਸ਼ ਹਦਾਇਤਾਂ ਦੇਣ ਵਰਗੇ ਸਾਰੇ ਕਾਰਜ ਉਨ੍ਹਾਂ ਨੇ ਹਮੇਸ਼ਾ ਹੀ ਪੂਰੀ ਜਿੰਮੇਵਾਰੀ ਅਤੇ ਤਨਦੇਹੀ ਨਾਲ ਨਿਭਾਏ।
ਸੰਵੇਦਨਸ਼ੀਲ ਅਤੇ ਚਰਚਾਗ੍ਰਸਤ ਵਿਸ਼ਿਆਂ ਉਤੇ ਲਿਖੀਆਂ ਐਂਟਰੀਆਂ ਨੂੰ, ਖਾਸ ਕਰ ਕੇ ਧਰਮ ਨਾਲ ਸਬੰਧਤ ਐਂਟਰੀਆਂ ਨੂੰ ਛਪਣ ਤੋਂ ਪਹਿਲਾਂ ਉਨ੍ਹਾਂ ਨੇ ਸਬੰਧਤ ਸੰਸਥਾ ਤੋਂ ਨਿਰੀਖਣ ਵੀ ਕਰਵਾਇਆ। ਇਸ ਤੋਂ ਇਲਾਵਾ ਸ਼੍ਰੋਮਣੀ ਗਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਤਸਵੀਰਾਂ ਪ੍ਰਾਪਤ ਕੀਤੀਆਂ। ਪੰਜਾਬ ਕੋਸ਼ ਦੇ ਅਸਤਰ ਪੰਨੇ ਉਤੇ ਛਪਿਆ ‘ਪੰਜਾਬ (ਉਦੋ ਦੇ ਹੁਣ)’ ਨਕਸ਼ਾ ਛਾਪਣ ਲਈ ਕਾਪੀ ਰਾਈਟ ਪ੍ਰਾਪਤ ਕਰਨ ਦ ਕੰਮ, ਕੇਂਦਰ ਅਤੇ ਰਾਜ ਸਰਕਾਰ ਦੇ ਮਹੱਤਵਪੂਰਨ ਵਿਅਕਤੀਆਂ ਦੇ ਬਾਇਓਡਾਟਾ ਉਪਲਬਧ ਕਰਵਾਉਣ ਜਿਹੇ ਸਾਰੇ ਕਾਰਜ ਉਨ੍ਹਾਂ ਦੀ ਅਣਥੱਕ ਮਿਹਨਤ ਦੀ ਮੂੰਹ ਬੋਲਦੀ ਤਸਵੀਰ ਹਨ। ਭਾਸ਼ਾ ਵਿਭਾਗ ਵਿੱਚ ਲੇਖਕਾਂ ਦੇ ਠਹਿਰਣ ਲਈ ਬਣਿਆ ਸਾਹਿਤ ਸਦਨ ਉਨ੍ਹਾਂ ਦੀ ਦੇਖ ਰੇਖ ਹੇਠ ਆਪਣੀਆਂ ਬੁਲੰਦੀਆਂ ਨੂੰ ਛੂਹਿਆ ਸੀ। ਸਾਹਿਤਕਾਰਾਂ ਨੂੰ ਦਿੱਤੇ ਜਾਣ ਵਾਲੇ ਪੁਰਸਕਾਰਾਂ ਦੀ ਪਾਰਦਰਸ਼ਤਾ ਬਰਕਰਾਰ ਰੱਖੀ ਗਈ ਸੀ ਅਤੇ ਉਨ੍ਹਾਂ ਦਆਰਾ ਤਿਆਰ ਕਰਾਏ ਸਾਹਿਤ ਸੁਵੀਨਰ ਆਪਣੀ ਆਭਾ ਅੱਜ ਵੀ ਕਾਇਮ ਰੱਖੀ ਬੈਠੇ ਹਨ।
ਰਛਪਾਲ ਸਿੰਘ ਗਿੱਲ ਦੇ ਸਾਹਿਤਕ ਤੇ ਪ੍ਰਬੰਧਕੀ ਕਾਰਜ ਹਮੇਸ਼ਾ ਯਾਦ ਕੀਤੇ ਜਾਣਗੇ। ਸੁਹਜ ਪ੍ਰਕਿਰਤੀ ਦੇ ਮਾਲਕ, ਸੂਖ਼ਮਭਾਵੀ ਅਤੇ ਹਰ ਇੱਕ ਕੰਮ ਆਉਣ ਵਾਲੇ, ਸ. ਰਛਪਾਲ ਸਿੰਘ ਗਿੱਲ 2 ਜੂਨ 2025 ਨੂੰ ਕੈਨੇਡਾ ਵਿੱਚ ਅਚਾਨਕ ਸਵਰਗ ਸਿਧਾਰ ਗਏ ਸਨ। ਜਿਸ ਦਾ ਲੇਖਕ ਵਰਗ ਨੂੰ ਬੜਾ ਧੱਕਾ ਲੱਗਾ। ਮਿਤੀ 14.03.2026 ਨੂੰ ਗੁਰਦੁਆਰਾ ਸਿੰਘ ਸਭਾ, ਅਮਨ ਵਿਹਾਰ ਭਾਦਸੋਂ ਰੋਡ ਪਟਿਆਲਾ ਵਿਖੇ ਦੁਪਹਿਰ 12 ਤੋਂ 1 ਵਜੇ ਤੱਕ ਉਨ੍ਹਾਂ ਦੀ ਬਰਸੀ ਦਾ ਸਮਾਗਮ ਹੋਵੇਗਾ।
