Apr 23, 2026

 ਸਰੀ ( ਕੁਲਵੰਤ ਸਹੋਤਾ )-ਕੇਂਦਰੀ ਪੰਜਾਬੀ ਲੇਖਕ ਸਭਾ ਦੀ ਮਹੀਨਾਵਾਰ ਸਾਹਿਤਕ ਮੀਟਿੰਗ ਸਥਾਨਕ  ਸੀਨੀਅਰ ਸੈਂਟਰ ਵਿਖੇ ਸਭਾ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਗਿੱਲ ਅਤੇ ਹਰਚੰਦ ਸਿੰਘ ਬਾਗੜੀ ਦੀ ਪ੍ਰਧਾਨਗੀ ਹੇਠ ਹੋਈ। ਅੰਤਰ ਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਕਵੀ ਦਰਬਾਰ ਦਾ ਮੰਚ ਸੰਚਾਲਨ ਕਰਦਿਆਂ ਸਹਾਇਕ ਸਕੱਤਰ ਦਰਸ਼ਨ ਸਿੰਘ ਸੰਘਾ ਨੇ ਪ੍ਰੋਗਰਾਮ ਦੇ ਸ਼ੁਰੂ ਵਿੱਚ ਕੁੱਝ ਸ਼ੋਕ ਮਤੇ ਪੇਸ਼ ਕੀਤੇ ਜਿਨ੍ਹਾਂ ‘ਚ ਸਭਾ ਦੇ ਸਹਾਇਕ ਖਜਾਨਚੀ ਬਲਬੀਰ ਸਿੰਘ ਸੰਘਾ ਦੇ ਵੱਡੇ ਭਰਾ ਸੁਰਜੀਤ ਸਿੰਘ ਸੰਘਾ, ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਸਾਬਕਾ ਪ੍ਰਧਾਨ ਕੁਲਦੀਪ ਸਿੰਘ ਥਾਂਦੀ ਅਤੇ ਹਰਚੰਦ ਸਿੰਘ ਬਾਗੜੀ ਦੇ ਨਜਦੀਕੀ ਰਿਸ਼ਤੇਦਾਰ ਰਣਜੀਤ ਕੌਰ ਪੰਧੇਰ ਦੇ ਸਦੀਵੀ ਵਿਛੋੜੇ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ।

ਇਸ ਸਾਹਿਤਕ ਮੀਟਿੰਗ ਚ ਸਰੀ ਸ਼ਹਿਰ ਅਤੇ ਆਸ ਪਾਸ ਦੇ ਇਲਾਕੇ ਤੋਂ ਲੇਖਕ, ਵਿਦਵਾਨ, ਬੁੱਧੀਜੀਵੀ ਅਤੇ ਸਾਹਿਤ ਪ੍ਰੇਮੀ ਵੱਡੀ ਗਿਣਤੀ ਚ ਹਾਜ਼ਰ ਸਨ। ਹਾਜ਼ਰ ਲੇਖਕਾਂ ਨੇ ਬੀਤੇ ਅਤੇ ਵਰਤਮਾਨ ਸਮੇਂ ਚ ਔਰਤ ਦੇ ਹਾਲਾਤਾਂ ਬਾਰੇ ਗੀਤ, ਕਵਿਤਾਵਾਂ ਅਤੇ ਵਿਚਾਰ ਪੇਸ਼ ਕੀਤੇ। ਵਿਸ਼ੇਸ਼ ਤੌਰ ਤੇ ਪਹੁੰਚੇ ਉੱਘੇ ਵਿਦਵਾਨ ਪ੍ਰੋ. ਕਸ਼ਮੀਰਾ ਸਿੰਘ ਨੇ ‘ ਕੀ ਠੀਕ ਤੇ ਕੀ ਗ਼ਲਤ ਹੁੰਦਾ ਹੈ ‘ ਵਿਸ਼ੇ ‘ਤੇ ਔਰਤ ਬਾਰੇ ਆਪਣੇ ਕੀਮਤੀ ਵਿਚਾਰ ਪੇਸ਼ ਕੀਤੇ। ਰਚਨਾਵਾਂ ਦੇ ਦੌਰ ‘ਚ  ਗਿਆਨ ਸਿੰਘ ਕੋਟਲੀ, ਸੁਖਵੀਰ ਸਿੰਘ ਮੁਹਾਲੀ, ਸੁਖਪ੍ਰੀਤ ਦੌਲਤ, ਭਗਵਾਨ ਸਿੰਘ ਅਟਵਾਲ, ਕਵਿੰਦਰ ਚਾਂਦ, ਜਸਵੀਰ ਸਿੰਘ ਭਲੂਰੀਆ, ਇੰਦਰਪਾਲ ਸੰਧੂ, ਗੁਰਮੇਲ ਸਿੰਘ ਧਾਲੀਵਾਲ, ਕੁਲਵੰਤ ਸਰੋਤਾ, ਹਰਚੰਦ ਸਿੰਘ ਬਾਗੜੀ, ਪ੍ਰਿਤਪਾਲ ਸਿੰਘ ਗਿੱਲ,ਰਣਜੀਤ ਬਰਾੜ ਕੋਟੇ ਵਾਲਾ,ਇੰਦਰਜੀਤ ਸਿੰਘ ਧਾਮੀ, ਕੇਸਰ ਸਿੰਘ ਕੂੰਨਰ, ਸੁੱਚਾ ਸਿੰਘ ਕਲੇਰ,ਗੁਰਮੀਤ ਸਿੰਘ ਕਾਲਕਟ, ਗੁਰਦਰਸ਼ਨ ਸਿੰਘ ਮਠਾੜੂ, ਡਾ.ਰਣਜੀਤ ਸਿੰਘ ਪੰਨੂ, ਮਨਜੀਤ ਸਿੰਘ ਮੱਲਾ, ਜਗਦੀਪ ਕੌਰ ਨੂਰਾਨੀ,ਦਵਿੰਦਰ ਕੌਰ ਬੱਚੜਾ ਅਤੇ ਮਾਸਟਰ ਅਮਰੀਕ ਸਿੰਘ ਲਹਿਲ ਆਦਿ ਨੇ ਆਪਣੀਆਂ ਖੂਬਸੂਰਤ ਰਚਨਾਵਾਂ ਦੀ ਪੇਸ਼ਕਾਰੀ ਕੀਤੀ।ਸੁਰਜੀਤ ਸਿੰਘ ਮਾਧੋਪੁਰੀ ਨੇ ਆਪਣੀ ਸੁਰੀਲੀ ਅਵਾਜ਼ ਨਾਲ ਤਰੰਨਮ ਵਿੱਚ ਗੀਤ ਗਾ ਕੇ ਖੂਬ ਰੰਗ ਬੰਨਿਆਂ। 

ਦਰਸ਼ਨ ਸਿੰਘ ਸੰਘਾ ਨੇ ਸਟੇਜ ਸਕੱਤਰ ਦੀ ਭੂਮਿਕਾ ਬੜੇ ਸੁਚੱਜੇ ਢੰਗ ਨਾਲ ਨਿਭਾਈ ਅਤੇ ਆਪਣੀਆਂ ਲਿਖੀਆਂ ਬੋਲੀਆਂ ਸੁਣਾ ਕੇ ਸਾਰੇ ਪ੍ਰੋਗਰਾਮ ਨੂੰ ਰੌਚਕ ਬਣਾਈ ਰੱਖਿਆ ਅਖ਼ੀਰ ਚ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਗਿੱਲ ਨੇ ਆਪਣੀ ਇਕ ਕਵਿਤਾ ਪੇਸ਼ ਕੀਤੀ ਅਤੇ ਮੀਟਿੰਗ ਚ ਪਹੁੰਚੇ ਸਾਰੇ ਲੇਖਕਾਂ, ਕਵੀਆਂ ਅਤੇ ਸਾਹਿਤ ਪ੍ਰੇਮੀਆਂ ਦਾ ਧੰਨਵਾਦ ਕੀਤਾ। ਇਸ ਸਾਹਿਤਕ ਮੀਟਿੰਗ ਚ ਬਲਬੀਰ ਸਿੰਘ ਗਰਚਾ, ਕੁਲਦੀਪ ਸਿੰਘ ਜਗਪਾਲ, ਸ਼ਪਿੰਦਰ ਸਿੰਘ, ਗੁਰਪ੍ਰੀਤ ਧਾਲੀਵਾਲ, ਗੁਰਮੁੱਖ ਸਿੰਘ ਮੋਰਿੰਡਾ, ਅਜੀਤ ਸਿੰਘ,ਪਰਮਿੰਦਰ ਕੌਰ ਬਾਗੜੀ, ਨਿਰਮਲ ਗਿੱਲ, ਕਸ਼ਮੀਰ ਸਿੰਘ ਗਿੱਲ, ਚੰਦਰ ਸ਼ੇਖਰ,ਗੁਰਵਿੰਦਰ ਸਿੱਧੂ ਅਤੇ ਮਲਕੀਤ ਸਿੰਘ ਖੰਗੂੜਾ ਆਦਿ ਵੀ ਹਾਜ਼ਰ ਸਨ।