ਪੁੰਨਿਆ ਦੇ ਨਾਲ ਮਿੰਟੂ ਤੇ ਹਾਕਮ ਭੋਲਾ-ਸੋਨੇ ਤੇ ਸੁਹਾਗਾ
ਭੂਸ਼ਨ ਮਦਾਨ ਨੇ ਜਿਹੜਾ ਕੰਮ ਕਰਨਾ ਹੁੰਦਾ ਓਹ ਕਰ ਦਿੰਦੇ ਨੇ ਜਦ ਕਿ ਬਹੁਤ ਸਾਰੇ ਸਾਥੀ ਲੋਕ ਯੋਜਨਾਵਾਂ ਬਣਾਉਣਗੇ ਪਰ ਯੋਜਨਾ ਕਾਗਜਾਂ ਤੱਕ ।”ਸੋਨੇ ਤੇ ਸੁਹਾਗਾ” ਨਾਮ ਦੀ ਇੱਕ ਮਨੋਰੰਜਨ ਭਰਪੂਰ ਫਿਲਮ ਓਹਨਾਂ ਨੇ ਸ਼ੁਰੂ ਕੀਤੀ ਜਿਸ ਦੀ ਸ਼ੂਟਿੰਗ ਹੁਣੇ ਹੀ ਖ਼ਤਮ ਹੋਈ ਹੈ।ਪਿਆਰੀ ਮਾਡਲ ਪੁੰਨਿਆ ਮਹਿਤਾ ਇਸ ਦੀ ਨਾਇਕਾ ਤੇ ਪਾਲੀ ਸੰਧੂ ਨਾਇਕ ਹੈ।ਇਸ ਫ਼ਿਲਮ ਵਿੱਚ ਅੱਜ ਕੱਲ ਦੇ ਲੋਕ ਪ੍ਰਿਅ ਕਲਾਕਾਰ ਮਿੰਟੂ ਕਮੇਡੀਅਨ ਤੇ ਹਾਕਮ ਭੋਲਾ ਵੀ ਹਨ।ਮਿੰਟੂ ਆਖਦੇ ਨੇ ਕਿ ਜਦ ਪਤਾ ਚਲਿਆ ਕਿ ਗੁੱਗੂ ਗਿੱਲ ਯੋਗਰਾਜ ਸਿੰਘ ਦਾ ਫ਼ਿਲਮ ਕੈਰੀਅਰ ਬਣਾਉਣ ਵਾਲੇ ਭੂਸ਼ਨ ਮਦਾਨ ਦੀ ਇਹ ਫ਼ਿਲਮ ਤਾਂ ਓਹਨਾਂ ਨੂੰ ਲੱਗੇ ਜਿਵੇਂ ਸੁਪਨੇ ਨੇ ਸਚਾਈ ਦਿਖਾਈ ਹੈ।ਮਿੰਟੂ ਦੇ ਹਾਸੇ ਤੇ ਨਾਲ ਹਾਕਮ ਭੋਲਾ ਦੀਆਂ ਜ਼ਬਰਦਸਤ ਗੱਲਾਂ ਤੇ ਫ਼ਿਲਮ ਵਿੱਚ ਵਧੀਆ ਕਿਰਦਾਰ ਦੇਖਣ ਨੂੰ ਮਿਲੇਗਾ ।ਭੂਸ਼ਨ ਮਦਾਨ ਨੇ ਇਸ ਦਾ ਚੁਸਤ ਸਕ੍ਰੀਨ ਪਲੇ ਆਪ ਲਿਖਿਆ ਹੈ ਤੇ ਲਵਲੀ ਸ਼ਰਮਾ ਫ਼ਿਲਮ ਦੇ ਡਾਇਰੈਕਟਰ ਹਨ ਤੇ ਮਿਊਜ਼ਿਕ ਗੁਰਮੀਤ ਸਿੰਘ ਦਾ ਹੈ।ਪਲਵਿੰਦਰ ਧਾਮੀ ਤੇ ਰਾਖੀ ਹੁੰਦਲ ਵੀ ਫ਼ਿਲਮ ਵਿੱਚ ਹਨ।ਮਿੰਟੂ ਕਮੇਡੀਅਨ ਤੇ ਹਾਕਮ ਭੋਲਾ ਦੇ ਫ਼ਿਲਮੀ ਜੀਵਨ ਲਈ ਭੂਸ਼ਨ ਮਦਾਨ ਨੇ “ਸੋਨੇ ਤੇ ਸੁਹਾਗਾ” ਫੇਰ ਦਿੱਤਾ ਹੈ।
ਨਿੰਮਾ ਮਹਿਰਮ ਪੁਰੀਆ ਦੀ ਗਾਇਕੀ -ਘਰਵਾਲੀ ਖੁਸ਼ –
ਆਪਣੇ ਪਤੀ ਪ੍ਰਮੇਸ਼ਰ ਨੂੰ ਓਹਨਾਂ ਦੀ ਗਾਇਕੀ ਘਾਲਣਾ ਤੇ ਉਤਸ਼ਾਹ ਦਿੰਦੀ ਹੈ ਸ਼੍ਰੀਮਤੀ ਨਿੰਮਾ ਮਹਿਰਮ ਪੁਰੀਆ ਤੇ ਆਖਦੀ ਹੈ ਕਿ ਟੱਬਰ ਵਿੱਚ ਬੈਠ ਕਿ ਸੁਣੇ ਜਾਣ ਵਾਲੇ ਗੀਤ ਬੋਲ ਕਿ ਓਹ ਪੰਜਾਬੀ ਪਰਿਵਾਰਕ ਗਾਇਕੀ ਦੀ ਪਰੰਪਰਾ ਅੱਗੇ ਵਧਾ ਰਹੇ ਹਨ।ਸਰਦਾਰਨੀ ਨਿੰਮਾ ਦਾ ਕਹਿਣਾ ਹੈ ਕਿ ਧਾਰਮਿਕ ਗਾਇਕੀ ਵਿੱਚ ਓਹ ਸਾਡੇ ਇਤਿਹਾਸ ਨੂੰ ਨਵੀਂ ਪੀੜ੍ਹੀ ਦੇ ਸਨਮੁੱਖ ਕਰ ਰਹੇ ਤੇ “ਸਿੰਘ ਸੂਰਮੇ ” ਗੀਤ ਨਾਲ ਓਹਨਾਂ ਸਾਬਿਤ ਕੀਤਾ ਹੈ ਕਿ ਪੰਜਾਬੀਆਂ ਦਾ ਇਤਿਹਾਸਕ ਪਿਛੋਕੜ ਅਮੀਰ ਹੈ।ਇਸ ਤਰਾਂ ਬੀਟ ਗਾਇਕੀ ਵਿੱਚ “ਢੋਲ ਵੱਜਦੇ” ਨਾਲ ਓਹਨਾਂ ਭੰਗੜਾ ਗਿੱਧਾ ਉਤਸ਼ਾਹਿਤ ਕੀਤਾ ਹੈ।ਓਹ ਆਖਦੇ ਨੇ ਕਿ “ਸੋਹਣੇ ਦੇਸ਼ ਪੰਜਾਬ ਤੋਂ ਜਾਵਾਂ ਮੈਂ ਬਲਿਹਾਰੇ” ਗੀਤ ਤਾਂ ਓਹਨਾਂ ਦੀ ਪਹਿਚਾਣ ਬਣ ਗਿਆ ਹੈ।ਜਦ ਘਰ ਦੀ ਸਰਕਾਰ ਆਪਣੇ ਪੀ ਐਮ ਦੀ ਕਰੇ ਤਰੀਫ਼ ਤਦ ਜਾਹਿਰ ਹੈ ਕਿ ਆਦਮੀ ਦਾ ਉਤਸ਼ਾਹਿਤ ਹੋਣਾ ਲਾਜ਼ਮੀ ਹੈ।ਨਿੰਮਾ ਮਹਿਰਮ ਪੁਰੀਆ ਦੇ ਅਜੇ ਦੋਗਾਣਾ ਗਾਇਕੀ ਵੱਲ ਮੁਹਾਰ ਨਹੀਂ ਮੋੜੀ ਜਦ ਕਿ ਓਹਨਾਂ ਦੇ ਫੈਨ ਚਾਹੁੰਦੇ ਨੇ ਕਿ ਓਹ ਵੱਡੇ ਪੱਧਰ ਤੇ ਦੋਗਾਣਾ ਕਰਨ।ਐਮ ਕੇ ਵੀ ਬੀਟ ਓਹਨਾਂ ਦੀ ਸੰਗੀਤ ਟੀਮ ਅੱਗੇ ਨਿੰਮਾ ਮਹਿਰਮ ਪੁਰੀਆ ਨੂੰ ਕਿਸ ਕਦਰ ਅੱਗੇ ਲਿਜਾਏਗੀ ਇਹ ਹੁਣ ਦੇਖਣਾ ਬਾਕੀ ਹੈ।ਨਿੰਮਾ ਮਹਿਰਮ ਪੁਰੀਆ ਦੀ ਸਾਫ ਸੁਥਰੀ ਗਾਇਕੀ ਨੂੰ ਪੂਰੇ ਨੰਬਰ ਦੇਣੇ ਬਣਦੇ ਹਨ।
ਆਲ ਰਾਉਂਡਰ ਕੁੜੀ ਜਿਧਰ ਤੁਰੀ ਕਾਮਯਾਬੀ ਮਿਲੀ_ਸੁਨੀਤਾ ਰਾਣੀ –
ਸੁਨੀਤਾ ਰਾਣੀ ਦੀਆਂ ਅੱਖੀਆਂ ਵਿੱਚ ਖਾਸ ਚਮਕ ਪ੍ਰਭਾਵ ਦਿੰਦੀ ਹੈ ਕਿ ਐਕਟਿੰਗ ਦਾ ਜਜ਼ਬਾ ਓਸ ਅੰਦਰ ਬੇਮਿਸਾਲ ਹੈ।ਜਿਸ ਕਿਰਦਾਰ ਨੂੰ ਸੁਨੀਤਾ ਰਾਣੀ ਨੇ ਅਦਾ ਕੀਤਾ ਬੱਲੇ ਬੱਲੇ ਕਰਵਾਈ।ਓਹ ਰਾਣੀ ਮੁਕਰਜੀ ਲੱਗਦੀ ਹੈ ਤੇ ਓਸ ਨੂੰ “ਮਰਦਾਨੀ ” ਵੀ ਕਿਹਾ ਜਾਂਦਾ ਹੈ।ਭਗਵੰਤ ਕੰਗ ਓਸ ਨੂੰ ਐਕਟਿੰਗ ਦੀ ਸ਼ੇਰਨੀ ਆਖਦੇ ਹਨ।ਸੁਨੀਤਾ ਰਾਣੀ ਲੇਖਕਾ ਵੀ ਹੈ ਤੇ ਓਸ ਨੂੰ ਮਿਲੇ ਦੁਨੀਆਂ ਦੇ ਦੁੱਖ ਸੁੱਖ ਓਸ ਦੀਆਂ ਕਹਾਣੀਆਂ ਦੇ ਪਾਤਰ ਹਨ।ਸੁਨੀਤਾ ਰਾਣੀ ਗੀਤ ਵੀ ਲਿਖਦੀ ਹੈ ਤੇ ਗੀਤ ਜਿਹਨਾਂ ਵਿੱਚ ਪਿਆਰ ਦੇ ਹੁਲਾਰੇ ਤੇ ਵਫ਼ਾ ਦਾ ਵਰਣਨ ਹੁੰਦਾ ਹੈ।ਸੁਨੀਤਾ ਰਾਣੀ ਮੜਕ ਨਾਲ ਜਦ ਮਾਡਲਿੰਗ ਕਰਦੀ ਹੈ ਤਦ ਅਸ਼ਕੇ ਕਹਿਣ ਨੂੰ ਜੀਅ ਕਰਦਾ ਹੈ।ਜੱਚਦੀ ਫਿਰੇ ਨਾਲੇ ਨੱਚਦੀ ਫਿਰੇ ਸੋਹਣੀ ਲੱਗਦੀ ਹੈ ਮਾਡਲ ਸੁਨੀਤਾ ਰਾਣੀ ਤੇ ਅੱਜ ਕਲ ਡਾਇਰੈਕਟਰ ਬਣ ਓਹ ਕਾਮਯਾਬੀ ਦੇ ਨਵੇਂ ਰਾਹ ਤੇ ਹੈ।ਬਲਬੀਰ ਕੌਰ ਰੰਧਾਵਾ ਦੇ ਗੀਤ ਦਾ ਵੀਡੀਓ ਹੋਏ ਜਾਂ ਅਮਰੀਕ ਜੱਸਲ ਦੇ ਗੀਤਾਂ ਦੇ ਵੀਡਿਓ ਜਾਨ ਭਰ ਦਿੱਤੀ ਹੈ ਇਸ ਸੁਨੀਤਾ ਰਾਣੀ ਨੇ ਤੇ ਸੱਚੀ ਗੱਲ ਸੁਨੀਤਾ ਸੱਚ ਮੁੱਚ ਏੰਟਰਟੇਨਮੇਂਟ ਵਰਲਡ ਦੀ ਰਾਣੀ ਹੈ ਤੇ ਰਾਣੀ ਬੇਟੀ ਰਾਜ ਕਰੇਗੀ।
ਪੁੰਨਿਆ ਮਹਿਤਾ “ਸੋਨੇ ਤੇ ਸੁਹਾਗਾ” ਮੇਰੀ ਫ਼ਿਲਮ ਵਾਸਤੇ_ਭੂਸ਼ਨ ਮਦਾਨ
ਭੂਸ਼ਨ ਮਦਾਨ ਨੇ ਕੀਰਤੀ ਸਿੰਘ ਤੋਂ ਮਿੱਠੀ , ਉਪਾਸਨਾ ਸਿੰਘ, ਰਵਿੰਦਰ ਮਾਨ , ਦੀਪਕਾ ਸਿੰਘ ਟੋਪ ਦੀਆਂ ਹੀਰੋਇਨਾਂ ਪੰਜਾਬੀ ਫ਼ਿਲਮਾਂ ਨੂੰ ਦਿੱਤੀਆਂ ਤੇ ਵਿਸ਼ਾਲ ਸਿੰਘ , ਸ਼ਵਿੰਦਰ ਮਾਹਲ, ਪਲਵਿੰਦਰ ਧਾਮੀ ਦਾ ਫ਼ਿਲਮ ਕੈਰੀਅਰ ਆਪਣੀਆਂ ਫਿਲਮਾਂ ਨਾਲ ਸਥਾਪਿਤ ਕੀਤਾ।ਇਹੀ ਭੂਸ਼ਨ ਮਦਾਨ ਹੁਣ ਪੁੰਨਿਆ ਮਹਿਤਾ ਜਿਹੜੀ ਅੱਜ ਦੀ ਤਰੀਕ ਵਿੱਚ ਫ਼ਿਲਮ ਇੰਡਸਟਰੀ ਦਾ ਹੌਟ ਕੇਕ ਹੈ ਨੂੰ ਆਪਣੀ ਫ਼ਿਲਮ “ਸੋਨੇ ਤੇ ਸੁਹਾਗਾ” ਦੀ ਨਾਇਕਾ ਲਿਆ ਹੈ। ਪੁੰਨਿਆ ਮਹਿਤਾ ਦੀ ਅੱਜ ਕਲ ਮਾਡਲਿੰਗ ਖੇਤਰ ਵਿੱਚ ਬੱਲੇ ਬੱਲੇ ਹੈ ਤੇ ਕਈ ਪੰਜਾਬੀ ਫ਼ਿਲਮਾਂ ਕਰ ਚੁੱਕੀ ਪੁੰਨਿਆ ਮਹਿਤਾ ਨੂੰ ਓਹਨਾਂ ਨੇ ਜ਼ਿੰਦਗੀ ਦਾ ਬੇਹਤਰੀਨ ਰੋਲ ਦਿੱਤਾ ਹੈ।ਭੂਸ਼ਨ ਆਖਦੇ ਨੇ ਕਿ ਪੁਣਯਾ ਮਹਿਤਾ ਪਤਲੀ ਪਤੰਗ ਜੱਟੀ ਲੱਗਦੀ ਹੈ ਤੇ ਓਸ ਦਾ ਮਸੂਮ ਚਿਹਰਾ ਮੁਸਕਾਨ ਨਾਲ ਖਿਲਿਆ ਰਹਿੰਦਾ ਹੈ ਤੇ ਓਹ ਅੱਛੀ ਡਾਂਸਰ ਵੀ ਹੈ।ਜਿਸ ਤਰਾਂ ਦਾ ਸਕ੍ਰੀਨ ਪਲੇ ਓਹਨਾਂ “ਸੋਨੇ ਤੇ ਸੁਹਾਗਾ” ਲਈ ਲਿਖਿਆ ਬਿਲਕੁਲ ਪੁੰਨਿਆ ਮਹਿਤਾ ਇਸ ਦੇ ਫਿੱਟ ਹੈ ਤੇ ਪਾਲੀ ਸੰਧੂ ਨਾਲ ਪੁੰਨਿਆ ਮਹਿਤਾ ਦੀ ਜੋੜੀ ਜਚੀ ਹੈ। ਪੁੰਨਿਆ ਮਹਿਤਾ ਨੇ ਵੀ ਕਿਹਾ ਕਿ ਭੂਸ਼ਨ ਮਦਾਨ ਦੀ ਫ਼ਿਲਮ ਕਰਨੀ ਜਿਹਨਾਂ “ਬਦਲਾ ਜੱਟੀ ਦਾ” “ਲਲਕਾਰਾ ਜੱਟੀ ਦਾ ” “ਮਜਾਜਣ ” ਤੇ “ਬਾਗੀ ਸੂਰਮੇ ” ਜਿਹੀਆਂ ਫ਼ਿਲਮਾਂ ਦਿੱਤੀਆਂ ਆਪਣੇ ਆਪ ਵਿੱਚ ਓਸ ਲਈ ਫ਼ਖ਼ਰ ਵਾਲੀ ਗੱਲ ਹੈ ਮਤਲਬ ਓਸ ਦੀ ਕੈਰੀਅਰ ਲਈ “ਸੋਨੇ ਤੇ ਸੁਹਾਗਾ” ਹੈ।
ਕੀ ਦਮ ਦਾ ਭਰੋਸਾ ਯਾਰ ਕਿੰਨੀ ਕਿੰਨੀ ਵਾਰ _ਫ਼ਰਹਤ ਅਲੀ/ਅੰਜਲੀ
ਸਾਗਰ ਦੀ ਨੀਲੀ ਲਹਿਰ ਜਿਹੀ ਪਿਆਰੀ ਅੰਜਲੀ ਤੇ ਸਮੁੰਦਰ ਦੇ ਨੀਲੇ ਪਾਣੀ ਜਿਹੀ ਨਿਰਛਲ ਮਾਡਲ ਅੰਜਲੀ। ਇਸ ਅੰਜਲੀ ਨੇ ਦੁਬਈ ਵਿਖੇ ਗਾਇਕ ਫ਼ਰਹਤ ਅਲੀ ਅਮਾਨਤ ਦੇ ਗੀਤ “ਕਿੰਨੀ ਕਿੰਨੀ ਵਾਰ” ਵਿੱਚ ਮਾਡਲਿੰਗ ਕਰ ਸਭ ਦੇ ਦਿਲ ਲੁੱਟ ਲਏ ਹਨ।ਲੀਜੈਂਡ ਅਮਾਨਤ ਅਲੀ ਸਾਬ ਨੂੰ ਸਮਰਪਣ ਇਹ ਗੀਤ ਕਮਾਲ ਫ਼ਰਹਤ ਅਲੀ ਨੇ ਗਾਇਆ ਹੈ ਤੇ ਮੈਡਮ ਨੂਰਜਹਾਂ ਨੂੰ ਸਮਰਪਿਤ ਇਹ ਗੀਤ “ਕੀ ਦਮ ਦਾ ਭਰੋਸਾ ਯਾਰ ” ਨਾਲ ਜ਼ਿੰਦਗੀ ਦੇ ਸੱਚ ਸਾਹਮਣੇ ਲਿਆਉਂਦਾ ਗੀਤ ਗਾ ਇਹ ਹਿੱਟ ਕਰਵਾ ਦਿੱਤਾ ਹੈ।ਅਮਾਨਤ ਅਲੀ ਦੀ ਤਰਜ਼ ਨੂੰ ਤਾਫੁ ਨੇ ਆਪਣੇ ਲਿਖਤ ਬੋਲਾਂ ਦੀ ਚਾਸ਼ਨੀ ਚੜ੍ਹਾਈ ਹੈ। ਇਸ ਦਾ ਮਿਊਜ਼ਿਕ ਸਾਹੀਵਾਲ ਦੇ ਅਹਿਸਾਨ ਅਲੀ ਦਾ ਹੈ।ਏ ਐਨ ਐਸ ਸਟੂਡੀਓ ਦੁਬਈ ਚ ਇਹ ਐਲਬਮ ਰਿਕਾਰਡ ਹੋਈ ਤੇ ਅਜ਼ਮਤ ਅਲੀ ਨੇ ਸੰਗੀਤ ਦਾ ਪ੍ਰਬੰਧ ਕੀਤਾ। ਬਾਕੀ ਜ਼ੈਨ ਅਲੀ ਦੁਬਈ ਨੇ ਬਹੁਤ ਦਿਲਕਸ਼ ਵੀਡੀਓ ਬਣਾ ਕਿ ਅੰਜਲੀ , ਫ਼ਰਹਤ ਅਲੀ ਅਮਾਨਤ ਦਾ ਇਹ ਯਾਦਗਾਰ ਐਲਬਮ “ਕਿੰਨੀ ਕਿੰਨੀ ਵਾਰ” ਬਣਾ ਦਿੱਤਾ ਹੈ।ਗਾਣੇ ਦੇ ਅੰਤਰੇ, ਮੁੱਖੜੇ ਤੇ ਸਾਰਾ ਗਾਣਾ ਦਿਲ ਮਨ ਨੂੰ ਪ੍ਰਚਾਓਂਦਾ ਹੈ । ਅੰਜਲੀ ਦੀ ਮਾਡਲਿੰਗ ਨਾਲ ਸੋਨੇ ਤੇ ਸੁਹਾਗਾ ਹੀ ਹੋਇਆ ਵਾਲੀ ਗੱਲ ਬਣੀ ਹੈ। ਸੱਚ ਕੀ ਦਮ ਦਾ ਭਰੋਸਾ ਯਾਰ ਇਸ ਲਈ ਨੇਕ ਬਣ ਚਲਣਾ ਹੀ ਜ਼ਿੰਦਗੀ ਹੈ।
ਪਾਲੀਵੁੱਡ ਦਾ ਕਮੇਡੀਅਨ ਬਾਲੀਵੁੱਡ ਨੂੰ _ਸੁਦੇਸ਼ ਵਰਪਾਲ
ਘੁੱਲੇ ਸ਼ਾਹ ਨਾਲ ਵਿਚਰਨ ਵਾਲੇ ਹਮੇਸ਼ਾਂ ਤਰੱਕੀ ਤੇ ਰਹੇ ਨੇ ਤੇ ਸੁਦੇਸ਼ ਲਹਿਰੀ ਅੱਜ ਬਾਲੀਵੁੱਡ ਸਟਾਰ ਹੈ।ਇਸ ਤਰਾਂ ਸੁਦੇਸ਼ ਵਰਪਾਲ ਨੇ ਜਿਹੜੇ ਮਨ ਦੇ ਸਾਫ਼ ਤੇ ਮਿਲਣਸਾਰ ਵਤੀਰੇ ਵਾਲੇ ਕਲਾਕਾਰ ਹਨ।ਸੁਦੇਸ਼ ਵਰਪਾਲ ਨੇ ਬਹੁਤ ਸਟੇਜਾਂ ਕੀਤੀਆਂ ਨੇ ਤੇ ਘੁੱਲੇ ਸ਼ਾਹ ਓਹਨਾਂ ਨੂੰ ਪਿਆਰਾ ਹਾਸਰਸ ਕਲਾਕਾਰ ਆਖਦੇ ਹਨ।ਸੁਦੇਸ਼ ਵਰਪਾਲ ਬਹੁਤ ਦੇਰ ਤੋਂ ਐਕਟਿੰਗ ਖੇਤਰ ਵਿੱਚ ਹਨ ਪਰ ਨੌਕਰੀ ਦੀ ਵੀ ਡਿਊਟੀ ਤੇ ਬਣਦਾ ਵਕਤ ਓਹ ਇਸ ਪਾਸੇ ਦੇਣ ਕਾਰਨ ਹਾਜ਼ਰੀ ਲੁਆਉਂਦਾ ਰਹਿਣਾ ਵਾਲੀ ਗੱਲ ਰਹੀ। ਹੁਣ ਸੇਵਾ ਮੁਕਤ ਹੋ ਕਿ ਸੁਦੇਸ਼ ਵਰਪਾਲ ਨੇ ਕਮਰ ਕੱਸੇ ਕੱਸ ਕੇ ਇਸ ਖੇਤਰ ਵਿੱਚ ਐਂਟਰੀ ਸ਼ਾਨ ਨਾਲ ਕੀਤੀ ਹੈ ।ਸੁਦੇਸ਼ ਨੇ ਰਾਜਸਥਾਨ ਵਿੱਚ ਫ਼ਿਲਮ “ਸੁੱਚਾ ਸਿੰਘ” ਦੀ ਸ਼ੂਟਿੰਗ ਕੀਤੀ ਹੈ ਤੇ ਇਸ ਫਿਲਮ ਦੇ ਆਉਂਦੇ ਹੀ ਸਟਾਰ ਬਣ ਜਾਣ ਵਾਲੀ ਗੱਲ ਨਿਭਾਈ ਹੈ।ਸੁਦੇਸ਼ ਵਰਪਾਲ ਚਾਹਤ ਮੇਹਰ ਮਿੱਤਲ ਤੇ ਅਸਰਾਨੀ ਦੀ ਤਰਾਂ ਨਾਂਅ ਕਮਾਉਣ ਦੀ ਹੈ।





