Apr 23, 2026

ਸਰੀ- ਅਕਤੂਬਰ ਮਹੀਨੇ ਹੋਣ ਜਾ ਰਹੀਆਂ ਸਰੀ ਸਿਟੀ  ਚੋਣਾਂ ਲਈ ਚਾਹਵਾਨ ਉਮੀਦਵਾਰਾਂ ਵਲੋਂ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਦੌਰਾਨ  ਇਮੇਜਨ ਸਰੀ ਸਲੇਟ ਵਲੋਂ ਮੇਅਰ ਲਈ ਉਮੀਦਵਾਰ ਸਰੀ ਕਲੋਵਰਡੇਲ ਤੋਂ ਸਾਬਕਾ ਐਮ ਐਲ ਏ ਮਾਈਕ ਸਟਾਰਚੁਕ ਵਲੋਂ ਆਪਣੀ ਟੀਮ ਵਿਚ ਉਘੇ ਇੰਸੋਰੈਂਸ ਸਲਾਹਕਾਰ ਪਰਮਿੰਦਰ ਚੌਹਾਨ  ਨੂੰ ਕੌਂਸਲਰ ਉਮੀਦਵਾਰ ਐਲਾਨਿਆ ਗਿਆ ਹੈ। ਇਸਤੋਂ ਪਹਿਲਾਂ ਉਹਨਾਂ ਦੀ ਟੀਮ ਵਿਚ  ਵਿਲੀਅਮ ਲੀ, ਕੇਵਿਨ ਵਿਲਕੀ, ਨਾਰੀਮਾ ਡੇਲਾ ਕਰੂਜ, ਯੂਸਫ, ਆਸ਼ਿਆਨਾ ਹਨੀਫ ਤੇ ਮਾਰਗਰੇਟ ਮੁਬਾਂਦਾ ਨੂੰ ਕੌਸਲਰ ਉਮੀਦਵਾਰ ਐਲਾਨਿਆ ਜਾ ਚੁੱਕਾ ਹੈ। ਪਰਮਿੰਦਰ ਚੌਹਾਨ ਨੇ ਇਮੇਜਨ ਸਰੀ ਟੀਮ ਦਾ ਹਿੱਸਾ ਬਣਦਿਆਂ ਕਿਹਾ ਹੈ ਕਿ ਉਹ ਸ਼ਹਿਰ ਵਿਚ ਅਫੋਰਡੇਬਲ ਘਰ, ਘਰਾਂ ਦੀਆਂ ਲਾਗਤਾਂ ਘਟਾਉਣ, ਸ਼ਹਿਰੀਆਂ ਤੋਂ ਟੈਕਸਾਂ ਦਾ ਬੋਝ ਘਟਾਉਣ, ਟਰੈਫਿਕ ਸਮੱਸਿਆ ਦਾ ਹੱਲ ਕਰਨ ਅਤੇ ਜਨਤਕ ਸੁਰੱਖਿਆ ਲਈ ਕੰਮ ਕਰਨ ਦੇ ਚਾਹਵਾਨ ਹਨ।

 

Leave a Reply

Your email address will not be published. Required fields are marked *