Apr 23, 2026
ਨਿੱਕੀ ਪਰ ਤਿੱਖੀ ਗੋਰੀ ਮਾਂ ਦੀ ਜਾਈ _ਗੁਰਨੂਰ ਮਾਨ   
 ਦੋ ਗੀਤ ਹੀ ਪਛਾਣ ਬਣਾ ਗਏ ਨੇ ਜਵਾਨੀ ਦੀਆਂ ਪੌੜੀਆਂ ਚੜ੍ਹਨ ਨੂੰ ਤਿਆਰ ਬੈਠੀ ਕੁਦਰਤ ਦੀ ਇੱਕ ਪਿਆਰੀ ਉਪਜ ਗਾਇਕਾ ਗੁਰਨੂਰ ਮਾਨ।ਗੁਰਨੂਰ ਦਾ ਫੀ ਮੇਲ ਵਰਸਨ ” ਚਰਚਾ ਵਿੱਚ ਹੈ ਤੇ ” ਸ਼ਵਾਲ ੨” ਵਾਲੀ ਇਹ ਅਰਧ ਜਵਾਨ ਕੁੜੀ ਗੁਰਨੂਰ ਮਾਨ ਨੂੰ ਸ਼ੋ ਲਈ ਮੁੰਬਈ , ਉੱਤਰ ਭਾਰਤ ਤੋਂ ਸੱਦੇ ਆ ਰਹੇ ਹਨ।ਗੁਰਨੂਰ ਮਾਨ ਨੂੰ ਸੁਰੀਲੀ ਗੁੜ੍ਹਤੀ ਗਾਇਕਾ ਰਜਨੀ ਮਾਨ ਨੇ ਦਿੱਤੀ ਹੈ ।ਗੁਰਨੂਰ ਨਿੱਕੀ ਜਿੰਨੀ ਸੀ ਤਾਂ ਗਲਾ ਹਰਕਤ ਲਾਉਂਦਾ ਸੀ ਤੇ ਸੰਗੀਤ ਦੇ ਸਾਰੇ ਪ੍ਰਬੰਧ ਓਸ ਨੂੰ ਆਪਣੇ ਘਰੇ ਮਿਲਟ ਨਾਲ ਔਖ ਮਹਿਸੂਸ ਨਹੀਂ ਹੋਈ।ਅੱਗੇ ਦੀ ਯੋਜਨਾ ਤਾਂ ਫ਼ਿਲਮ ਐਕਟ੍ਰੈਸ ਵੀ ਬਣ ਕਿ ਨਾਮ ਕਮਾਉਣਾ ਹੈ ਤੇ ਗਾਇਕਾ ਬਣ ਫਿਲਮ ਖੇਤਰ ਲਈ ਆਵਾਜ਼ ਦੇ ਸਟਾਰ ਪਲੇ ਬੈਕ ਸਿੰਗਰ ਬਣ ਰਾਜ ਕਰਨਾ ਹੈ।ਗੋਰੀ ਮਾਂ ਰਜਨੀ ਮਾਨ ਜਿਹੇ ਨੈਣ ਨਕਸ਼ ਤੇ ਮਿੱਠੀ ਆਵਾਜ਼ ਨਵੀਂ ਪੀੜ੍ਹੀ ਦੀ ਗਾਇਕਾ ਤੇ ਨਾਇਕਾ ਬਣ ਖ਼ੂਬ ਚਰਚਾ ਲਏ ਸ਼ੁੱਭ ਕਾਮਨਾਵਾਂ ਗੁਰਨੂਰ ਮਾਨ ਨੂੰ ਬਬਲੀ ਬਰਾੜ ਵੀ ਦਿੰਦੀ ਹੈ ਤੇ ਰਜਨੀ ਮਾਨ ਦੇ ਚਹੇਤੇ ਵੀ ਤੇ ਗੁਰਨੂਰ ਮਾਨ ਮਿਹਨਤ ਤੇ ਰਿਆਜ਼ ਕਰੀ ਜਾ ਰਹੀ ਹੈ ਤੇ ਅਗਲੇ ਸਾਲ ਤੱਕ ਓਹ ਸਟਾਰ ਗਾਇਕਾ ਗੁਰਨੂਰ ਮਾਨ ਅਖਵਾਉਣ ਲਈ ਚਲ ਸੋ ਚਲ ਹੈ।
  ਚਾਰ ਨਵੇਂ ਗਾਣੇ ਜਦ ਆਣੇ ਹਿੱਟ ਹੋ ਜਾਣੇ_ਪੰਮਾ ਮੱਲ੍ਹੀ   
 ਤਿੰਨ ਮਹੀਨੇ ਪਿਛਲੇ ਤੇ ਇਹਨਾਂ ਵਿੱਚ ਬਲਜਿੰਦਰ ਸਿੰਘ ਪੰਮਾ ਮੱਲ੍ਹੀ ਦੀ ਗੱਲ ਸਿਰੇ ਤੇ ਰਹੀ ਹੈ।ਧਾਰਮਿਕ ਗੀਤ “ਜਨਮ ਦਿਹਾੜਾ” ਸੰਗਤਾਂ ਪਸੰਦ ਕੀਤਾ ਤੇ ਅੱਗੇ “ਗੱਭਰੂ ਗੰਡਾਸੇ ਵਰਗਾ” ਨੇ ਬੱਲੇ ਬੱਲੇ ਕਰਵਾ ਦਿੱਤੀ। ਹੁਣ ਡੀ ਡੀ ਪੰਜਾਬੀ ਦੇ ਖਾਸ ਵਿਸਾਖੀ ਮੇਲਾ ਪ੍ਰੋਗਰਾਮ ਲਈ ਮਨੋਹਰ ਧਾਰੀਵਾਲ ਨੇ ਪੰਮਾ ਮੱਲ੍ਹੀ ਦਾ ਟਾਈਟਲ ਗੀਤ ਲਿਆ ਹੈ।ਇਸ ਦੇ ਇਲਾਵਾ ਇੱਕ ਵੰਡ 47 ਦੀ ਤੇ ਗਾਣਾ ਹੈ, ਇੱਕ ਹੋਰ ਤੇ ਦੋ ਨਵੇਂ ਦੋਗਾਣੇ ਤਿਆਰ ਹਨ।ਪੰਮਾ ਮੱਲ੍ਹੀ ਆਖਦੇ ਨੇ ਕਿ ਜਨਤਾ ਪਿਆਰ ਦਿੰਦੀ ਹੈ ਤੇ ਮੇਰੇ ਗੀਤਕਾਰ ਪ੍ਰਤਾਪ ਪਾਰਸ ਨੇ ਵੀ ਗੀਤ ਚੋਟੀ ਦੇ ਲਿਖੇ ਹੁੰਦੇ ਹਨ।ਖਾਸ ਗੱਲ ਇਹ ਹੈ ਕਿ ਜੱਸੀ ਬ੍ਰਦਰਸ ਪੰਮਾ ਮੱਲ੍ਹੀ ਦੀ ਆਵਾਜ਼ ਦਾ ਲੈਵਲ ਜਾਣਦੇ ਨੇ ਤੇ ਇਸ ਤਰਾਂ ਗਾਣੇ ਤੇ ਦੋਗਾਣੇ ਮਨੋਰੰਜਕ ਬਣਦੇ ਹਨ।ਪੰਮਾ ਮੱਲ੍ਹੀ ਮਿਊਜਕ ਚੈਨਲ ਤੇ ਓਹ ਗਾਣੇ ਰਲੀਜ਼ ਕਰਦੇ ਹਨ ਜਿਹੜੇ ਸਪੋਟੀ ਫਾਈ ਸਮੇਤ ਹਰ ਸੰਗੀਤ ਸਾਈਟ ਤੇ ਹੁੰਦੇ ਹਨ।ਪੰਮਾ ਮੱਲ੍ਹੀ ਦੇ ਹਿੱਟ ਗੀਤਾਂ ਦਾ ਦੌਰ ਜਾਰੀ ਹੈ ਤੇ ਹਰ ਗਾਣੇ ਦੀ ਕਾਮਯਾਬੀ ਨਾਲ ਪੰਮਾ ਮੱਲ੍ਹੀ ਨੂੰ ਕੁੱਝ ਨਵਾਂ ਕਰਨ ਦਾ ਉਤਸ਼ਾਹ ਮਿਲਦਾ ਹੈ।
 ਇਸ ਵਾਰ ਹਰਬੀਰ ਢੀਂਡਸਾ ਨੇ ਕੀਤਾ _ਬਾਪੂ ਦਾ ਤਿਆਗ  
 ਮਿਊਜ਼ਿਕ ਹੱਟ ਟੀਵੀ ਬੈਨਰ ਸ਼ੋਰਟ ਫ਼ਿਲਮਾਂ ਦਾ ਲੋਕ ਪ੍ਰਿਅ ਬੈਨਰ ਬਣ ਚੁੱਕਾ ਹੈ।ਵਧੀਆ ਗੱਲ ਇਸ ਬੈਨਰ ਦੀ ਕਿ ਮਿਊਜਕ ਹੱਟ ਟੀਵੀ ਨੇ ਆਪਣੀ ਹਰ ਫ਼ਿਲਮ ਦਾ ਫਸਟ ਪੋਸਟਰ ਡਿਜ਼ਾਈਨ ਬਦਲ ਕਿ ਦੇਣਾ ਸ਼ੁਰੂ ਕੀਤਾ ਹੈ। ਇਸ ਨਾਲ ਦਰਸ਼ਕ ਵੱਖਰਾ ਪਣ ਮਹਿਸੂਸ ਕਰਨਗੇ। ਕਹਾਣੀ ਅਲੱਗ ਹੋਊ ਇਹ ਭਾਵਨਾ ਹੁਣ  ਲੱਗਦੀ ਨਜ਼ਰ ਆਉਣੀ ਹੈ।   ।ਚੰਗੀ ਗੱਲ ਇਹ ਵੀ ਕਿ ਅਮਿਤੋਜ਼ ਢੀਂਡਸਾ ਨੇ ਔਲਾਦ  ਵਾਸਤੇ ਬਜ਼ੁਰਗਾਂ ਦੀ ਮਿਹਨਤ ਤੇ “ਬਾਪੂ ਦਾ ਤਿਆਗ” ਫ਼ਿਲਮ ਬਣਾਈ ਹੈ ਸੁਨੇਹਾ ਦਿੱਤਾ ਹੈ ਤੇ ਇਹ ਖ਼ੂਬ ਚਰਚਿਤ ਹੈ।ਕਹਾਣੀ ਤੇ ਨਿਰਦੇਸ਼ਨ ਹਰਬੀਰ ਸਿੰਘ ਢੀਂਡਸਾ ਦਾ ਕਮਾਲ ਦਾ ਹੈ।ਸੁਮਨ ਬਾਠ ਫ਼ਿਲਮ ਦੀ ਸ਼ਾਨ ਹੈ ਜਦ ਕਿ  ਕੁਲਦੀਪ ਦੋਸਾਂਝ ਹੈ ਹੀ ਅਭਿਨੈ ਦੀ ਰਾਣੀ।   ਜਗਨਾਰ ਤੇ ਮਨਜੀਤ ਜੱਸਲ ਦਾ ਕੰਮ ਵੀ ਸ਼ਾਨਦਾਰ ਹੈ।ਅਮਨ ਧੂਰੀ ਲਈ ਇਹ ਫ਼ਿਲਮ ਲਾਟਰੀ ਹੈ  ਕਿਉਂ ਕਿ ਓਹ ਤਜ਼ਰਬੇਕਾਰ ਐਕਟ੍ਰੈਸ ਲੱਗਦੀ ਨਜ਼ਰ ਆਈ ਹੈ  ਤੇ ਦਰਸ਼ਕ ਓਸ ਨੂੰ ਸਟਾਰ ਬਣਾ ਦੇਣਗੇ।ਪ੍ਰੀਤ ਗਰੇਵਾਲ ਸਦਾ ਹੀ  ਇਸ ਬੈਨਰ ਨੂੰ ਸਹਿਯੋਗ ਦਿੰਦੀ ਹੈ ।ਇਸ  ਵਾਰ”ਬਾਪੂ ਦਾ  ਤਿਆਗ”  ਨੂੰ ਵਿਸ਼ੇਸ਼ ਸਹਿਯੋਗ ਦਿੱਤਾ  ਹੈ ਤੇ ਢੀਂਡਸਾ ਸਾਬ ਨੂੰ  ਪਰਮਜੀਤ ਢੀਂਡਸਾ ਤੇ ਹਰਪ੍ਰੀਤ ਢੀਂਡਸਾ ਦੇ ਸਹਿਯੋਗ ਦੀ ਡੋਜ਼ ਵੀ ਮਿਲਦੀ ਹੈ।ਇਸ ਲਈ ਦੇਖਣ ਯੋਗ ਹੈ ਫ਼ਿਲਮ “ਬਾਪੂ ਦਾ ਤਿਆਗ” ਤੇ ਹਰਬੀਰ ਸਿੰਘ ਢੀਂਡਸਾ ਸੁਨੇਹਾ ਵੀ ਮਨੋਰੰਜਨ ਵੀ ਇਸ ਨੀਤੀ ਤੇ ਚਲਦੇ ਨੇ ਤੇ ਕਾਮਯਾਬ ਹੁੰਦੇ ਹਨ।
 ਸੁਦੇਸ਼ ਵਰਪਾਲ ਕਹਿਣ ਸਰਦਾਰ ਸੁੱਚਾ ਸਿੰਘ ਲੱਗਦੈ ਸੁਖਦੇਵ ਸਿਹੁੰ 
 ਕਮੇਡੀਅਨ  ਸੁਦੇਸ਼ ਵਰਪਾਲ ਕਦੇ ਕਿਸੇ ਦਾ ਅਹਿਸਾਨ ਨਹੀਂ ਭੁੱਲਦੇ ਤੇ   ਓਹ ਓਸ ਇਨਸਾਨ ਦੀ ਗੱਲ ਕਰਦੇ ਹੀ ਹਨ। ਸ਼ੁਕਰੀਆ ਅਦਾ ਕਰਦੇ ਨੇ ਸੁਦੇਸ਼ ਓਸ   ਇਨਸਾਨ ਦਾ ਜਿਸ ਓਹਨਾਂ ਨੂੰ ਸਹਿਯੋਗ ਦਿੱਤਾ ਹੈ । ਵੱਡੇ ਗੁਣ ਨੇ ਵਰਪਾਲ ਦੇ ਜਿਹੜੇ ਓਸ ਨੂੰ ਮਹਾਨ ਐਕਟਰ ਬਣਾ ਰਹੇ ਹਨ। ਸ਼ੂਟਿੰਗ ਤੇ ਸਭ ਨਾਲ ਸਹਿਯੋਗ ਕੀਤਾ ਸੁਖਦੇਵ ਸਿੰਘ ਨੇ ਓਹ ਦੱਸਣ ਹਨ।ਸੁਦੇਸ਼ ਵਰਪਾਲ ਪੰਜਾਬੀ ਫ਼ਿਲਮਾਂ ਦੇ ਤੇਜ਼ੀ ਨਾਲ ਸਟਾਰ ਦੀ ਤਰਾਂ  ਚਰਚਿਤ ਹੋ ਰਹੇ ਕਮੇਡੀਅਨ ਕਲਾਕਾਰ  ਹਨ।ਸੁਦੇਸ਼ ਵਰਪਾਲ ਰਾਜਸਥਾਨ ਦੇ ਪਦਮਪੁਰ ਵਿਖੇ “ਸਰਦਾਰ ਸੁੱਚਾ ਸਿੰਘ” ਫ਼ਿਲਮ ਕਰ ਰਹੇ ਸਨ ਤਾਂ ਓਹਨਾਂ ਨੂੰ ਫ਼ਿਲਮ ਦੇ ਹੀਰੋ ਸੁਖਦੇਵ ਸਿੰਘ ਨੇ ਇਨਸਾਨੀਅਤ ਤੇ ਐਕਟਿੰਗ ਪੱਖ ਤੋਂ ਬਹੁਤ ਪ੍ਰਭਾਵਿਤ ਕੀਤਾ।ਸੁਦੇਸ਼ ਵਰਪਾਲ ਅਨੁਸਾਰ ਹੀਰੋ  ਬਣ ਆ ਰਹੇ ਫ਼ਿਲਮ  ਵਿੱਚ ਗੱਭਰੂ ਸੁਖਦੇਵ ਸਿੰਘ ਨੇ ਜਾਨ ਭਰੀ ਹੈ ਤੇ ਨਿਰਮਲ ਰਿਸ਼ੀ, ਗੁਰਪ੍ਰੀਤ ਕੌਰ ਭੰਗੂ ਤੇ ਮਹਾਂਵੀਰ ਭੁੱਲਰ ਸਾਰੇ ਇਹੀ ਆਖਦੇ ਨੇ ਕਿ ਪੰਜਾਬੀ ਫ਼ਿਲਮਾਂ ਨੂੰ ਸੁਖਦੇਵ ਸਿੰਘ ਜਿਹੇ ਨਵੇਂ, ਟੈਲੇਂਟ ਵਾਲੇ ਹੀਰੋ ਚਾਹੀਦੇ ਹਨ ।ਸੁਖਦੇਵ ਸਿੰਘ ਨੇ ਸੈੱਟ ਤੇ ਸਭ ਦਾ ਦਿਲ ਲਾ ਰੱਖਿਆ।ਸੁਖਦੇਵ ਸਿੰਘ ਦੀ ਇਹ ਫ਼ਿਲਮ ਦਿਲਾਵਰ ਸਿੱਧੂ ਡਾਇਰੈਕਟਰ ਹਨ ਤੇ ਇਹ ਫ਼ਿਲਮ ਐਕਸ਼ਨ , ਕਮੇਡੀ ਤੇ ਮਿਊਜ਼ਿਕ ਦਾ ਸੰਗਮ ਹੋਊ ਤੇ ਸੁਦੇਸ਼ ਵਰਪਾਲ ਨੂੰ ਵੀ ਇਸ ਫ਼ਿਲਮ ਦਾ ਬਹੁਤ ਲਾਭ ਹੋਏਗਾ। ਰਹੀ ਗੱਲ ਸੁਖਦੇਵ ਸਿੰਘ ਦੀ ਤਾਂ ਓਹ ਫ਼ਿਲਮ ਆਓਣ ਤੇ ਸਟਾਰ ਬਣ ਜਾਣਗੇ ।
 ਖ਼ੁਸ਼ੀਆਂ ਅਮਨ ਪੂਨੀਆ ਉਰਫ ਅਮਨਦੀਪ ਕੌਰ ਦੀਆਂ 
 ਅਭਿਨੇਤਰੀ ਅਮਨ ਪੂਨੀਆ ਉਰਫ ਅਮਨਦੀਪ ਕੌਰ ਬਹੁਤ ਖੁਸ਼ ਹੈ ਕਿ ਓਹ ਸਫ਼ਲ ਅਭਿਨੇਤਰੀ ਬਣਦੀ ਜਾ ਰਹੀ ਹੈ।ਕਿਰਦਾਰ ਨਾਲ ਇਨਸਾਫ਼ ਕਰ ਰਹੀ ਹੈ ਅਮਨ ਤੇ ਲੇਖਕ ਨਿਰਦੇਸ਼ਕ  ਹਰਬੀਰ ਸਿੰਘ ਢੀਂਡਸਾ ਨੇ ਇਹੀ ਗੱਲ ਆਖੀ ਕਿ ਅਮਨ ਇੱਕ ਦਿਨ ਲੋਕ ਪ੍ਰਿਅ ਐਕਟ੍ਰੈਸ ਬਣੇਗੀ।ਇਹ ਗੱਲ ਸਮਝਾਈ ਦਿਮਾਗ ਨੂੰ   ਅੱਜ ਦੀ  ਕੋਚ /ਖਿਡਾਰਨ  ਅਮਨਦੀਪ ਕੌਰ  ਨੇ ਕਿ ਟੋਪ ਅਭਿਨੇਤਰੀ ਬਣ ਦਿਖਾ ਦੇਣਾ  ਹੈ।ਅਮਨ ਪੂਨੀਆ ਫਰਜ਼ ਸਮਝਦੀ ਮੁਟਿਆਰ ਹੈ ਤੇ ਅਸੂਲ  ਪ੍ਰਸਤ ਪੰਜਾਬ ਦੀ ਬੇਟੀ ਵੀ ਹੈ।  ਸ਼ੌਂਕ ਵੀ ਪੂਰੇ  ਤੇ ਆਪਣੇ ਕਿੱਤੇ ਨਾਲ ਵੀ ਇਨਸਾਫ਼। ਇਹ ਓਸ ਦੀ ਖੂਬੀ ਹੈ । ਅਮਨਦੀਪ ਕੌਰ ਕੋਈ ਵੀ ਭੂਮਿਕਾ ਹੋਏ ਕਰ ਕਿ  ਅੱਤੀ ਉੱਤਮ ਐਕਟ੍ਰੈਸ ਦਾ ਅਸਰ ਦਿਖਾ ਰਹੀ ਹੈ। ਕੋਈ ਵੀ ਕਿਰਦਾਰ ਹੋਏ ਲਗਨ ਨਾਲ ਨਿਭਾ ਕਿ ਸੈੱਟ ਤੇ ਵਾਪਸੀ   ਕਰਦੀ ਹੈ। ਇੰਡੀਆ  ਪੱਧਰ ਦੀ ਸਨਮਾਨ ਜੇਤੂ ਕੋਚ ਤੇ ਖਿਡਾਰਨ  ਅਮਨਦੀਪ ਕੌਰ ਦੌੜ ਤੋ ਵਾਲੀਵਾਲ ਤੱਕ ਬੱਲੇ ਬੱਲੇ ਲੁੱਟਦੀ ਆਈ ਹੈ।ਅੰਤਰ ਰਾਸ਼ਟਰੀ ਪੱਧਰ ਤੇ ਇੰਡੀਆ  ਦੀ ਜੈ ਹੋ ਕਰਵਾਈ  ਹੈ। ਅਮਨ  ਫ਼ਖ਼ਰ ਨਾਲ ਆਪਣੇ ਐਕਟਿੰਗ  ਕੱਦ ਨੂੰ ਹੋਰ ਉੱਚਾ ਕਰਨ ਵੱਲ ਹੈ ਤੇ  ਅਮਨ ਬਸ ਵਧੀਆ ਕੁੜੀ ਅਮਨ ਹੈ। ਸੈੱਟ ਤੇ  ਨਜ਼ਰ  ਆਓਂਦੀ ਹੈ ਐਕਟਿੰਗ ਲਈ ਜਾਨ ਲਾ ਦਿੰਦੀ ਹੈ ਜਿਵੇਂ ਪੈਦਾ ਹੋਈ ਹੀ ਐਕਟਿੰਗ ਲਈ ਹੈ ।ਅਮਨਦੀਪ ਕੌਰ ਲਈ ਫ਼ਿਲਮ ਇੰਡਸਟਰੀ ਸਵਾਗਤ ਕਰਦੀ ਹੈ ਤੇ  ਕਲਾ ਦੀ ਕਦਰਦਾਨ ਓਸ ਨੂੰ ਸਮਝਦੀ  ਹੈ।ਹਰਬੀਰ ਸਿੰਘ ਢੀਂਡਸਾ ਦੀ ਫ਼ਿਲਮ “ਬਾਪੂ ਦਾ ਤਿਆਗ ” ਓਸਨੂੰ ਖ਼ੂਬ ਪਸੰਦ ਹੈ  ਨਾਭੇ ਵਾਲੀ ਅਮਨ ਪੂਨੀਆ ਨੇ ਕਿਹਾ ਕਿ ਅੱਜ ਓਹ ਐਕਟ੍ਰੈਸ ਏ ਤਾਂ ਸਿਹਰਾ ਹਰਬੀਰ ਸਰ ਸਿਰ ਹੈ ਤੇ ਓਹ ਆ ਰਹੇ ਸਮੇਂ ਵਿੱਚ  ਵੱਡੀਆਂ ਪੰਜਾਬੀ ਫ਼ਿਲਮਾਂ ਕਰੇਗੀ ਤੇ ਰੱਬ ਚਾਹਿਆ ਤਾਂ ਆਪ ਵੀ ਖੇਡਾਂ ਤੇ ਅਧਾਰਿਤ ਫ਼ਿਲਮ ਬਣਾ ਸਕਦੀ ਹੈ।ਅਮਨਦੀਪ ਕੌਰ  ਨਰਮ  ਗਰਮ ਹੈ  ਪਰ ਦਿਲ ਦੀ ਦਰਿਆ  ਦੋਸਤੀ ਲਈ ਜਾਨ ਕੁਰਬਾਨ ਅਮਨ ਦੀ ਖੂਬੀ ਹੈ।ਓਸ ਦੀਆਂ ਇਹੀ ਗੱਲਾਂ ਓਸ ਨੂੰ ਮਹਾਨ ਬਣਾਉਂਦੀਆਂ ਹਨ।
 ਪੰਜਾਬੀ ਫ਼ਿਲਮ ਕਾਰਪੋਰੇਸ਼ਨ ਦੇ ਚੇਅਰਮੈਨ ਦਿਨੇਸ਼ ਬਣੇ ਡਾਕਟਰ
 ਦਿਨੇਸ਼ ਨਾਮ ਯਾਦ ਰੱਖਣਾ ਕੰਮ ਆਉਂਦਾ ਹੈ ਪੰਜਾਬੀ ਮਿਊਜਕ ਇੰਡਸਟਰੀ ਦੇ ਦਿੱਗਜ, ਸਪੀਡ ਰਿਕਾਰਡਜ਼ ਨਾਲ ਕਲਾਕਾਰਾਂ ਨੂੰ ਸਟਾਰ ਬਣਾਉਣ ਦੀ ਸਪੀਡ ਦੇਣ ਵਾਲੇ ਤੇ ਚੇਅਰਮੈਨ ਪੰਜਾਬ ਫਿਲਮ ਕਾਰਪੋਰੇਸ਼ਨ ਲਈ ਬਹੁਤ ਵੱਡੀ ਪ੍ਰਾਪਤੀ ਕਿ ਓਹ ਹੁਣ ਡਾਕਟਰ ਦਿਨੇਸ਼ ਬਣ ਗਏ ਹਨ ਇੱਕ ਪੀ ਐੱਚ ਡੀ ਡਾਕਟਰੇਟ ਡਿਗਰੀ ਓਹਨਾਂ ਨੂੰ ਫਰੈਂਕਫੋਰਟ ਇੰਟਰਨੈਸ਼ਨਲ ਯੂਨੀਵਰਸਿਟੀ ਨੇ ਦਿੱਤੀ ਹੈ।ਸੰਗੀਤ ਵਿੱਚ ਡਾਕਟਰੇਟ ਤੇ ਦਿਨੇਸ਼ ਔਲਖ ਨੇ ਪੰਜਾਬੀ ਸੰਗੀਤ ਪ੍ਰੇਮੀਆਂ, ਜੇਜੀ ਬੀ ਤੇ ਆਪਣੀ ਸਪੀਡ ਰਿਕਾਰਡਜ਼ ਟੀਮ ਦਾ ਖਾਸ ਧੰਨਵਾਦ ਕੀਤਾ ਜਿਹਨਾਂ ਦੇ ਉਤਸ਼ਾਹ ਸਦਕਾ ਅੱਜ ਓਹ ਇਸ ਮੁਕਾਮ ਤੇ ਹਨ।ਓਹਨਾਂ ਰੂਬੀ ਸਿੰਘ , ਪਿਟਾਰਾ ਚੈਨਲ ਦੇ ਸੰਦੀਪ ਬਾਂਸਲ , ਸਤਵਿੰਦਰ ਸਿੰਘ ਕੋਹਲੀ , ਗੋਗਾ ਧਾਲੀਵਾਲ , ਤਰਨ ਬਜਾਜ ਤੇ ਮਨਜੀਤ ਹੰਸ ਦੇ ਨਾਲ ਦੀਪਕ ਬਾਲੀ, ਗਿੱਪੀ ਗਰੇਵਾਲ, ਸਕੋਪ ਐਂਟਰਟੇਨਮੈਂਟ ਤੇ ਅਮਰਿੰਦਰ ਗਿੱਲ ਦਾ ਖਾਸ ਜਿਕਰ ਇਸ ਮੌਕੇ ਕੀਤਾ ਹੈ।ਕੌਸ਼ਲ ਜੋਸ਼ੀ, ਔਲਖ ਮੰਮਨ ਤੇ ਜੋਸ਼ ਅਭਿਸ਼ੇਕ ਨਾਲ ਅਮਰੀਕਾ ਦੀ ਇੰਟਰਨੈਸ਼ਨਲ ਫਰੈਂਕਫੋਰਟ ਯੂਨੀਵਰਸਿਟੀ ਦਾ ਸ਼ੁਕਰੀਆ ਅਦਾ ਕਰਦੇ ਕਿਹਾ ਕਿ ਇਹ ਸਭ ਮੇਰੀ ਧਰਮ ਪਤਨੀ ਬਬੀਤਾ ਔਲਖ ਦਾ ਸਹਿਯੋਗ ਉਤਸ਼ਾਹ ਕਿ ਸੰਗੀਤ ਖੇਤਰ ਵਿੱਚ ਮੈ ਇਸ ਮੁਕਾਮ ਤੇ ਆਇਆ ਹਾਂ।

Leave a Reply

Your email address will not be published. Required fields are marked *