Apr 23, 2026

ਕੈਲਗਰੀ ( ਜੱਲੋਵਾਲੀਆ)-ਵਿਦੇਸ਼ਾਂ ਤੋਂ ਕੱਚੇ ਕਾਮੇ ਸੱਦਣ ਦੀ ਕੀਤੀ ਗਈ ਜਾਅਲਸਾਜੀ ਫੜੇ ਜਾਣ ’ਤੇ ਕੈਲਗਰੀ ਦੀ ਦੰਦਾਂ ਦੀ ਡਾਕਟਰ (ਡੈਂਟਿਸਟ) ਵਿਰੁੱਧ ਕਾਰਵਾਈ ਕਰਦਿਆਂ ਸਬੰਧਤ ਟ੍ਰਿਬਿਊਨਲ ਨੇ ਉਸਨੂੰ 2 ਲੱਖ 16 ਹਜ਼ਾਰ ਡਾਲਰ ਜੁਰਮਾਨਾ ਕਰਦੇ ਹੋਏ, ਉਸਦਾ ਡਾਕਟਰੀ ਲਾਇਸੰਸ ਪੰਜ ਸਾਲਾਂ ਲਈ ਰੱਦ ਕਰ ਦਿੱਤਾ ਹੈ। ਐਡਮਿੰਟਨ ’ਚ ਪੰਜਾਬੀ ਮਾਪਿਆਂ ਦੇ ਘਰ ਜਨਮੀ ਸੁਮੀਤ ਕੌਰ ਗਿੱਲ ਤੇ ਦੋਸ਼ ਲੱਗੇ ਕਿ ਉਸਨੇ ਇਮੀਗ੍ਰੇਸ਼ਨ ਵਿਭਾਗ ਦੇ ਸਿਸਟਮ ਨਾਲ ਧੋਖਾ ਕਰਕੇ ਕਈ ਅਸਥਾਈ ਵਿਦੇਸ਼ੀ ਕਾਮੇ ਕੈਨੇਡਾ ਸੱਦੇ, ਜਦੋਂਕਿ ਉਸ ਕੋਲ ਅਜਿਹਾ ਕੋਈ ਅਧਿਕਾਰ ਹੈ ਹੀ ਨਹੀਂ ਸੀ।

ਦੋ ਸਾਲ ਲੰਮੀ ਸੁਣਵਾਈ ਦੌਰਾਨ ਡਾਕਟਰ ਸਾਹਿਬਾ ਨੇ ਆਪਣੇ ਆਪ ਨੂੰ ਠੀਕ ਸਾਬਤ ਕਰਨ ਦੇ ਯਤਨ ਕੀਤੇ, ਜਿੰਨਾਂ ਨੂੰ ਟ੍ਰਿਬਿਊਨਲ ਨੇ ਰੱਦ ਕਰਦਿਆਂ ਕਿਹਾ ਕਿ ਸਿਸਟਮ ਨਾਲ ਜਾਅਲਸਾਜ਼ੀ ਕਰਨ ਕਰਕੇ ਉਹ ਕਿਸੇ ਲਿਹਾਜ ਦੀ ਹੱਕਦਾਰ ਨਹੀਂ। ਜਾਣਕਾਰੀ ਅਨੁਸਾਰ ਪੇਸ਼ੇ ਵਜੋਂ ਉਹ ਦੰਦਾਂ ਦੀ ਡਾਕਟਰ ਹੁੰਦੇ ਹੋਏ ਉਸਨੇ ਅਸਥਾਈ ਵਿਦੇਸ਼ੀ ਕਾਮੇ (ਟੈਂਪਰੇਰੀ ਫੌਰਨ ਵਰਕਰ ਸਕੀਮ) ਦਾ ਰੱਜ ਕੇ ਦੁਰ-ਉਪਯੋਗ ਕੀਤਾ।

Leave a Reply

Your email address will not be published. Required fields are marked *