ਸਾਨਡੀਗੋ- ਨਾਸਾ ਵਲੋਂ ਚੰਦਰਮਾ ਦੁਆਲੇ 10 ਦਿਨ ਦੀ ਯਾਤਰਾ ਤੇ ਭੇਜੇ ਗਏ ਆਰਟੇਮਿਸ II ਦੇ ਚਾਰੇ ਯਾਤਰੀ ਆਪਣੀ ਯਾਤਰਾ ਸੰਪੂਰਨ ਕਰਦੇ ਹੋਏ ਧਰਤੀ ਤੇ ਸੁੱਖੀ ਸਾਂਦੀ ਵਾਪਿਸ ਪਰਤ ਆਏ ਹਨ।
ਵਾਪਸੀ ਸਮੇਂ ਉਹਨਾਂ ਦਾ ਪੁਲਾੜ ਵਾਹਨ ਧਰਤੀ ਦੇ ਵਾਯੂਮੰਡਲ ਵਿੱਚ ਲਗਭਗ 40,000 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਪ੍ਰਵੇਸ਼ ਕੀਤਾ।
ਕੈਨੇਡੀਅਨ ਵਿਗਿਆਨੀ ਜੇਰੇਮੀ ਹੈਨਸਨ – ਜਿਸਨੇ ਕੈਪਸੂਲ ਤੋਂ ਬੱਚਿਆਂ, ਪੱਤਰਕਾਰਾਂ ਤੇ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਹੈ – ਨੇ ਆਪਣੇ ਤਿੰਨ ਅਮਰੀਕੀ ਸਾਥੀਆਂ ਨਾਲ ਇਤਿਹਾਸ ਰਚਿਆ ਹੈ। ਹੈਨਸਨ ਚੰਦਰਮਾ ਮਿਸ਼ਨ ‘ਤੇ ਸਵਾਰ ਪਹਿਲਾ ਕੈਨੇਡੀਅਨ ਸਪੇਸ ਏਜੰਸੀ ਪੁਲਾੜ ਯਾਤਰੀ ਹੈ।
ਆਰਟੇਮਿਸ II ਚਾਲਕ ਦਲ ਨੇ ਚੰਦਰਮਾ ਦੇ ਆਲੇ-ਦੁਆਲੇ ਲਗਭਗ 1.1 ਮਿਲੀਅਨ ਕਿਲੋਮੀਟਰ ਦੀ ਯਾਤਰਾ ਸੁਰੱਖਿਅਤ ਢੰਗ ਨਾਲ ਪੂਰੀ ਕੀਤੀ। ਪ੍ਰਸਾਂਤ ਸਾਗਰ ਵਿਚ ਸਾਨ ਡੀਗੋ ਨੇੜੇ ਸਮੁੰਦਰੀ ਵਿਚ ਉਤਰੇ ਪੁਲਾੜ ਯਾਤਰੀ ਨੂੰ ਤੁਰੰਤ ਬਾਦ ਸਿਹਤ ਕੇਂਦਰ ਵਿਚ ਲਿਜਾਇਆ ਗਿਆ ਹੈ। ਨਾਸਾ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਰੇ ਚਾਰ ਪੁਲਾੜ ਯਾਤਰੀ ਸੁਰੱਖਿਅਤ ਹਨ।
