May 2, 2026

ਸਰੀ ( ਦੇ ਪ੍ਰ ਬਿ)- ਬੀਤੇ ਦਿਨ  ਇੰਡਸ ਮੀਡੀਆ ਫਾਊਂਡੇਸ਼ਨ ਦੁਆਰਾ  ਵਿਸ਼ਵ ਜੰਗਾਂ ਦੌਰਾਨ ਸਿੱਖ ਸੈਨਿਕਾਂ ਦੀ ਬਹਾਦਰੀ ਅਤੇ ਵਿਸ਼ਵ ਸ਼ਾਂਤੀ ਲਈ ਕੀਤੀਆਂ ਗਈਆਂ ਕੁਰਬਾਨੀਆਂ ਸਬੰਧੀ ਬਣਾਈ ਗਈ ਲਘੂ ਫਿਲਮ ਪ੍ਰੋਮਿਸ ( ਵਾਅਦਾ) ਦਾ ਸਰੀ ਆਰਟ ਗੈਲਰੀ ਵਿਖੇ ਪ੍ਰਦਰਸ਼ਨ ਕੀਤਾ ਗਿਆ। ਕੈੈਨੇਡਾ ਵਿਚ ਸਿੱਖ ਹੈਰੀਟੇਜ ਮੰਥ ਸਬੰਧੀ ਸਮਾਗਮਾਂ ਦੀ ਲੜੀ ਤਹਿਤ ਇਸ ਆਖਰੀ ਸਮਾਗਮ ਦੌਰਾਨ ਸਰੀ ਮੇਅਰ ਸਮੇਤ ਕਈ ਉਘੀਆਂ ਹਸਤੀਆਂ ਨੇ ਸ਼ਿਰਕਤ ਕੀਤੀ ਅਤੇ ਸਿੱਖ ਸੈਨਿਕਾਂ ਦੇ ਇਤਿਹਾਸਕ ਯੋਗਦਾਨ ਦੀ ਸ਼ਲਾਘਾ ਕੀਤੀ। ਇਹ  ਫਿਲਮ ਕੈਨੇਡੀਅਨ ਨਾਗਰਿਕਤਾ ਲਾਗੂ ਹੋਣ ਤੋਂ ਪਹਿਲਾਂ ਦੇ ਸਮੇਂ ਵਿੱਚ ਸ਼ਾਹੀ ਫੌਜਾਂ ਦੇ ਨਾਲ  ਦੋ ਵਿਸ਼ਵ ਯੁੱਧਾਂ ਵਿੱਚ ਸਿੱਖ ਸੈਨਿਕਾਂ ਦੀ ਸੇਵਾ ਅਤੇ ਕੁਰਬਾਨੀ ਦਾ ਸਨਮਾਨ ਕਰਦੀ ਹੈ। ਇਹ ਉਨ੍ਹਾਂ ਬਹਾਦਰ ਸੈਨਿਕਾਂ ਦੀ ਕਹਾਣੀ ਨੂੰ ਅੱਗੇ ਲਿਆਉਂਦੀ ਹੈ ਜੋ ਬ੍ਰਿਟਿਸ਼ ਅਤੇ ਕੈਨੇਡੀਅਨ ਫੌਜਾਂ ਦੇ ਨਾਲ-ਨਾਲ ਇੱਕ ਝੰਡੇ ਹੇਠ ਭਰਾਵਾਂ ਵਾਂਗ ਲੜੇ। ਇਹ ਕਹਾਣੀ ਸਿਨੇਮੇ ਦੁਆਰਾ ਕੈਨੇਡੀਅਨ ਰਾਸ਼ਟਰ-ਨਿਰਮਾਣ ਗਾਥਾ ਵਿੱਚ ਆਪਣੀ ਸਹੀ ਜਗ੍ਹਾ ਦੀ ਬਹਾਲੀ ਅਤੇ ਸਨਮਾਨ ਨੂੰ ਯਾਦ ਦਿਵਾਉਂਦੀ ਹੈ। ਲੇਖਕ ਤੇ ਨਿਰਮਾਤਾ ਸਟੀਵ ਪੁਰੇਵਾਲ ਅਤੇ ਸਹਿਯੋਗ ਜਗਮੋਹਣ ਸਿੰਘ ਦੇ ਉਦਮ ਦੁਆਰਾ ਨਿਰਮਿਤ ਇਸ ਫਿਲਮ ਵਿਚ ਉਘੇ ਫਿਲਮੀ ਕਲਾਕਾਰ ਕਬੀਰ ਬੇਦੀ ਨੇ ਸਿੱਖ ਫੌਜੀ ਅਫਸਰ ਦੀ ਸ਼ਾਨਦਾਰ ਭੂਮਿਕਾ ਨਿਭਾਈ ਹੈ।

Leave a Reply

Your email address will not be published. Required fields are marked *