May 5, 2026
ਸਰੀ, 2 ਮਈ (ਸੰਦੀਪ ਸਿੰਘ ਧੰਜੂ)-  ਸਰੀ -ਡੈਲਟਾ ਦੀ ਸਰਹੱਦ ਸਕਾਟ ਰੋਡ ‘ਤੇ ਮੌਜੂਦ ਇਕ ਰੈਸਟੋਰੈਂਟ “ਚਾਏ ਸੂਟਾ ਕਾਫ਼ੀ ਬਾਰ” ‘ਤੇ ਬੀਤੀ ਰਾਤ ਗੋਲੀਆਂ ਚੱਲਣਦੀ ਖਬਰ ਹੈ। ਪੁਲਿਸ ਮੁਤਾਬਕ 120 ਸਟਰੀਟ ਅਤੇ 82 ਐਵੇਨਿਊ ਉਤੇ 2 ਮਈ ਨੂੰ ਤੜਕੇ 3.40 ਵਜੇ ਇਹ ਮਿਥ ਕੇ ਕੀਤੀ ਘਟਨਾ ਵਾਪਰੀ ਹੈ ਅਤੇ ਇਹ ਵਾਰਦਾਤ ਫਿਰੌਤੀ ਨਾਲ ਸਬੰਧਿਤ ਹੈ ਜਾਂ ਨਹੀਂ ਇਸ ਬਾਰੇ ਅਜੇ ਨਹੀਂ ਕਿਹਾ ਜਾ ਸਕਦਾ। ਦੂਜੇ ਪਾਸੇ ਫੇਸਬੁੱਕ ਉਤੇ ਇਕ ਪੋਸਟ ਪਾ ਕੇ ਇਸ ਘਟਨਾਂ ਦੀ  ਜਿੰਮੇਵਾਰੀ ਟਾਈਗਰ ਬਿਸ਼ਨੋਈ/ ਜੋਰਾ ਸਿੱਧੂ ਗਰੁੱਪ ਨੇ ਲਈ ਹੈ ਜਿਸ ਵਿੱਚ ਉਨਾਂ ਵੱਲੋਂ ਇਸ ਘਟਨਾਂ ਸਥਾਨ ਦੇ ਨਾਲ ਲੱਗਦੇ ਕਪਿਲ ਸ਼ਰਮਾ ਦੇ ਕੈਪਸ ਕੈਫੇ ਨੂੰ ਵੀ ਮੁੜ ਤੋਂ ਧਮਕੀ ਦਿੱਤੀ ਹੈ। ਸਥਾਨਕ ਪੁਲਿਸ ਵੱਲੋਂ ਘਟਨਾ ਸਬੰਧੀ ਪੁਛ ਪੜਤਾਲ ਜਾਰੀ ਹੈ।

Leave a Reply

Your email address will not be published. Required fields are marked *