ਬੀ ਐਸ ਢਿੱਲੋਂ-
ਕੋਈ ਵੀ ਪਾਰਟੀ ਸਦਾ ਲਈ ਚੋਣਾਂ ਚ ਨਹੀ ਜਿੱਤ ਸਕਦੀ lਬੰਗਾਲ ਵਿੱਚ ਹੋਈਆਂ ਚੋਣਾਂ ਵਿੱਚ ਮਮਤਾ ਬੈਨਰਜੀ ਚੋਣ ਹਾਰ ਗਈ ਹੈ। ਹੋਰ 5-7 ਕਾਰਨਾਂ ਵਿੱਚੋਂ ਪਹਿਲਾ ਕਾਰਣ ਹੈ ਕਿ ਉਹ 3 ਵਾਰੀ ਸੀ ਐਮ ਰਹਿ ਚੁੱਕੀ ਸੀ ਤੇ ਹੁਣ ਚੌਥੀ ਵਾਰੀ ਫਿਰ ਸੀ ਐਮ ਬਨਣਾ ਚਾਹੁੰਦੀ ਸੀ। ਇੰਨੀ ਵਾਰ ਲੋਕ ਮੌਕਾ ਨਹੀਂ ਦਿਆ ਕਰਦੇ। ਕੇਰਲਾ ਵਿੱਚ ਵੀ ਕਾਮਰੇਡ ਪਾਰਟੀ ਹਾਰ ਗਈ ਹੈ। ਲੋਕ ਬਦਲਾਅ ਚਾਹੁੰਦੇ ਹਨ। ਵੈਸੇ ਵੀ ਵਿਸ਼ਵ ਵਿੱਚ ਸਮਾਜਵਾਦ ਦਾ ਯੁੱਗ ਬੀਤ ਚੁੱਕਾ ਹੈ। ਤਾਮਿਲਨਾਡੂ ਵਿੱਚ ਐਕਟਰ ਚੰਦਰ ਸ਼ੇਖਰ ਨਵੀ ਪਾਰਟੀ ਬਣਾਕੇ ਹੂੰਝਾ ਫੇਰੂ ਜਿੱਤ ਹਾਸਲ ਕਰ ਗਿਆ ਹੈ।ਉੱਥੇ ਵੀ ਲੋਕ ਪੰਜਾਬ ਵਾਂਗ ਵਾਰੀ ਵੱਟੇ ਨਾਲ ਸਰਕਾਰ ਬਣਾਉਂਦੀਆਂ ਰਿਵਾਇਤੀ ਪਾਰਟੀਆਂ ਡੀ ਐਮ ਕੇ (DMK) ਤੇ ਅੰਨਾਡੀਐਮਕੇ (ADMK) ਤੋਂ ਅੱਕ ਚੁੱਕੇ ਸਨ ਤੇ ਕੋਈ ਨਵਾਂ ਬਦਲਾਅ ਚਾਹੁੰਦੇ ਸਨ। ਇਹ ਗੱਲ ਵੱਖਰੀ ਹੈ ਕਿ ਲੋਕ ਛੇਤੀ ਹੀ ਠੱਗੇ ਗਏ ਮਹਿਸੂਸ ਕਰਨ ਲੱਗ ਜਾਂਦੇ ਹਨ। ਇਹ ਸੋਸ਼ਲ ਮੀਡੀਆ ਦਾ ਯੁੱਗ ਹੈ।ਕਾਂਗਰਸ ਦੇਸ਼ ਵਿੱਚ ਹਰ ਥਾਂ ਹਾਰ ਰਹੀ ਹੈ। ਕਦੀ ਸਾਰੇ ਦੇਸ਼ ਵਿੱਚ ਤੂਤੀ ਬੋਲਦੀ ਹੁੰਦੀ ਸੀ। ਜਰਮਨੀ ਦੇ ਚਾਂਸਲਰ ਦੀ ਪਾਰਟੀ ਹਾਰ ਗਈ ਹੈ।ਅਮਰੀਕਾ ਚ ਵੀ ਟਰੰਪ ਜਿੱਤ ਗਿਆ ।ਦਿੱਲੀ ਚੋਣਾਂ ਚ ਕੇਜਰੀਵਾਲ, ਸਣੇ ਆਪ ( AAP) ਹਾਰ ਗਈ ਹੈ ! ਕੇਂਦਰ ਵਿੱਚ ਵੀ ਭਾਜਪਾ ( BJP) ਹਾਰ ਗਈ ਹੈ (ਨਤੀ਼ਸ਼ ਨਾਇਡੂ ਨੇ ਬਚਾਈ ਹੈ ) !ਕੇਂਦਰ ਚ BJP ਸਿਰਫ 240 ਸੀਟਾਂ ਨਾਲ ਜਿੱਤੀ ਘੱਟਗਿਣਤੀ ਸਰਕਾਰ ਹੈ ।ਜੇ ਰਾਹੁਲ ਗਾਂਧੀ ਦੀ ਚੋਣ ਕਮਿਸ਼ਨ ਵਾਲੀ ਵੋਟ ਚੋਰੀ ਦੀ ਗੱਲ ਸਹੀ ਹੇ ਤਾਂ 100 ਸੀਟਾਂ ਘਟਾਕੇ 150 ਹੀ ਬਣਦੀਆਂ ਹਨ । ਬੜੇ ਵਿਸ਼ਲੇਸ਼ਨ ਹੋਣਗੇ ।ਇਹ ਹੋ ਗਿਆ। ਉਹ ਹੋ ਗਿਆ ਵਗੈਰਾ ਵਗੈਰਾ ।”ਬੁੱਧੀਜੀਵੀ” ਅੰਕੜਿਆਂ ਦਾ ਵਿਸ਼ਲੇਸ਼ਨ ਕਰਨਗੇ ।ਪਰ ਵਿੱਚਲੀ ਗੱਲ ਇਹ ਹੈ ਕਿ ਸਾਰੀ ਦੁਨੀਆਂ ਚ ‘ਕੋਈ ਵੀ ਸਰਕਾਰ’ ਸਾਰੀ ਪਰਜਾ ਨੂੰ ਖੁਸ਼ ਨਹੀ ਕਰ ਸਕਦੀ lਜਜਬਾਤੀ ਹੋਏ ਲੋਕ ਇੱਕ ,ਦੋ ਵਾਰ ਹੀ ਮੌਕਾ ਦਿੰਦੇ ਹਨ । ਪੈਸੇ ਤੇ ਦਾਰੂ ਲੈਕੇ ਵੋਟ ਪਾਉਣ ਵਾਲਿਆਂ ਦੇ ਲੀਡਰ ਵੀ ਉਹਨਾਂ ਚੋਂ ,ਉਹੋ ਜਿਹੇ ਹੀ ਹੁੰਦੇ ਹਨ ।ਤੀਜੀ ਵਾਰੀ ਤਾਂ ਲੋਕ ਪਿੰਡ ਚ ਸਰਪੰਚ ਨਹੀਂ ਬਨਣ ਦਿੰਦੇ ,ਬਸ਼ਰਤੇ ਕੇ ਚੋਣਾਂ ਚ ਹੇਰਾ ਫੇਰੀ ਨਾ ਹੋਈ ਹੋਵੇ । ਫਰਾਂਸ,ਰੂਸ,ਚੀਨ ਦੇ ਇਨਕਲਾਬਾਂ ਪਿੱਛੋਂ ਵੀ ਪਰਜਾ ਨੇ ਸਰਕਾਰਾਂ ਦੇ ਤਖਤੇ ਪਲਟ ਦਿੱਤੇ ਸਨ। ਹਰ ਸਿਆਸੀ ਪਾਰਟੀ ਕੁੱਝ ਕੁ ਲੋਕਾਂ ਦਾ ‘ਗਰੋਹ’ ਹੁੰਦਾ ਹੈ।ਤੇ ਪਾਰਟੀ ਦਾ ਨਾਂ ਤੇ ਨਿਸ਼ਾਨਾ ਲੋਕ ਭਲਾਈ ਵਾਲਾ ਲੈਕੇ ਆਉਂਦਾ ਹੈ l ਪਰ ਬਹੁਤੀ ਭਲਾਈ ਸਿਰਫ ਆਪਣੀ ਪਾਰਟੀ ਤੇ ਆਪਣੇ ਹਮਾਇਤੀਆਂ ਦੀ ਹੀ ਕਰਦੇ ਹਨ !ਲੰਕਾ,ਬੰਗਲਾਦੇਸ਼ ਤੋਂ ਪਿੱਛੋਂ ਹੁਣ ਨੇਪਾਲ ਦੀ ਕਾਮਰੇਡ ਸਰਕਾਰ ਨੂੰ ਵੀ ਲੋਕਾਂ ਨੇ ਭਜਾ ਭਜਾ ਕੁੱਟਿਆ ਹੈ । ਸਿਰਫ ਤਾਨਾਸ਼ਾਹ ਹਕੂਮਤਾਂ ਹੀ ਲੋਕਾਂ ਨੂੰ ਦਬਾਅ ਕੇ, ਰੂਸ ਵਾਂਗ 70 ਸਾਲ ਕੱਢ ਜਾਂਦੀਆਂ ਹਨ । ਜਦੋ ਉੱਥੇ ਵੀ ਗੋਰਬਾਚੋਵ ਨੇ ਲੋਕਾਂ ਦੀ ਮਰਜ਼ੀ ਪੁੱਛੀ ਲੋਕ ਕਾਮਰੇਡਾਂ ਮਗਰ ਡਾਂਗਾਂ ਲੈਕੇ ਪੈ ਗਏ ਸਨ।ਤਾਨਾਸ਼ਾਹੀ ਖਤਮ ਹੁੰਦਿਆਂ ਹੀ ਪੂਰਬੀ ਯੌਰਪ ਦੇ ਦੇਸ਼ਾਂ ਚ ਲੋਕਾਂ ਨੇ ਸਰਕਾਰਾਂ ਪਲਟੀਆਂ ਹੀ ਨਹੀਂ, ਬਲਕਿ ਸਾਸ਼ਕਾਂ ਨੂੰ ਘੇਰ ਘੇਰ ਮਾਰਿਆ ਸੀ । ਭਾਰਤ ਵਰਗੇ ਦੇਸ਼ਾਂ ਚ ਜਿੱਥੇ 85 ਕਰੋੜ ਭੁੱਖੀ ਮਰਦੀ ਕੁਰਬਲ ਕੁਰਬਲ ਕਰਦੀ ਖ਼ਲਕਤ ਨੂੰ ਸਰਕਾਰ ਮੁਫ਼ਤ ਰਾਸ਼ਨ ਦਿੰਦੀ ਹੋਵੇ ਤੇ ਲੋਕ ਪੈਸੇ ਲੈਕੇ ਵੋਟਾਂ ਪਾਉਂਦੇ ਹੋਣ। ਸਾਰੀ ਪਰਜਾ ਕਦੀ ਵੀ ਖੁਸ਼ ਨਹੀਂ ਹੁੰਦੀ । ਬਦਲਾਅ ਹੁੰਦਾ ਰਹਿਣਾ ਚਾਹੀਦਾ । ਐਮ ਪੀ / ਐਮ ਐਲ ਏ ਬਦਲਦੇ ਰਹਿਣ ਤਾਂ ਚੰਗਾ ਹੈ । ਭਾਵੇਂ ਸਿਸਟਮ ਉਹੀ ਰਹਿੰਦਾ ਹੈ !ਇਹ ਕਿਸੇ ਵੀ ਕਿਸਮ ਦੀ ਤਾਨਾਸ਼ਾਹੀ ਨਾਲੋਂ ਚੰਗਾ ਹੈ !!
B S Dhillon, Advocate, Freelancer columnist.
9988091463
+12365941122
Tou tube channel @birinderdhillon
