ਧੀਆਂ ਦਾ ਸਤਿਕਾਰ ਕਰੋ ਪੁੱਤਾਂ ਵਾਂਗੂੰ ਪਿਆਰ ਕਰੋ-ਹਾਕਮ ਬਖਤੜੀਵਾਲਾ
ਪਰਮਿੰਦਰ ਸੰਧੂ ਸਵਰਗੀ ਨੂੰ ਆਪਣੇ ਲਿਖਤ ਗੀਤ “ਉੱਡ ਕਿ ਸੋਹਣਿਆ ਆ ਜਾ ” ਨਾਲ ਰਾਤੋ ਰਾਤ ਸਟਾਰ ਗਾਇਕਾ ਬਣਾਉਣ ਵਾਲੇ ਗੀਤਕਾਰ ਹਾਕਮ ਬਖਤੜੀਵਾਲਾ ਨੇ 30 ਸਾਲ ਤੋਂ ਦੋਗਾਣਾ ਗਾਇਕੀ ਤੇ ਰਾਜ ਰੱਖਿਆ ਹੈ।ਨਾਂ ਸੁਰਿੰਦਰ ਛਿੰਦਾ , ਮਾਣਕ , ਸਦੀਕ ਰਣਜੀਤ ਦਾ ਓਸ ਦੇ ਕੈਰੀਅਰ ਤੇ ਪ੍ਰਭਾਵ ਪਿਆ ਤੇ ਨਾ ਹੀ ਰੱਬ ਦੀ ਮਿਹਰ ਸਦਕਾ ਓਸ ਦੀ ਗਾਇਕੀ ਦੋਗਾਣਾ ਗਾਇਕੀ ਕਦੇ ਨਿਵਾਣ ਵੱਲ ਆਈ ਬਲ ਕਿ ਦਲਜੀਤ ਕੌਰ ਨਾਲ ਗਾਇਕ ਜੋੜ੍ਹੀ ਅੱਜ ਤੱਕ ਹਿੱਟ ਹੈ।ਹਾਕਮ ਬਖਤੜੀਵਾਲਾ ਕਰਮਾਂ ਵਾਲੇ ਇਨਸਾਨ ਨੇ ਪੁੱਤਰ ਇੱਕ ਹੈ ਸਰਵਰਿੰਦਰ ਸਿੰਘ ਤੇ ਓਹ ਵੀ ਨੇਕ ਸੰਗੀਤ ਨਾਲ ਮੋਹ ਤੇ ਧੀਆਂ ਦੋ ਤੇ ਓਹਨਾਂ ਨੂੰ ਪੁੱਤ ਬਣਾ ਪਾਲਿਆ ਹੈ। ਇੱਕ ਰਮਨੀਤ ਚੌਧਰੀ ਸਾਊਥ ਦੀ ਸਟਾਰ ਹੈ ਤੇ ਦੂਜੀ ਚੰਨ ਪ੍ਰੀਤ ਅੱਜ ਕਲ ਐਸ਼ਮਾਇਰਾ ਸਿੰਘ ਬਣ ਡਿਸਕੋ ਜਾਕੀ ਹੈ।ਹਾਕਮ ਬਖਤੜੀਵਾਲਾ ਨੇ ਕਿਹਾ ਕਿ ਧੀਆਂ ਦੇ ਸ਼ੌਂਕ ਪ੍ਰਵਾਨ ਚੜਨ ਓਹਨਾਂ ਕੋਸਿਸ਼ ਕੀਤੀ ਹੈ ਤੇ ਕਦੇ ਵੀ ਓਹਨਾਂ ਦੋਵਾਂ ਨੂੰ ਨਹੀਂ ਵਰਜਿਤ ਕੀਤਾ।ਦੋਵੇਂ ਬੇਟੀਆਂ ਬਹੁਤ ਖੁਸ਼ ਨੇ ਤੇ ਓਹਨਾਂ ਕਿਹਾ ਸਾਡੇ ਪਿਤਾ ਨੇ। ਸਾਡੇ ਲਈ ਵਧੀਆ ਹੀ ਕੀਤਾ ਹੈ ਤੇ ਰੱਬ ਅਜਿਹੇ ਪਿਤਾ ਹਰੇਕ ਨੂੰ ਦੇਵੇ ਤੇ ਹਾਕਮ ਬਖਤੜੀ ਨੇ ਕਿਹਾ ਸਭ ਈਮਾਨ , ਨੇਕੀ ਤੇ ਕਰਮ ਦੀ ਗੱਲ ਹੈ।
ਲੋਕ ਕਹਿਣ ਓਹ ਜਾਂਦੀ ਫ਼ਿਲਮ ਵਾਲੀ ਤਦ ਗੱਲ ਬਣੇ _ਅਮਨ ਪੂਨੀਆ
ਰੂਪ ਰੱਬ ਨੇ ਸੋਹਣਾ ਦਿੱਤਾ ਹੈ ਤੇ ਕੱਦ ਕਾਠ ਜਚਣ ਵਾਲਾ ਤੇ ਜਵਾਨੀ ਦੀਵਾਨੀ ਵੇਲੇ ਚਲੇ ਤਾਂ ਰਾਹੀਂ ਰਾਹ ਭੁੱਲ ਜਾਂਦੇ ਹੋਣਗੇ , ਰੁਕੇ ਤਾਂ ਨਦੀਆਂ ਦਾ ਪਾਣੀ ਸ਼ਾਂਤ ਹੋਇਆ ਹੋਊ ਤੇ ਨਾਮ ਵੀ ਸੋਹਣਾ ਅਮਨ ਅਰਥਾਤ ਸ਼ਾਂਤੀ ਦੀ ਦੇਵੀ। ਦੀਪ ਮੋਹੱਬਤ ਦੇ ਦੀਪ ਬਾਲਦੀ ਖੇਡ ਕੋਚ ਬਣੀ ਤਾਂ ਵਿਸ਼ਵ ਤੱਕ ਧਮਕ । ਫ਼ਿਰ ਆਪ ਮੈਦਾਨ ਚ ਆਈ ਤਾਂ ਨੈਸ਼ਨਲ ਜੇਤੂ ਤੇ ਅੱਜ ਕਲ ਇਹੀ ਅਮਨ ਪੰਜਾਬੀ ਸ਼ੋਰਟ ਫ਼ਿਲਮਾਂ ਦੀ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਅਭਿਨੇਤਰੀ ਹੈ ।ਅਮਨ ਨੂੰ ਸੀਨੀਅਰ ਨਾਗਰਿਕ ਵੀ ਮੰਨਦੇ ਨੇ ਕਿ ਓਸ ਦੇ ਕਾਰਜ ਹਰ ਖੇਤਰ ਸ਼ਲਾਘਾ ਦੇ ਹੱਕਦਾਰ ਹਨ।ਸਨਮਾਨ ਸਮਾਰੋਹ ਬਾਅਦ ਇਸ ਅਮਨ ਦੇ ਵਿਚਾਰ ਕਿ ਓਸ ਦੇ ਚਿਹਰੇ ਦੀ ਪਹਿਚਾਣ ਬਣਦੀ ਪਈ ਹੈ ਮਜ਼ਾ ਆਏਗਾ ਜਦ ਲੋਕ ਕਿਹਾ ਕਰਨਗੇ ਓਹ ਇਹ ਤੇ ਹੈ ਫਲਾਂ ਫ਼ਿਲਮ ਵਾਲੀ ਫਲਾ ਕਲਾਕਾਰ ਤੇ ਪਹਿਚਾਣ ਲਈ ਹੀ ਇਨਸਾਨ ਮਿਹਨਤਾਂ ਕਰਦਾ ਹੈ।ਅਮਨ ਨੇ ਹੁਣ ਤੱਕ ਦਰਜ਼ਨਾਂ ਫ਼ਿਲਮਾਂ ਕਰ ਲਈਆਂ ਨੇ ਤੇ ਅੱਗੇ ਸਿਲਸਿਲਾ ਜ਼ਾਰੀ ਹੈ।
ਇਥੇ ਹਾਸਿਆਂ ਦੇ ਹੀ ਨੇ ਮੁੱਲ ਪੈਣ _ਗੁਰਨੂਰ ਮਾਨ
ਗੁਰਨੂਰ ਮਾਨ ਨਿੱਕੀ ਉਮਰੇ ਵੱਡੀ ਛਾਲ ਮਾਰ ਕਿ ਜਿੱਤ ਦਾ ਪਰਚਮ ਲਹਿਰਾ ਦੇਣ ਵਾਲੀ ਕਲਾਕਾਰ ਹੈ।ਗੁਰੂ ਨੇ ਪੂਰਾ ਨੂਰ ਦੇ ਓਸ ਨੂੰ ਧਰਤੀ ਤੇ ਭੇਜਿਆ ਤੇ ਸਰਸਵਾਤੀ ਦੇਵੀ ਨੇ ਸੁਰ ਦਾ ਤਾਜ ਦਿੱਤਾ ਤਾਂ ਹੀ ਅਜੇ ਓਹ ਪੜ੍ਹਨ ਲਿਖਣ ਦੀ ਉਮਰੇ ਗਾਇਕਾ ਬਣ ਪ੍ਰਾਪਤੀਆਂ ਝੋਲੀ ਪੁਆ ਰਹੀ ਹੈ।ਗੁਰਨੂਰ ਮਾਨ ਆਮ ਘਰ ਦੀ ਲੜਕੀ ਹੈ ਤੇ ਕਲਾਕਾਰੀ ਇਸ ਨੂਰ ਲਈ ਖਾਨਦਾਨੀ ਹੈ।ਗੁਰਨੂਰ ਮਾਨ ਨੇ ਰਜਨੀ ਮਾਨ ਤੋਂ ਟਿਪਸ ਮਿਊਜਕ ਦੇ ਲੈਣ ਬਾਅਦ ਆਪਣੀ ਗਾਇਕੀ ਨਿੱਖਰੀ ਨਿੱਖਰੀ ਕਰ ਲਈ ਹੈ।ਓਸ ਦੇ ਤਿੰਨ ਦੇ ਕਰੀਬ ਟਰੈਕ ਆਏ ਹਨ ਹਾਂ ਕਿਸੇ ਨਾਲ ਕੋਈ ਤੁਲਨਾ ਤੇ ਨਹੀਂ ਪਰ ਕੌਰ ਬੀ ਦੀ ਤਰਾਂ ਤਿੰਨ ਚਾਰ ਸਾਲ ਤੱਕ ਗੁਰ ਦੀ ਕਿਰਪਾ ਗੁਰਨੂਰ ਦੀ ਗਾਇਕੀ ਦੇ ਉੱਪਰ ਰਹੀ ਤਾਂ ਮੰਜ਼ਿਲ ਨਜ਼ਦੀਕ ਹੈ।
ਕੋਸਿਸ਼ ਹੁੰਦੀ ਹੈ ਰੁੱਝਿਆ ਰਹਾਂ ਫ਼ਿਲਮਾਂ ਵੱਲ_ਵਨੀਤ ਅਟਵਾਲ
ਵਿਨੀਤ ਅਟਵਾਲ ਦਾ ਸ਼ੌਂਕ ਬਚਪਨ ਦਾ ਤੇ ਅੱਜ ਇਹ ਵਿਨੀਤ ਐਕਟਰ ਨਾਲ ਡਾਇਰੈਕਟਰ ਵੀ ਹੈ ਤੇ ਕਿਤੇ ਕਿਤੇ ਮੇਕਰ ਵੀ ਹੈ।ਵਿਨੀਤ ਅਟਵਾਲ ਨੇ ਥੁੜ ਅਭਿਨੈ ਦੀ ਰੰਗਕਰਮੀ ਲੋਕਾਂ ਨਾਲ ਮਿਲ ਪੂਰੀ ਕੀਤੀ ਪਰ “ਜ਼ਖਮੀ ” ਫ਼ਿਲਮ ਨਾਲ ਪੰਜਾਬ ਵਿੱਚ ਪਹਿਚਾਣ ਮਿਲੀ।ਅਜੇ ਕਿ ਮੁੰਬਈ ਜਾ ਓਸ ਸੰਘਰਸ਼ ਵੀ ਕੀਤਾ ਪਰ ਓਸ ਦੀ ਪਛਾਣ ਪੰਜਾਬ ਨੇ ਹੀ ਬਣਾਈ ਰੱਖੀ ਹੈ।ਵਿਨੀਤ ਨੇ ਦਿਲਦਾਰ ਦੋਆਬਾ ਸਵਰਗੀ ਨਾਲ ਫ਼ਿਲਮਜ਼ ਕੀਤੀਆਂ ਪਰ ਜਦ ਹਕੀਕਤਾਂ ਵਿੱਚ ਅਸਲ ਨਿਰਮਾਤਾ ਸੀ ਓਹ ਅਮਰੀਕਾ ਸੀ।ਇਸ ਤਰਾਂ ਇੱਕ ਫ਼ਿਲਮ ਦੀ ਰਲੀਜ਼ ਤੇ ਓਸ ਮੌਕੇ ਰੌਲਾ ਤੇ ਨਿਰਮਾਤਾ ਸ਼ਰੀਫ਼ ਬਣ ਲਤਾੜ ਮਹਿਸੂਸ ਪਰ ਮਿਹਣੇ ਨੂੰ ਸਮਝ ਵਿਨੀਤ ਅਟਵਾਲ ਨੂੰ ਡਰੈਕਟਰ ਬਣਾ ਓਸ “ਚੰਨ ਤਾਰਾ ” ਫ਼ਿਲਮ ਬਣਾਈ ਤੇ ਤਿੰਨ ਮਹੀਨੇ ਵਿੱਚ ਫ਼ਿਲਮ ਆ ਕਿ ਚਰਚਿਤ ਹੋਈ।ਬਾਅਦ ਵਿੱਚ ਵਿਨੀਤ ਨੇ ਬਾਹਰ ਦੇ ਪ੍ਰੋਜੈਕਟ ਵੀ ਕੀਤੇ ਤੇ ਕਰ ਰਿਹਾ ਹੈ।”ਗੈਂਗਸਟਰ ਵਰਸਿਜ ਰਾਜਨੀਤੀ ਓਸ ਦੀ ਫਿਲਮ ਆ ਰਹੀ ਹੈ।ਵਿਨੀਤ ਅਟਵਾਲ ਨੂੰ ਸਟੈਂਡ ਕਰਨ ਲਈ ਸਤਨਾਮ ਸਿੰਘ ਟਾਤਲਾ ਦਾ ਪੂਰਾ ਰੀਲ ਰੋਲ ਹੈ ਤੇ ਅਸ਼ੋਕ ਪੁਰੀ ਜਿਹੇ ਮਿੱਤਰ , ਨੀਟੂ ਪੰਧੇਰ ਜਿਹੇ ਦੋਸਤ ਵੀ ਐਕਟਰ ਵਿਨੀਤ ਅਟਵਾਲ ਦੀ ਤਰੀਫ ਕਰਦੇ ਹਨ।ਹੁਣੇ ਜਿਹੇ ਵਨੀਤ ਨੇ ” ਉਡੀਕ ” ਵੈੱਬ ਸੀਰੀਜ਼ ਬਣਾ ਹਿੱਟ ਕੀਤੀ ਤੇ ਹੁਣ ਓਹ ਅਮਰੀਕਾ ਫ਼ਿਲਮ ਕੋਰਸ ਕਰ ਆਏ ਨੇ ਤੇ ਜਲਦੀ ਨਵੀਂ ਫ਼ਿਲਮ ਡਾਇਰੈਕਟ ਕਰਨਗੇ।
ਅਣਖੀਲਾ ਤੇ ਗੁਲਸ਼ਨ ਗਾ ਕਿ ਕਹਿਣ ਸੁੱਖ ਕੌਰ ਲਈ_ਵੋਟਾਂ
ਬਲਕਾਰ ਅਣਖੀਲਾ ਤੇ ਮਨਜਿੰਦਰ ਗੁਲਸ਼ਨ ਆਪਣੇ ਚਹੇਤਿਆਂ ਲਈ ਓਹਨਾਂ ਦੀ ਮੰਗ ਤੇ ਓਹਨਾਂ ਨੂੰ ਗਾਣਾ ਦਿੰਦੇ ਨੇ ਕਿ ਓਹ ਵੀ ਤਰੱਕੀ ਕਰਨ।ਕੌਰ ਰਿਕਾਰਡਜ਼ ਪੰਜਾਬੀ ਮਿਊਜਕ ਨਗਰ ਦੀ ਤੇ ਇੰਡਸਟਰੀ ਵਿੱਚ ਸਰਗਰਮੀ ਨਾਲ ਕੰਮ ਕਰਨ ਵਾਲੀ ਆਡੀਓ ਵੀਡਿਓ ਕੰਪਨੀ ਹੈ।ਇਸ ਕੌਰ ਰਿਕਾਰਡਜ ਨੂੰ ਵਿਸ਼ਵ ਪੱਧਰ ਦੀ ਗਾਇਕ ਜੋੜੀ ਬਲਕਾਰ ਅਣਖੀਲਾ ਤੇ ਮਨਜਿੰਦਰ ਗੁਲਸ਼ਨ ਦੀ ਆਵਾਜ਼ ਵਿੱਚ ਖੂਬਸੂਰਤ ਦੋਗਾਣਾ “ਵੋਟਾਂ ” ਲੋਕ ਸਨਮੁੱਖ ਕਰਨ ਦਾ ਮੌਕਾ ਮਿਲਿਆ ਹੈ।ਕੌਰ ਸੁੱਖ ਇਸ ਗੀਤ ਦੀ ਨਿਰਮਾਤਰੀ ਹੈ।ਗੁਰੂ ਕਲਿਆਣ ਨੇ ਚੋਣਾਂ ਦੇ ਮਾਹੌਲ ਵਾਲਾ ਇਹ ਗੀਤ ਲਿਖਿਆ ਹੈ ਜਿਸ ਦਾ ਸੰਗੀਤ ਲੱਕੀ ਅਣਖੀਲਾ ਨੇ ਬਣਾਇਆ ਹੈ।ਬੀ ਪੀ ਐਮ ਸਿੰਘ ਨੇ ਇਹ ਗੀਤ ਮਿਕਸ ਕੀਤਾ ਹੈ।ਬਲਕਾਰ ਅਣਖੀਲਾ ਨੇ ਕਿਹਾ ਕਿ ਚੋਣ ਮਾਹੌਲ ਤੇ ਇਹ ਸਾਡਾ ਦੋਗਾਣਾ ਖ਼ੂਬ ਵਾਇਰਲ ਹੋਏਗਾ।ਮਨਜਿੰਦਰ ਗੁਲਸ਼ਨ ਨੇ ਕਿਹਾ ਇਹ ਇੱਕ ਖੂਬਸੂਰਤ ਦੋਗਾਣਾ ਹੈ।ਜਗਰੂਪ ਹਾਂਸ ਪੰਜਾਬੀ ਫ਼ਿਲਮ ਨਿਰਦੇਸ਼ਕ ਹਨ ਤੇ ਨਾਲ ਓਹ ਕੌਰ ਰਿਕਾਰਡਜ਼ ਦੇ ਸੀਈਓ ਵੀ ਹਨ।ਬਲਕਾਰ ਅਣਖੀਲਾ ਆਖਦੇ ਨੇ ਕਿ ਸਤਨਾਮ ਸਿੰਘ ਉਮਰਪੁਰਾ ਨਾਲ ਓਹਨਾਂ ਦੇ ਚੰਗੇ ਸੰਬੰਧ ਨੇ ਤੇ ਓਹਨਾਂ ਦੇ ਸੀਈਓ ਪੁੱਤਰ ਜਗਰੂਪ ਹਾਂਸ ਨੂੰ ਸਥਾਪਿਤ ਕਰਨ ਹਿੱਤ ਓਹਨਾਂ ਇਹ “ਵੋਟਾਂ ” ਗੀਤ ਦਿੱਤਾ ਹੈ।ਮਤਲਬ ਕਰ ਭਲਾ ਹੋ ਭਲਾ ਹੈ।
ਪੰਜਾਬੀ ਟੀਵੀ ਚੈਨਲਾਂ ਦਾ ਸ਼ਹਿਨਸ਼ਾਹ ਹੈ_ਰਬਿੰਦਰ ਨਾਰਾਯਣਨ
ਰਬਿੰਦਰ ਨਾਰਾਯਣਨ ਪੰਜਾਬੀ ਟੀਵੀ ਚੈਨਲਾਂ ਦੇ ਕਿੰਗ ਨੇ ਕੋਈ ਅਤਕਥਨੀ ਨਹੀਂ ਹੈ।ਸਭ ਤੋਂ ਪਹਿਲਾਂ ਪੰਜਾਬੀ ਟੀਵੀ ਚੈਨਲ ਤੇ ਲਾਈਵ ਗੁਰਬਾਣੀ ਪ੍ਰਸਾਰਨ ਕਰਨ ਦਾ ਅਹਿਮ ਪਾਤਰ ਨੇ ਓਹ ਤੇ ਬੂਟਾ ਪੀਟੀਸੀ ਪੰਜਾਬੀ ਓਹਨਾਂ ਹੱਥੀਂ ਲੱਗਿਆ।ਇਸ ਤੇ ਗੁਰਬਾਣੀ ਅੱਜ ਤੱਕ ਆ ਰਹੀ ਹੈ ਰਬਿੰਦਰ ਨਾਰਾਯਣਨ ਦੀ ਬਦੌਲਤ। ਖ਼ੈਰ ਕੁੱਝ ਵਿਚਾਰਾਂ ਦੀ ਗੱਲ ਰਬਿੰਦਰ ਸਾਬ ਹੁਣ ਅਲੱਗ ਨੇ ਤੇ ਨਾਰਾਯਣਨ ਜੀ ਨੇ ਆਪਣੇ ਚੈਨਲ ਤਿੰਨ ਲਾਂਚ ਕੀਤੇ ਨੇ ਡਿਸ਼ ਅਤੇ ਕੇਬਲ ਉਪਰ ਤੇ ਨਾਲ ਡੀ ਡੀ ਫ੍ਰੀ ਡਿਸ਼ ਤੇ ਜੀਟੀਸੀ ਪੰਜਾਬੀ , ਜੀਟੀਸੀ ਨਿਊਜ਼ ਤੇ ਪੰਜਾਬੀ ਸ਼ਾਰਟਸ। ਜੀਟੀਸੀ ਪੰਜਾਬੀ ਸਾਰੇ ਡੀ ਟੀਐੱਚ ਤੇ ਤਕਰੀਬਨ ਆ ਗਿਆ ਹੈ ਤੇ ਜੀ ਟੀ ਸੀ ਨਿਊਜ਼ ਡੀ ਡੀ ਫ੍ਰੀ ਡਿਸ਼ ਤੇ ਹੈ ਪਰ ਅਜੇ ਏਅਰਟੈਲ ਡਿਸ਼ ਤੇ ਨਹੀਂ ਹੈ ।ਸੁਣਿਆ ਹੈ ਇਸ ਚੈਨਲ ਦਾ ਖ਼ਬਰ ਦੇਣ ਦਾ ਅੰਦਾਜ ਵੱਖਰਾ ਹੈ ਤੇ ਇਸ ਲਈ ਦੂਜਾ ਇਹ ਰਬਿੰਦਰ ਨਾਰਾਯਣਨ ਦਾ ਚੈਨਲ ਤਾਂ ਬਹੁਤ ਮਾਤਰਾ ਵਿੱਚ ਏਅਰਟੈਲ ਡਿਸ਼ ਦੇ ਕਸਟਮਰ ਚਾਹ ਰਹੇ ਨੇ ਕਿ ਜਲਦੀ ਇਹ ਟੀਵੀ ਚੈਨਲ ਏਅਰਟੈਲ ਡਿਸ਼ ਤੇ ਵੀ ਆਏ। ਉਮੀਦ ਹੈ ਕਿ ਲੋਕ ਭਾਵਨਾ ਦੇਖਦੇ ਹੋਏ ਰਬਿੰਦਰ ਨਾਰਾਯਣਨ ਜੀ ਇਸ ਨੂੰ ਏਅਰਟੈਲ ਡਿਸ਼ ਤੇ ਜਲਦੀ ਦੇਣਗੇ ਤੇ ਜੀਟੀਸੀ ਨਿਊਜ਼ ਵੀ ਅਸੀਂ ਦੇਖ ਸਕਾਂਗੇ।ਇੱਕ ਹੋਰ ਕਿਰਪਾ ਕਰ ਕਿ ਏ ਆਈ ਨੂੰ ਆਖ ਰਬਿੰਦਰ ਜੀਟੀਸੀ ਪੰਜਾਬੀ ਲੋਗੋ ਪੰਜਾਬੀ ਅੱਖਰਾਂ ਵਿੱਚ ਵੀ ਦੇਣਗੇ।ਤਾਂ ਫਿਰ ਆਸ ਕਿ ਜਲਦੀ ਜੀਟੀਸੀ ਨਿਊਜ਼ ਏਅਰਟੈਲ ਤੇ ਬਾਕੀ ਰਹਿ ਗਏ ਪਲੇਟਫਾਰਮ ਤੇ ਉਪਲਬਧ ਹੋਏਗਾ।ਜਲਦ ਜੀ ਟੀ ਸੀ ਪੰਜਾਬੀ ਮਿਊਜਕ ਤੇ ਫ਼ਿਲਮ ਐਵਾਰਡ ਹੋਣਗੇ।ਰਬਿੰਦਰ ਨਾਰਾਯਣਨ ਪੰਜਾਬੀ ਟੀਵੀ ਚੈਨਲਾਂ ਦੇ ਸਦਾਬਹਾਰ ਬਾਦਸ਼ਾਹ ਹਨ।





