May 12, 2026

ਚੰਡੀਗੜ-ਮੁੱਖ ਮੰਤਰੀ ਭਗਵੰਤ ਮਾਨ ਦਾ ਚਚੇਰਾ ਭਰਾ ਗਿਆਨ ਸਿੰਘ ਮਾਨ ਸੋਮਵਾਰ ਨੂੰ ਭਾਜਪਾ ਵਿੱਚ ਸ਼ਾਮਲ ਹੋ ਗਿਆ ਹੈ। ਮੁੱਖ ਮੰਤਰੀ ਦੇ ਪਿਤਾ ਦੇ ਛੋਟੇ ਭਰਾ ਦੇ ਪੁੱਤਰ ਗਿਆਨ ਸਿੰਘ ਮਾਨ ਨੇ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੀ ਮੌਜੂਦਗੀ ਵਿੱਚ ਬੀਜੇਪੀ ‘ਚ ਸ਼ਮੂਲੀਅਤ ਕੀਤੀ। ਦਿਲਚਸਪ ਗੱਲ ਇਹ ਹੈ ਕਿ ਸੂਤਰਾਂ ਅਨੁਸਾਰ ਮਾਨ ਦੀ ਮਾਂ ਅਤੇ ਉਸ ਦੇ ਚਚੇਰੇ ਭਰਾ ਦੀ ਮਾਂ ਆਪਸ ਵਿੱਚ ਸਕੀਆਂ ਭੈਣਾਂ ਵੀ ਹਨ।

ਇਸ ਮੌਕੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਵੀ ਮੌਜੂਦ ਸਨ।

ਇੰਨਾ ਹੀਂ ਨਹੀਂ ਬਲਕਿ ਇਸ ਦੌਰਾਨ ਆਮ ਆਦਮੀ ਪਾਰਟੀ ਦੇ ਆਗੂ ਬਲਜਿੰਦਰ ਬਰਨਾਲਾ ਅਤੇ ਪਾਰਟੀ ਦੇ ਜ਼ੋਨਲ ਇੰਚਾਰਜ ਮਨਜਿੰਦਰ ਖਹਿਰਾ ਵੀ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ।

Leave a Reply

Your email address will not be published. Required fields are marked *