May 14, 2026

ਵੈਨਕੂਵਰ-

ਕੈਨੇਡਾ ਵਿੱਚ ਰਹਿ ਰਹੇ ਦੋ ਪੰਜਾਬੀ ਨੌਜਵਾਨਾਂ ਨੂੰ ਸਰੀ ਪੁਲੀਸ ਸਰਵਿਸ (SPS) ਦੀ ਉਸ ਜਾਂਚ ਤੋਂ ਬਾਅਦ ਗ੍ਰਿਫਤਾਰ ਕਰਕੇ ਕ੍ਰਿਮੀਨਲ ਕੋਡ ਦੇ ਅਪਰਾਧਾਂ ਤਹਿਤ ਦੋਸ਼ੀ ਠਹਿਰਾਇਆ ਗਿਆ ਹੈ। ਸਬੰਧਤ ਮਾਮਲੇ ਵਿੱਚ ਇੱਕ ਅਜਿਹੀ ਰਿਹਾਇਸ਼ ‘ਤੇ ਕਥਿਤ ਤੌਰ ‘ਤੇ ਗੋਲੀਆਂ ਚਲਾਈਆਂ ਗਈਆਂ ਸਨ ਜਿੱਥੇ ਰਹਿਣ ਵਾਲਾ ਵਿਅਕਤੀ ਜਬਰਨ ਉਗਰਾਹੀ (Extortion) ਦੀਆਂ ਧਮਕੀਆਂ ਦਾ ਨਿਸ਼ਾਨਾ ਸੀ।

ਸਰੀ ਪੁਲੀਸ ਸਰਵਿਸ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ, ਇਹ ਘਟਨਾ 22 ਅਪਰੈਲ ਨੂੰ ਰਾਤ ਕਰੀਬ 12:40 ਵਜੇ ਵਾਪਰੀ, ਜਦੋਂ ਐੱਸਪੀਐੱਸ ਫਰੰਟਲਾਈਨ ਅਧਿਕਾਰੀਆਂ ਨੇ 13400 ਬਲਾਕ 87ਏ ਐਵੇਨਿਊ ਵਿੱਚ ਇੱਕ ਘਰ ਵਿੱਚ ਗੋਲੀਬਾਰੀ ਦੀਆਂ ਰਿਪੋਰਟਾਂ ਦਾ ਜਵਾਬ ਦਿੱਤਾ। ਪੁਲੀਸ ਨੇ ਰਿਹਾਇਸ਼ ਅਤੇ ਇੱਕ ਵਾਹਨ ਦੇ ਨੁਕਸਾਨ ਦੀ ਪੁਸ਼ਟੀ ਕੀਤੀ ਹੈ, ਹਾਲਾਂਕਿ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ।

ਐਕਸਟੌਰਸ਼ਨ ਰਿਸਪਾਂਸ ਟੀਮ ਨੇ ਜਾਂਚ ਦਾ ਜ਼ਿੰਮਾ ਸੰਭਾਲਿਆ, ਇੱਕ ਸ਼ੱਕੀ ਵਾਹਨ ਦੀ ਪਛਾਣ ਕੀਤੀ ਅਤੇ ਲੋਅਰ ਮੇਨਲੈਂਡ ਡਿਸਟ੍ਰਿਕਟ ਐਮਰਜੈਂਸੀ ਰਿਸਪਾਂਸ ਟੀਮ, ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਅਤੇ ਹੋਰ ਐਸਪੀਐਸ ਯੂਨਿਟਾਂ ਦੇ ਸਹਿਯੋਗ ਨਾਲ ਇੱਕ ਸਰੀ ਰਿਹਾਇਸ਼ ‘ਤੇ ਤਲਾਸ਼ੀ ਵਾਰੰਟ ਲਾਗੂ ਕੀਤਾ।

Leave a Reply

Your email address will not be published. Required fields are marked *