May 16, 2026

ਸਿਟੀ ਇਕੱਤਰਤਾ ਦੌਰਾਨ ਨਵੇਂ ਵਿਕਾਸ ਪ੍ਰੋਜੈਕਟਾਂ ਅਤੇ 560 ਪੁਲਿਸ ਅਤੇ ਹੋਰ ਅਫਸਰਾਂ ਦੀ ਭਰਤੀ ਦਾ ਐਲਾਨ-

-ਸ਼ਹਿਰ ਦੀ ਮੇਅਰ ਬਰੈਂਡਾ ਲੌਕ ਦਾ ਕਹਿਣਾ ਕਿ ਇਸ ਸ਼ਹਿਰ ਦਾ ਵੈਨਕੂਵਰ ਵਾਂਗ ਆਪਣਾ ਚਾਰਟਰ ਹੋਣਾ ਚਾਹੀਦਾ ਹੈ ਅਤੇ ਮੌਜੂਦਾ ਸਥਿਤੀ ਨੂੰ ਬਦਲਣਨਾ ਪਵੇਗਾ। ਉਨ੍ਹਾਂ ਕਿਹਾ ਕਿ ਇਕ ਚਾਰਟਰ ਸਥਾਨਕ ਲੋੜਾਂ ਨੂੰ ਛੇਤੀ ਪੂਰੀ ਕਰਨ ਲਈ ਸਰੀ ਨੂੰ ਵਧੇਰੇ ਲਚਕਤਾ, ਵਧੇਰੇ ਖੁਦਮੁਖਤਾਰੀ ਅਤੇ ਯੋਗਤਾ ਦੇਵੇਗਾ। ਘਰਾਂ ਦੀ ਉਸਾਰੀ, ਬੁਨਿਆਦੀ ਢਾਂਚਾ ਅਤੇ ਆਰਥਿਕ ਵਿਕਾਸ ਵਰਗੀਆਂ ਚੀਜ਼ਾਂ ਨਾਲ ਸਾਰਿਆਂ ਨੂੰ ਲਾਭ ਹੋਵੇਗਾ। ਇਸੇ ਕਾਰਨ ਉਹ ਸੂਬੇ ’ਤੇ ਸਰੀ ਲਈ ਚਾਰਟਰ ਬਾਰੇ ਜ਼ੋਰ ਦੇਣਾ ਜਾਰੀ ਰੱਖੇਗੀ। ਮੇਅਰ ਬਰੈਂਡਾ ਨੇ ਸ਼ੇਰੇਟਨ ਗਿਲਡਫੋਰਡ ਹੋਟਲ ਵਿਖੇ ਬੀਤੇ ਦਿਨ ਇਕ ਇਕੱਤਰਤਾ ਦੌਰਾਨ 2026 ਸਟੇਟ ਆਫ ਦੀ ਸਿਟੀ ਭਾਸ਼ਣ ਦਿੱਤਾ। ਉਨ੍ਹਾਂ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਅਕਸਰ ਕਹਿੰਦੀ ਹੈ ਕਿ ਅਗਵਾਈ ਕਰੋ, ਪਿੱਛੇ ਲੱਗੋ ਜਾਂ ਸਾਡੇ ਰਸਤੇ ਤੋਂ ਹਟ ਜਾਉ ਅਤੇ ਸਰੀ ਅਗਵਾਈ ਕਰ ਰਿਹਾ ਹੈ ਅਤੇ ਅਸੀਂ ਅਗਵਾਈ ਕਰਦੇ ਰਹਾਂਗੇ। ਉਨ੍ਹਾਂ ਵੱਡੇ ਪੂੰਜੀ ਪ੍ਰਾਜੈਕਟਾਂ ਦੀ ਇਕ ਸੂਚੀ ਪੇਸ਼ ਕੀਤੀ ਜਿਸ ਵਿਚ ਇਕ ਵੱਡਾ ਮਨੋਰੰਜਨ ਡਿਸਟ੍ਰਿਕਟ ਡਾਊਨਟਾਊਨ, ਕਲੋਵਰਡੇਲ ਲਈ 2 ਲੱਖ ਵਰਗ ਫੁੱਟ ਦਾ ਕਨਵੈਨਸ਼ਨ ਸੈਂਟਰ, ਸਾਉਥ ਸਰੀ ਵਿਚ ਇਕ ਨਵਾਂ ਤਿੰਨ ਸ਼ੀਟ ਵਾਲਾ ਆਈਸ ਰਿੰਕ, ਐਸਐਫਯੂ ਸਕੂਲ ਆਫ ਮੈਡੀਸਨ ਅਤੇ ਇਕ ਨਵਾਂ ਨਿਊਟਨ ਕਮਿਊਨਿਟੀ ਸੈਂਟਰ ਸ਼ਾਮਿਲ ਹਨ ਅਤੇ ਇਹ ਸਰੀ ਦੇ ਇਤਿਹਾਸ ਵਿਚ ਸਭ ਤੋਂ ਵੱਡਾ ਕਮਿਊਨਿਟੀ ਫੈਸਲਿਟੀ ਨਿਵੇਸ਼ ਹੋਵੇਗਾ। ਬਰੈਂਡਾ ਨੇ ਹੋਰ ਕਿਹਾ ਕਿ ਸਰੀ ਵਾਸੀਆਂ ਨੂੰ ਸੁਰੱਖਿਅਤ ਰੱਖਣ ਨਾਲੋ ਮੇਰੇ ਲਈ ਹੋਰ ਕੁਝ ਵੀ ਮਹੱਤਵਪੂਰਣ ਨਹੀਂ। ਉਹਨਾਂ ਸਰੀ ਲਈ  ਚਾਰ ਜਨਤਕ ਸੁਰੱਖਿਆ ਐਲਾਨ ਕੀਤੇ  ਜਿਨ੍ਹਾਂ ਵਿਚ 560 ਹੋਰ ਪੁਲਿਸ ਅਫਸਰਾਂ ਦੀ ਭਰਤੀ, ਫਾਇਰ ਫਾਈਟਰਾਂ, ਕਮਿਊਨਿਟੀ ਸੇਫਟੀ ਅਫਸਰਾਂ ਅਤੇ ਬਾਈਲਾਅ ਇਨਫੋਰਸਮੈਂਟ ਅਫਸਰ, ਐਮਰਜੈਂਸੀ ਪ੍ਰੀਪੇਅਰਡਨੈੱਸ ਸਟਾਫ, ਇੰਜਨੀਅਰਰਿੰਗ ਰਿਸਪਾਂਸ ਸਪੋਰਟ ਅਤੇ ਕਮਿਊਨਿਟੀ ਸੇਫਟੀ ਕੋਆਰਡੀਨੇਟਰਜ਼ ਨੂੰ ਹਾਇਰ ਕਰਨਾ ਸ਼ਾਮਿਲ ਹੈ।

Leave a Reply

Your email address will not be published. Required fields are marked *