ਲੁਧਿਆਣਾ ( ਦੇ ਪ੍ਰ ਬਿ)- ਬੀਤੇ ਦਿਨ ਲੁਧਿਆਣਆ ਵਿਚ ਵੋਟਰਾਂ ਦੀ ਵਿਸ਼ੇਸ਼ ਸੁਧਾਈ ਦੇ ਮਾਮਲੇ ’ਤੇ ਚਰਚਾ ਕਰਨ ਲਈ ਰੱਖੀ ਮੀਟਿੰਗ ’ਚ ਉਸ ਵਕਤ ਖਟਾਸ ਪੈਦਾ ਗਈ ਜਦੋਂ ਇੱਕ ‘ਆਪ’ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਪਾਰਟੀ ਦੇ ਪੰਜਾਬ ਮਾਮਲਿਆਂ ਬਾਰੇ ਇੰਚਾਰਜ ਸਿਸ਼ੋਦੀਆ ਦਰਮਿਆਨ ਤਲਖ਼ ਕਲਾਮੀ ਹੋ ਗਈ। ਆਮ ਆਦਮੀ ਪਾਰਟੀ ਵੱਲੋਂ ਲੁਧਿਆਣਾ ’ਚ ਐੱਸ ਆਈ ਆਰ ਅਤੇ ਨਿਗਮ ਚੋਣਾਂ ’ਤੇ ਚਰਚਾ ਕਰਨ ਲਈ ਬੀਤੇ ਕੱਲ੍ਹ ਇੱਕ ਮੀਟਿੰਗ ਸੱਦੀ ਗਈ ਸੀ।
ਸੂਤਰਾਂ ਅਨੁਸਾਰ ਜਦੋਂ ਬੀਤੇ ਕੱਲ੍ਹ ਲੁਧਿਆਣਾ ’ਚ ਪਾਰਟੀ ਮੀਟਿੰਗ ਖ਼ਤਮ ਹੋਈ ਤਾਂ ਪੰਜਾਬ ਦੇ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਨੂੰ ਬਠਿੰਡਾ ਨਿਗਮ ਦੀ ਚੋਣ ਲਈ ਕੁੱਝ ਉਮੀਦਵਾਰਾਂ ਦੀ ਚੋਣ ਬਾਰੇ ਸਵਾਲ ਕੀਤੇ। ਦੋਵੇਂ ਆਗੂਆਂ ’ਚ ਸ਼ੁਰੂ ਵਿੱਚ ਇਹ ਗੱਲਬਾਤ ਠੀਕ ਦਿਸ਼ਾ ਤੇ ਸਹੀ ਸੁਰ ’ਚ ਹੋਈ ਪ੍ਰੰਤੂ ਬਾਅਦ ’ਚ ਮਾਹੌਲ ਤਲਖ਼ ਹੋ ਗਿਆ। ਖੁੱਡੀਆਂ ਇਸ ਮੌਕੇ ਤਲਖ਼ ਦਿਸੇ ਅਤੇ ਉਨ੍ਹਾਂ ਨੇ ਬਠਿੰਡਾ ਨਿਗਮ ਦੀ ਚੋਣ ’ਚ ਇੱਕ ਸਮਰਥਕ ਨੂੰ ਟਿਕਟ ਨਾ ਦੇਣ ’ਤੇ ਇਤਰਾਜ਼ ਕੀਤਾ।
