ਵਿਕਟੋਰੀਆ, (ਮਨਜੀਤ ਸਿੰਘ ਮੱਲਾ)-ਹਰ ਸਾਲ ਦੀ ਤਰਾਂ “ਇੰਡੋ ਕਨੇਡੀਅਨ ਸੀਨੀਅਰ ਸਿਟੀਜਨ ਸੈਂਟਰ ਸਰੀ” ਵਲੋਂ ਅਪਣਾ ਪਹਿਲਾ ਟੂਰ ਮਿਤੀ 19 ਮਈ 2026 ਨੂੰ” ਬ੍ਰਿਟਿਸ਼ ਕੋਲੰਬੀਆ” ਦੀ ਪਾਰਲੀਮੈਂਟ ਵਿਕਟੋਰੀਆ ਦਾ ਬਣਾਇਆ ਗਿਆ। ਇਹ ਟੂਰ ਪ੍ਰਧਾਨ ਅਵਤਾਰ ਸਿੰਘ ਢਿਲੋਂ ਦੀ ਅਗਵਾਈ ਵਿੱਚ ਸਵੇਰੇ 8-30 ਵਜੇ ਪੂਰੇ ਉਤਸ਼ਾਹ ਨਾਲ “ਬੋਲੇ ਸੋ ਨਿਹਾਲ-ਸਤਿ ਸ਼੍ਰੀ ਅਕਾਲ” ਦੇ ਜੈਕਾਰੇ ਲਾਉਂਦਾ ਹੋਇਆ ਵਿਕਟੋਰੀਆ ਲਈ ਚਾਲੇ ਪਿਆ। ਫੈਰੀ ਵਿੱਚ ਸਵਾਰ ਹੁੰਦੇ ਹੋਏ ਸਾਰੇ ਸੀਨੀਅਰਜ਼ ਦੇ ਚਿਹਰਿਆਂ ਤੇ ਵੱਖਰੀ ਰੌਣਕ ਸੀ। ਡੂੰਘੇ ਸਮੁੰਦਰ ਦੀਆਂ ਲਹਿਰਾਂ ਵੱਖਰਾ ਨਜਾਰਾ ਪੇਸ਼ ਕਰ ਰਹੀਆਂ ਸਨ। ਠੀਕ 12-30 ਵਜੇ ਬੱਸ ਵਿਕਟੋਰੀਆ ਪਾਰਲੀਮੈਂਟ ਦੇ ਸਾਮਹਣੇ ਰੁਕੀ ਜਿਥੇ ,”ਮਾਣਯੋਗ ਮਾਈਨਿੰਗ ਤੇ ਖਣਿਜ ਮੰਤਰੀ ਜਗਰੂਪ ਸਿੰਘ ਬਰਾੜ ਦੀ ਪਰਸਨਲ ਸੈਕਟਰੀ ਪ੍ਰਿਯੰਕਾ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਤੋਂ ਇਲਾਵਾ ਸੁਨੀਤਾ ਧੀਰ ਐਮ ਐਲ ਏ ਅਮਨਾ ਸ਼ਾਹ ਤੇ ਜੱਸੀ ਸੂਨਰ ਐਮ ਐਲ ਏ (ਸਰੀ) ਵਲੋਂ ਵੀ ਸੀਨੀਅਰਜ਼ ਦਾ ਸਵਾਗਤ ਕੀਤਾ ਗਿਆ ਅਤੇ ਵਿਧਾਨ ਸਭਾ (ਪਾਰਲੀਮੈਂਟ) ਵਿੱਚ ਆਉਣ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਨਾਲ ਚਾਹ ਪਾਣੀ ਪਿਲਾਇਆ ਗਿਆ। ਇਸ ਮੌਕੇ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੈਵਿਡ ਇਬੀ ਵਲੋਂ ਮਾਣਯੋਗ ਮੰਤਰੀ ਜਗਰੂਪ ਸਿੰਘ ਬਰਾੜ ਜੀ ਵਲੋਂ ਫਰੇਮ ਕੀਤਾ ਗਿਆ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ।ਇਸ ਮੌਕੇ ਤੇ ਪਾਰਲੀਮੈਂਟ ਦੇ ਬਾਹਰ ਸਾਰੇ ਸੀਨੀਅਰਜ ਨੇ ਸਾਂਝੀ ਤਸਵੀਰ ਖਿਚਵਾਈ ਅਤੇ ਟੂਰ ਅਗਲੀ ਮੰਜਲ ਵੱਲ ਵਧਦਾ ਹੋਇਆ ਸਵਰਗਵਾਸੀ “ਵੀਰ ਸਿੰਘ “ਦੇ ਫਾਰਮ ਹਾਉਸ ਵਿਕਟੋਰੀਆ ਪਹੁੰਚਿਆ ਜਿਥੇ ਮੈਰੀਨ ਇੰਜੀ: ਸ:ਅਮਰਜੀਤ ਸਿੰਘ ਧਾਲੀਵਾਲ ਤੇ ਮੈਰੀਨ ਇੰਜੀ :ਮੁਹਿੰਦਰ ਸਿੰਘ ਦੇ ਸਾਰੇ ਪ੍ਰਵਾਰ ਵਲੋਂ ਨਿੱਘਾ ਸਵਾਗਤ ਕੀਤਾ ਗਿਆ ਅਤੇ ਸਾਰੀ ਟੀਮ ਨੂੰ “ਦੁਪਿਹਰ ਦਾ ਸਵਾਦਿਸ਼ਟ ਖਾਣਾ” ਬਹੁਤ ਹੀ ਪਿਆਰ ਤੇ ਸਤਿਕਾਰ ਨਾਲ ਖਵਾਇਆ ਗਿਆ। ਇਥੇ ਗੀਤਾ ਨਾਲ ਭਰਪੂਰ ਮਨੋਰੰਜਨ ਕੀਤਾ ਗਿਆ। ਪੱਤਰਕਾਰ ਨਿਰੰਜਨ ਸਿੰਘ ਲੇਹਲ ਨੇ ਸਾਰੇ ਟੂਰ ਦੀ ਫੋਟੋਗਰਾਫੀ ਤੇ ਵੀਡੀੳ ਵੀ ਤਿਆਰ ਕੀਤੀ । ੳਹਨਾ ਦਾ ਵੀ ਸੀਨੀਅਰ ਸੈਂਟਰ ਵੱਲੋ ਧਨਵਾਦ ਕੀਤਾ ਗਿਆ। ਪ੍ਰਧਾਨ ਸ:ਅਵਤਾਰ ਸਿੰਘ ਢਿਲੋਂ ਵਲੋਂ ਸਾਰੇ ਪ੍ਰਵਾਰ ਦਾ ਧੰਨਵਾਦ ਕਰਦੇ ਹੋਏ ਫਿਰ ਦੁਬਾਰਾ ਆਉਣ ਦੇ ਵਾਅਦੇ ਨਾਲ ਇਜਾਜਤ ਲੈਂਦੇ ਹੋਏ ਫੈਰੀ ਤੇ ਵਾਪਿਸ ਸਾਂਮ ਨੂੰ ਠੀਕ 8 ਵਜੇ ਸੀਨੀਅਰ ਸੈਂਟਰ ਪਾਉਂਚੇ। ਸੋ ਇਹ ਟੂਰ ਇਕ ਯਾਦਗਰੀ ਹੋ ਨਿਬੜਿਆ।

